ਅਵਾਰਾ ਕੁੱਤਿਆਂ ਦਾ ਖ਼ੌਫ਼; 6 ਸਾਲ ਦੇ ਬੱਚੇ ਨੂੰ ਨੋਚਿਆ, ਮੌਤ

Wednesday, Sep 25, 2024 - 03:49 PM (IST)

ਸੰਭਲ- ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਦੇ ਇਚੌੜਾ ਕੰਬੌਹ ਇਲਾਕੇ ਦੇ ਪਿੰਡ ਸ਼ਾਹਪੁਰ ਸਿਰਪੁਡਾ 'ਚ ਅਵਾਰਾ ਕੁੱਤਿਆਂ ਨੇ 6 ਸਾਲ ਦੀ ਬੱਚੇ ਨੂੰ ਇਕੱਲਾ ਦੇਖ ਕੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਮਾਸੂਮ ਬੱਚਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਮਾਸੂਮ ਬੱਚੇ ਦੀਆਂ ਚੀਕਾਂ ਸੁਣ ਕੇ ਆਲੇ-ਦੁਆਲੇ ਦੇ ਲੋਕ ਦੌੜੇ ਆਏ। ਆਲੇ-ਦੁਆਲੇ ਦੇ ਲੋਕ ਜਦੋਂ ਤੱਕ ਮਾਸੂਮ ਕੋਲ ਦੌੜ ਕੇ ਪਹੁੰਚੇ, ਉਦੋਂ ਤੱਕ ਮਾਸੂਮ ਬੱਚੇ ਨੂੰ ਬੁਰੀ ਤਰ੍ਹਾਂ ਵੱਢ ਲਿਆ ਅਤੇ ਲੋਕਾਂ ਨੂੰ ਆਉਂਦੇ ਦੇਖ ਅਵਾਰਾ ਕੁੱਤੇ ਮਾਸੂਮ ਬੱਚੇ ਨੂੰ ਪਿੱਛੇ ਛੱਡ ਕੇ ਦੌੜ ਗਏ।

ਇਕਲੌਤੇ ਪੁੱਤਰ ਦੀ ਮੌਤ

ਜਦੋਂ ਆਲੇ-ਦੁਆਲੇ ਦੇ ਲੋਕਾਂ ਨੇ ਮਾਸੂਮ ਬੱਚੇ ਦੀ ਹਾਲਤ ਵੇਖੀ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਮਾਸੂਮ ਬੱਚੇ ਦਾ ਨਾਂ ਮੁਹੰਮਦ ਸ਼ਾਨ ਪੁੱਤਰ ਮੁਹੰਮਦ ਅਸ਼ਰਫ ਹੈ। ਬੱਚੇ ਦੀ ਮੌਤ ਹੋ ਜਾਣ ਕਾਰਨ ਪਰਿਵਾਰ 'ਚ ਮਾਤਮ ਦਾ ਮਾਹੌਲ ਹੈ। ਲੋਕਾਂ ਦਾ ਕਹਿਣਾ ਹੈ ਕਿ ਇਚੌੜਾ ਕੰਬੌਹ ਥਾਣਾ ਖੇਤਰ ਦੇ ਪਿੰਡ 'ਚ ਆਪਣੀ ਮਾਂ ਨੂੰ ਦੇਖਣ ਖੇਤ ਜਾ ਰਹੇ 6 ਸਾਲਾ ਇਕਲੌਤੇ ਪੁੱਤਰ ਮੁਹੰਮਦ ਸ਼ਾਨ 'ਤੇ ਕੁੱਤਿਆਂ ਨੇ ਹਮਲਾ ਕਰ ਦਿੱਤਾ। ਕੁੱਤਿਆਂ ਦਾ ਝੁੰਡ ਮਾਸੂਮ ਬੱਚੇ ਨੂੰ ਉਦੋਂ ਤੱਕ ਨੋਚਦਾ ਰਿਹਾ ਜਦੋਂ ਤੱਕ ਉਸ ਦੀ ਮੌਤ ਨਹੀਂ ਹੋ ਗਈ। 

ਪਿੰਡ ਕੁਤੁਬਪੁਰ ਸਕਤਾ ਦਾ ਰਹਿਣ ਵਾਲਾ ਅਸ਼ਰਫ ਅਲੀ ਪਿਛਲੇ ਕਈ ਸਾਲਾਂ ਤੋਂ ਆਪਣੀ ਪਤਨੀ ਅਫਸੀਨ ਨਾਲ ਆਪਣੇ ਸਹੁਰੇ ਘਰ ਸ਼ਾਹਪੁਰ ਸਿਰਪੁਰਾ ਵਿਖੇ ਰਹਿ ਰਿਹਾ ਹੈ। ਅਸ਼ਰਫ ਦੀ ਧੀ ਅਯਾਤ 4ਵੀਂ ਜਮਾਤ ਦੀ ਵਿਦਿਆਰਥਣ ਹੈ ਜਦਕਿ 6 ਸਾਲਾ ਪੁੱਤਰ ਮੁਹੰਮਦ ਸ਼ਾਨ 3ਵੀਂ ਜਮਾਤ ਦਾ ਵਿਦਿਆਰਥੀ ਸੀ। ਬੁਖਾਰ ਕਾਰਨ ਮਾਂ ਅਫਸੀਨ ਆਪਣੇ ਪੁੱਤਰ ਮੁਹੰਮਦ ਸ਼ਾਨ ਨੂੰ ਘਰ ਛੱਡ ਕੇ ਆਪਣੀ ਧੀ ਆਇਤ ਨੂੰ ਪਿੰਡ ਦੇ ਪ੍ਰਾਇਮਰੀ ਸਕੂਲ 'ਚ ਛੱਡਣ ਗਈ ਸੀ।

ਬੱਚਾ ਚੀਕਦਾ ਰਿਹਾ

ਜਦੋਂ ਮਾਂ ਅਫਸੀਨ ਕਾਫੀ ਦੇਰ ਤੱਕ ਘਰ ਨਾ ਪਰਤੀ ਤਾਂ ਇਹ ਸੋਚ ਪੁੱਤਰ ਮੁਹੰਮਦ ਸ਼ਾਨ ਆਪਣੀ ਮਾਂ ਦੀ ਭਾਲ ਵਿਚ ਖੇਤ ਵੱਲ ਚਲਾ ਗਿਆ। ਜਿਵੇਂ ਹੀ ਮੁਹੰਮਦ ਸ਼ਾਨ ਮਾਂ ਦੀ ਭਾਲ ਵਿਚ ਪਿੰਡ ਤੋਂ ਥੋੜ੍ਹੀ ਦੂਰ ਅੰਬਾਂ ਦੇ ਬਾਗ ਵਿਚ ਪਹੁੰਚਿਆ ਤਾਂ ਕੁੱਤਿਆਂ ਦੇ ਝੁੰਡ ਨੇ ਉਸ 'ਤੇ ਹਮਲਾ ਕਰ ਦਿੱਤਾ। ਬੱਚਾ ਚੀਕਦਾ ਰਿਹਾ ਪਰ ਉਸ ਦੀਆਂ ਚੀਕਾਂ ਸੁਣਨ ਵਾਲਾ ਕੋਈ ਨਹੀਂ ਸੀ।


Tanu

Content Editor

Related News