ਟਰੱਕ ਤੇ ਆਟੋ ਦੀ ਟੱਕਰ ''ਚ 6 ਦੀ ਮੌਤ, 5 ਜ਼ਖਮੀ

Wednesday, Dec 12, 2018 - 07:45 PM (IST)

ਟਰੱਕ ਤੇ ਆਟੋ ਦੀ ਟੱਕਰ ''ਚ 6 ਦੀ ਮੌਤ, 5 ਜ਼ਖਮੀ

ਜੌਨਪੁਰ— ਉੱਤਰ ਪ੍ਰਦੇਸ਼ 'ਚ ਜੌਨਪੁਰ ਜ਼ਿਲੇ ਦੇ ਕੇਰਾਕਤ ਕੋਤਵਾਲੀ ਖੇਤਰ 'ਚ ਬੁੱਧਵਾਰ ਨੂੰ ਟਾਇਰ ਫਟਣ ਕਾਰਨ ਬੇਕਾਬੂ ਹੋਏ ਟਰੱਕ ਨੇ ਸਵਾਰੀਆਂ ਨਾਲ ਭਰੇ ਆਟੋ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ 'ਤੇ ਸਵਾਰ ਤਿੰਨ ਔਰਤਾਂ ਸਣੇ 6 ਲੋਕਾਂ ਦੀ ਮੌਤ ਹੋ ਗਈ ਤੇ ਹੋਰ 5 ਜ਼ਖਮੀ ਹੋ ਗਏ। ਪੁਲਸ ਅਧਿਕਾਰੀ ਡੀ.ਪੀ. ਸਿੰਘ ਅਨੁਸਾਰ ਕੇਰਾਕਤ ਇਲਾਕੇ 'ਚ ਕੁਸਰਨਾ ਪਿੰਡ ਨੇੜੇ ਦੁਪਹਿਰ ਕਰੀਬ 2 ਵਜੇ ਤੇਜ਼ ਰਫਤਾਰ ਟਰੱਕ ਦਾ ਅਗਲਾ ਟਾਇਰ ਫੱਟ ਗਿਆ, ਜਿਸ ਕਾਰਨ ਉਹ ਬੇਕਾਬੂ ਹੋ ਕੇ ਖੁੱਜੀ ਮੋੜ ਤੋਂ ਸਵਾਰੀ ਲੈ ਕੇ ਕੇਰਾਕਤ ਆ ਰਹੇ ਆਟੋ 'ਤੇ ਚੜ੍ਹ ਗਿਆ।
ਸਿੰਘ ਨੇ ਦੱਸਿਆ ਕਿ ਮ੍ਰਿਤਕਾਂ 'ਚ ਆਟੋ ਡਰਾਇਵਰ 22 ਸਾਲਾ ਸੂਰਜ ਸੋਨਕਰ ਨਿਵਾਸੀ ਨਰਹਨ ਕੇਰਾਕਤ, 40 ਸਾਲਾ ਇੰਦੂ ਦੇਵੀ ਪਤਨੀ ਬੇਚੂ ਰਾਮ ਨਿਵਾਸੀ ਭੁਇਧਰ ਦਾ ਪੂਰਾ, 34 ਸਾਲਾ ਸਤਿੰਦਰ ਪਾਲ ਨਿਵਾਸੀ ਹੋਲਾਂਗ ਜ਼ਿਲਾ ਪਲਾਮੂ ਬਿਹਾਰ, 32 ਸਾਲਾ ਅਨੀਤਾ ਦੇਵੀ ਨਿਵਾਸੀ ਸੁਰਹੁਰਪੁਰ ਕੇਰਾਕਤ ਤੇ 2 ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ 5 ਜ਼ਖਮੀਆਂ 'ਚ ਸੁਭਾਵਤੀ, ਮੀਰਾ ਦੇਵੀ, ਪੂਨਮ ਦੇਵੀ, ਅਨਿਲ ਚੌਧਰੀ ਤੇ ਦੁਇਜਾ ਦੇਵੀ ਹਨ। ਗੰਭੀਰ ਰੂਪ ਨਾਲ ਜ਼ਖਮੀ ਵਿਅਕਤੀਆਂ ਨੂੰ ਵਾਰਾਣਸੀ ਭੱਜਿਆ ਗਿਆ ਹੈ।


author

Inder Prajapati

Content Editor

Related News