ਹਰਿਆਣਾ ''ਚ ਹਰ ਰੋਜ 6 ਗੈਰ-ਕਾਨੂੰਨੀ ਹਥਿਆਰ ਕੀਤੇ ਜਾਂਦੇ ਹਨ ਜ਼ਬਤ

09/05/2019 4:04:01 PM

ਚੰਡੀਗੜ੍ਹ—ਹਰਿਆਣਾ ਪੁਲਸ ਪਿਛਲੇ 3 ਸਾਲਾ ਦੌਰਾਨ ਹਰ ਰੋਜ ਲਗਭਗ 6 ਗੈਰ-ਕਾਨੂੰਨੀ ਪਿਸਟਲ ਬਰਾਮਦ ਕਰ ਰਹੀ ਹੈ। ਇਨ੍ਹਾਂ 'ਚ ਗੈਰ-ਕਾਨੂੰਨੀ ਬੰਦੂਕਾਂ, ਪਿਸਟਲ, ਦੇਸ਼ 'ਚ ਬਣਾਏ ਜਾਣ ਵਾਲੇ ਹਥਿਆਰ ਆਦਿ ਸ਼ਾਮਲ ਹਨ। ਦੱਸ ਦੇਈਏ ਕਿ ਹਰਿਆਣਾ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀ ਕੀਤੀਆਂ ਜਾ ਰਹੀਆਂ ਹਨ। ਖੁਫੀਆ ਅਤੇ ਕਾਨੂੰਨ ਇਨਫੋਰਸਮੈਂਟ ਏਜੰਸੀਆਂ ਸੂਬੇ 'ਚ ਗੈਰਕਾਨੂੰਨੀ ਹਥਿਆਰਾਂ ਦੀ ਭਰਮਾਰ ਨੂੰ ਲੈ ਕੇ ਕਾਫੀ ਚਿੰਤਿਤ ਦਿਖਾਈ ਦੇ ਰਹੀਆਂ ਹਨ । 

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਮਿਲੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਸਾਲ 2016 ਤੋਂ ਬਾਅਦ 7,532 ਗੈਰਕਾਨੂੰਨੀ ਪਿਸਟਲ ਬਰਾਮਦ ਕੀਤੇ ਗਏ ਸਨ। ਪੁਲਸ ਨੇ ਇਸ ਸਾਲ 31 ਜੁਲਾਈ ਤੱਕ 1,317 ਪਿਸਟਲ, 23 ਬੰਦੂਕਾਂ, 30 ਰਿਵਾਲਵਰ, 181 ਦੇਸੀ ਕੱਟੇ ਅਤੇ 5 ਰਾਈਫਲ ਬਰਾਮਦ ਕੀਤੀਆਂ। ਇਸ ਤੋਂ ਇਲਾਵਾ 37 ਮੈਗਜ਼ੀਨ ਅਤੇ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 2016 'ਚ 2,071 ਪਿਸਟਲ ਬਰਾਮਦ ਕੀਤੇ ਸਨ, 2017 'ਚ 2,053 ਅਤੇ 2018 'ਚ 2,090 ਪਿਸਟਲ ਬਰਾਮਦ ਕੀਤੇ ਸਨ। ਜਸਟਿਸ ਰਾਜਨ ਗੁਪਤਾ ਦੀ ਬੈਂਚ ਨੇ ਦੱਸਿਆ ਹੈ ਕਿ ਜ਼ਿਆਦਾਤਰ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਯੂ. ਪੀ, ਦਿੱਲੀ ਅਤੇ ਰਾਜਸਥਾਨ ਤੋਂ ਕੀਤੀ ਜਾਂਦੀ ਹੈ।


Iqbalkaur

Content Editor

Related News