ਨਦੀ ’ਚ ਨਹਾਉਂਦੇ ਸਮੇਂ ਵਾਪਰੀ ਘਟਨਾ : ਮਸਤੀ ਕਰਦੇ ਰੁੜ੍ਹੇ 6 ਦੋਸਤ, 4 ਲਾਸ਼ਾਂ ਬਰਾਮਦ

Thursday, Aug 28, 2025 - 09:03 AM (IST)

ਨਦੀ ’ਚ ਨਹਾਉਂਦੇ ਸਮੇਂ ਵਾਪਰੀ ਘਟਨਾ : ਮਸਤੀ ਕਰਦੇ ਰੁੜ੍ਹੇ 6 ਦੋਸਤ, 4 ਲਾਸ਼ਾਂ ਬਰਾਮਦ

ਜਾਲੋਰ (ਜ. ਬ. ) - ਰਾਜਸਥਾਨ ਵਿਚ ਜਾਲੋਰ ਦੇ ਸਾਇਲਾ ਥਾਣੇ ਦੇ ਇਲਾਕੇ ਵਿਚਲੇ ਆਸਨਾ ਪਿੰਡ ਵਿਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਮੰਗਲਵਾਰ ਸ਼ਾਮ 4 ਵਜੇ 6 ਨੌਜਵਾਨ ਸੁਕੜੀ ਨਦੀ ਵਿਚ ਅਚਾਨਕ ਰੁੜ੍ਹ ਗਏ। ਇਸ ਘਟਨਾ ਦੇ ਬਾਰੇ ਜਦੋਂ ਮੌਕੇ 'ਤੇ ਮੌਜੂਦ ਲੋਕਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਇਸ ਦੀ ਸੂਚਨਾ ਪੁਲਸ ਅਤੇ ਪ੍ਰਸ਼ਾਸਨ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਪੁਲਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਉਹਨਾਂ ਨੇ ਕਰੀਬ ਨੌਜਵਾਨਾਂ ਦੀ ਭਾਲ ਕਰਨ ਲਈ ਤਲਾਸ਼ੀ ਮੁਹਿੰਮ ਚਲਾਈ। 

ਪੜ੍ਹੋ ਇਹ ਵੀ - ਰੇਹੜੀ-ਫੜ੍ਹੀ ਲਗਾਉਣ ਵਾਲੇ ਲੋਕਾਂ ਲਈ ਖ਼ੁਸ਼ਖ਼ਬਰੀ: ਸਰਕਾਰ ਨੇ ਕਰ 'ਤਾ ਵੱਡਾ ਐਲਾਨ

ਪੁਲਸ ਅਨੁਸਾਰ ਕਾਫ਼ੀ ਸਮੇਂ ਤੱਕ ਪਾਣੀ ਵਿਚ ਉਹਨਾਂ ਦੀ ਭਾਲ ਕੀਤੀ ਗਈ ਪਰ ਇਸ ਦੌਰਾਨ ਰੁੜ੍ਹੇ ਨੌਜਵਾਨਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਇਸ ਤੋਂ ਬਾਅਦ ਬੁੱਧਵਾਰ ਸਵੇਰੇ 7 ਵਜੇ ਦੁਬਾਰਾ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਦੌਰਾਨ ਸਵੇਰੇ 10.30 ਵਜੇ ਇਕ ਨੌਜਵਾਨ ਦੀ ਲਾਸ਼ ਮਿਲੀ। ਅੱਧੇ ਘੰਟੇ ਬਾਅਦ 11 ਵਜੇ 2 ਨੌਜਵਾਨਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ। ਚੌਥੇ ਨੌਜਵਾਨ ਦੀ ਲਾਸ਼ ਦੁਪਹਿਰ 2 ਵਜੇ ਬਰਾਮਦ ਹੋਈ। ਬਾਕੀ ਦੇ ਬਚੇ 2 ਨੌਜਵਾਨਾਂ ਦੀ ਭਾਲ ਜਾਰੀ ਹੈ।

ਪੜ੍ਹੋ ਇਹ ਵੀ - 'No ਹੈਲਮੇਟ, No ਪੈਟਰੋਲ', 1 ਸਤੰਬਰ ਤੋਂ ਇਸ ਸੂਬੇ 'ਚ ਬਿਨਾਂ ਹੈਲਮੇਟ ਵਾਲੇ ਲੋਕਾਂ ਨੂੰ ਨਹੀਂ ਮਿਲੇਗਾ ਪੈਟਰੋਲ

ਘਟਨਾ ਵਾਲੀ ਥਾਂ 'ਤੇ ਜਾਲੋਰ ਦੇ ਜ਼ਿਲ੍ਹਾ ਕੁਲੈਕਟਰ ਡਾ. ਪ੍ਰਦੀਪ ਕੇ. ਗਵਾਂਡੇ, ਐੱਸ. ਪੀ ਸ਼ੈਲੇਂਦਰ ਸਿੰਘ ਅਤੇ ਚੀਫ਼ ਵ੍ਹਿਪ ਜੋਗੇਸ਼ਵਰ ਗਰਗ ਸਮੇਤ ਕਈ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਮੌਜੂਦ ਸਨ। ਪ੍ਰਸ਼ਾਸਨ ਨੇ ਗੱਡੀਆਂ ਦੀਆਂ ਲਾਈਟਾਂ ਦੀ ਜਗਾ ਕੇ ਰੈਸਕਿਊ ਕਰਨ ਦੀ ਕੋਸ਼ਿਸ਼ ਕੀਤੀ ਪਰ ਭਾਰੀ ਮੀਂਹ ਕਾਰਨ ਉਨ੍ਹਾਂ ਨੂੰ ਰੋਕਣਾ ਪਿਆ। ਟੀਮਾਂ ਪਿੰਡ ਵੱਲ ਵਾਲੇ ਪਾਸੇ ਭਾਲ ਕਰ ਰਹੀਆਂ ਸਨ। ਨੌਜਵਾਨਾਂ ਦੇ ਮੋਬਾਈਲ ਕਾਰ ਵਿਚ ਸਨ ਪਰ ਸਾਰੇ ਸਵਿਚਡ ਆਫ ਮਿਲੇ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਕਤ 6 ਦੋਸਤ ਨਦੀ ਵਿਚ ਨਹਾਉਣ ਲਈ ਗਏ ਸਨ, ਜਿਸ ਦੌਰਾਨ ਉਹ ਪਾਣੀ ਵਿਚ ਰੁੜ੍ਹ ਗਏ।

ਪੜ੍ਹੋ ਇਹ ਵੀ - ਖ਼ੁਸ਼ਖਬਰੀ: ਹੁਣ ਹਰ ਮਹੀਨੇ 5000 ਰੁਪਏ ਮਿਲੇਗੀ ਬੁਢਾਪਾ ਪੈਨਸ਼ਨ!

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News