ਅਸਾਮ ''ਚ ਕੋਵਿਡ-19 ਦੇ 56 ਨਵੇਂ ਮਾਮਲੇ ਆਏ ਸਾਹਮਣੇ
Sunday, Dec 26, 2021 - 02:26 AM (IST)
ਗੁਹਾਟੀ-ਅਸਾਮ 'ਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਕਿਸੇ ਵੀ ਇਨਫੈਕਟਿਡ ਦੀ ਮੌਤ ਨਹੀਂ ਹੋਈ। ਉਥੇ, ਇਨਫੈਕਸ਼ਨ ਦੇ 56 ਨਵੇਂ ਮਾਮਲੇ ਸਾਹਮਣੇ ਆਏ ਜਿਸ ਤੋਂ ਬਾਅਦ ਸੂਬੇ 'ਚ ਇਨਫੈਕਟਿਡਾਂ ਦੀ ਗਿਣਤੀ ਵਧ ਕੇ 6,20,081 ਹੋ ਗਈ। ਇਕ ਬੁਲੇਟਿਨ 'ਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਰਾਸ਼ਟਰੀ ਸਿਹਤ ਮਿਸ਼ਨ (ਐੱਨ.ਐੱਚ.ਐੱਮ.) ਨੇ ਇਕ ਬੁਲੇਟਿਨ 'ਚ ਦੱਸਿਆ ਕਿ ਸਭ ਤੋਂ ਜ਼ਿਆਦਾ 28 ਮਾਮਲੇ ਕਾਮਰੂਪ ਮੈਟ੍ਰੋਪੋਲਿਟਨ ਜ਼ਿਲ੍ਹੇ 'ਚ ਮਿਲੇ ਹਨ।
ਇਹ ਵੀ ਪੜ੍ਹੋ : ਮਹਾਰਾਣੀ ਐਲਿਜ਼ਾਬੇਥ ਨੇ ਲੋਕਾਂ ਨੂੰ ਦੋਸਤਾਂ ਤੇ ਪਰਿਵਾਰ ਨਾਲ ਕ੍ਰਿਸਮਸ ਦਾ ਜਸ਼ਨ ਮਨਾਉਣ ਲਈ ਕੀਤਾ ਉਤਸ਼ਾਹਿਤ
ਸੂਬੇ 'ਚ ਇਕ ਦਿਨ 'ਚ ਪਹਿਲਾਂ 93 ਮਰੀਜ਼ ਮਿਲੇ ਸਨ। ਬੁਲੇਟਿਨ 'ਚ ਦੱਸਿਆ ਗਿਆ ਕਿ ਦਿਨ 'ਚ ਕਿਸੇ ਵੀ ਇਨਫੈਕਟਿਡ ਦੀ ਮੌਤ ਨਹੀਂ ਹੋਈ, ਲਿਹਾਜ਼ਾਂ ਮ੍ਰਿਤਕ ਗਿਣਤੀ 6155 'ਤੇ ਸਥਿਰ ਹੈ। ਇਸ 'ਚ ਕਿਹਾ ਗਿਆ ਹੈ ਕਿ ਅੱਜ 158 ਮਰੀਜ਼ ਇਨਫੈਕਸ਼ਨ ਤੋਂ ਉਭਰੇ ਹਨ ਜਿਸ ਤੋਂ ਬਾਅਦ ਇਨਫੈਕਸ਼ਨ ਮੁਕਤ ਹੋ ਚੁੱਕੇ ਲੋਕਾਂ ਦੀ ਗਿਣਤੀ 6,11,822 ਪਹੁੰਚ ਗਈ ਹੈ। ਉਸ 'ਚ ਦੱਸਿਆ ਗਿਆ ਕਿ ਸੂਬੇ 'ਚ ਇਨਫੈਕਸ਼ਨ ਦਾ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ 757 ਹੈ। ਐੱਨ.ਐੱਚ.ਐੱਸ. ਦੇ ਬੁਲੇਟਿਨ 'ਚ ਕਿਹਾ ਗਿਆ ਹੈ ਕਿ ਸੂਬੇ 'ਚ 3,69,25,539 ਖੁਰਾਕਾਂ ਲਾਈਆਂ ਜਾ ਚੁੱਕੀਆਂ ਹਨ।
ਇਹ ਵੀ ਪੜ੍ਹੋ : ਕ੍ਰਿਸਮਸ ਦੇ ਮੌਕੇ 'ਤੇ ਪੋਪ ਨੇ ਮਹਾਮਾਰੀ ਦੇ ਖਤਮ ਹੋਣ ਦੀ ਕੀਤੀ ਪ੍ਰਾਰਥਨਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।