ਮੁਰੈਨਾ ''ਚ ਮਿਲੇ 56 ਨਵੇਂ ਮਾਮਲੇ, ਤਿੰਨ ਦਿਨ ਲਈ ਕਰਫਿਊ
Tuesday, Jun 30, 2020 - 01:51 AM (IST)
ਮੁਰੈਨਾ - ਮੱਧ ਪ੍ਰਦੇਸ਼ ਦੇ ਮੁਰੈਨਾ 'ਚ ਕੋਰੋਨਾ ਦੇ ਵੱਧਦੇ ਇਨਫੈਕਸ਼ਨ ਦੇ ਚੱਲਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੱਲ ਤੋਂ ਤਿੰਨ ਦਿਨ ਲਈ ਕਰਫਿਊ ਲਗਾਉਣ ਦੇ ਆਦੇਸ਼ ਦਿੱਤੇ ਗਏ ਹਨ। ਹਾਲਾਂਕਿ ਇਸ ਦੌਰਾਨ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਆਧਿਕਾਰਕ ਜਾਣਕਾਰੀ ਦੇ ਅਨੁਸਾਰ ਜ਼ਿਲ੍ਹਾ ਕੁਲੈਕਟਰ ਪ੍ਰਿਅੰਕਾ ਦਾਸ ਨੇ ਕੋਰੋਨਾ ਦੇ ਵੱਧਦੇ ਇਨਫੈਕਸ਼ਨ ਦੇ ਚੱਲਦੇ ਕੱਲ ਤੋਂ 2 ਜੁਲਾਈ ਤੱਕ ਲਈ ਸ਼ਹਿਰ 'ਚ ਕਰਫਿਊ ਲਗਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਹਾਲਾਂਕਿ ਇਸ ਦੌਰਾਨ ਮੈਡੀਕਲ ਦੁਕਾਨਾਂ, ਪੈਟਰੋਲ ਪੰਪ, ਬੈਂਕ, ਸਬਜੀ ਅਤੇ ਦੁੱਧ ਵਰਗੀ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਜ਼ਿਲ੍ਹੇ 'ਚ ਅੱਜ 305 ਸੈਂਪਲ ਦੀ ਜਾਂਚ ਰਿਪੋਟਰ ਪ੍ਰਾਪਤ ਹੋਈ, ਜਿਸ 'ਚੋਂ 56 ਨਵੇਂ ਮਰੀਜ਼ ਮਿਲੇ ਹਨ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਕੋਰੋਨਾ ਇਨਫੈਕਸ਼ਨ ਦੇ ਮਰੀਜ਼ਾਂ ਦੀ ਗਿਣਤੀ ਵੱਧਕੇ ਹੁਣ 242 ਤੱਕ ਪਹੁੰਚ ਗਈ ਹੈ।