541 ਵਿਦੇਸ਼ੀ ਜਮਾਤੀਆਂ ਵਿਰੁੱਧ ਚਾਰਜਸ਼ੀਟ ਦਾਖਲ, 25 ਜੂਨ ਨੂੰ ਕੋਰਟ ਲਵੇਗਾ ਨੋਟਿਸ

Friday, May 29, 2020 - 12:23 AM (IST)

ਨਵੀਂ ਦਿੱਲੀ— ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਵੀਰਵਾਰ ਨੂੰ ਫਿਰ ਸਾਕੇਤ ਕੋਰਟ 'ਚ ਨਿਜ਼ਾਮੂਦੀਨ ਮਰਕਜ਼ ਮਾਮਲੇ 'ਚ ਚਾਰਜਸ਼ੀਟ ਦਾਇਰ ਕੀਤੀ। 541 ਵਿਦੇਸ਼ੀ ਜਮਾਤੀਆਂ ਵਿਰੁੱਧ ਦਾਇਰ ਚਾਰਜਸ਼ੀਟ 'ਚ 3 ਦੇਸ਼ਾਂ ਦਾ ਜ਼ਿਕਰ ਹੈ, ਜਿਸ 'ਚ ਇੰਡੋਨੇਸ਼ੀਆ, ਮਲੇਸ਼ੀਆ ਤੇ ਤੁਰਕੀਸਤਾਨ ਤੋਂ ਆਏ ਜਮਾਤੀ ਸ਼ਾਮਲ ਹਨ। ਮਰਕਜ਼ ਮਾਮਲੇ 'ਚ ਵੀਰਵਾਰ ਨੂੰ 12 ਹਜ਼ਾਰ 339 ਪੰਨਿਆਂ ਦੀ 12 ਅਲੱਗ-ਅਲੱਗ ਚਾਰਜਸ਼ੀਟ ਦਾਖਲ ਕੀਤੀ ਗਈ। ਜਿਸ 'ਤੇ ਕੋਰਟ 25 ਜੂਨ ਨੂੰ ਨੋਟਿਸ ਲਵੇਗਾ। ਸਾਕੇਤ ਕੋਰਟ 'ਚ ਹੁਣ ਤੱਕ ਦਾਖਲ 47 ਚਾਰਜਸ਼ੀਟ 'ਚ ਕਰੀਬ 910 ਦੋਸ਼ੀ ਬਣਾਏ ਗਏ ਹਨ। ਦਿੱਲੀ ਪੁਲਸ ਨੇ ਦਿੱਲੀ ਹਾਈਕੋਰਟ ਨੂੰ 900 ਤੋਂ ਜ਼ਿਆਦਾ ਵਿਦੇਸ਼ੀ ਨਾਗਰਿਕਾਂ ਨੂੰ ਕੁਆਰੰਟੀਨ ਸੈਂਟਰ 'ਚ ਭੇਜਣ ਨਾਲ ਜੁੜੀ ਪਟੀਸ਼ਨ 'ਤੇ ਦੱੱਸਿਆ ਕਿ ਉਹ ਹੁਣ ਤੱਕ ਵਿਦੇਸ਼ੀ ਨਾਗਰਿਕਾਂ ਨੂੰ ਲੈ ਕੇ 47 ਚਾਰਜਸ਼ੀਟ ਫਾਈਲ ਕਰ ਚੁੱਕੇ ਹਨ। 
955 ਵਿਦੇਸ਼ੀ ਨਾਗਰਿਕਾਂ ਨੂੰ ਕੁਆਰੰਟੀਨ ਸੈਂਟਰ ਤੋਂ ਦੂਜੀ ਜਗ੍ਹਾ ਭੇਜਣ 'ਤੇ ਦਿੱਲੀ ਸਰਕਾਰ ਤੇ ਕੇਂਦਰ ਸਰਕਾਰ ਦੇ ਫੈਸਲੇ 'ਤੇ ਕੋਰਟ ਨੇ ਸਹਿਮਤੀ ਜਤਾਈ ਹੈ ਪਰ ਕੋਰਟ ਨੇ ਕਿਹਾ ਕਿ ਇਹ ਸਾਰੇ ਵਿਦੇਸ਼ੀ ਨਾਗਰਿਕ ਬਿਨਾਂ ਕੋਰਟ ਨੂੰ ਦੱਸੇ ਇਨ੍ਹਾਂ ਜਗ੍ਹਾਂ ਨੂੰ ਨਹੀਂ ਛੱਡਣਗੇ। ਇਹ ਸਾਰੇ ਉਹ ਵਿਦੇਸ਼ੀ ਨਾਗਰਿਕ ਹਨ ਜੋ ਨਿਜ਼ਾਮੂਦੀਨ ਸਥਿਤ ਮਰਕਜ਼ ਦੇ ਧਾਰਮਿਕ ਆਯੋਜਨ 'ਚ ਸ਼ਾਮਲ ਹੋਣ ਦੇ ਲਈ ਅਲੱਗ-ਅਲੱਗ ਦੇਸ਼ਾਂ ਤੋਂ ਆਏ ਸਨ। ਦਿੱਲੀ ਹਾਈਕੋਰਟ ਉਸ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ। ਜਿਸ 'ਚ 900 ਤੋਂ ਜ਼ਿਆਦਾ ਤਬਲੀਗੀ ਜਮਾਤ ਨਾਲ ਜੁੜੇ ਵਿਦੇਸ਼ੀ ਨਾਗਰਿਕਾਂ ਦੀ ਕੋਰੋਨਾ ਰਿਪੋਰਟ ਨੇਗੇਟਿਵ ਆਉਣ ਤੋਂ ਬਾਅਦ ਵੀ ਦਿੱਲੀ ਦੇ ਕੁਆਰੰਟੀਨ ਸੈਂਟਰ 'ਚ ਰੱਖਿਆ ਗਿਆ ਸੀ। ਇਨ੍ਹਾਂ ਵਿਦੇਸ਼ੀ ਨਾਗਰਿਕਾਂ 'ਚੋਂ 20 ਨੇ ਦਿੱਲੀ ਹਾਈਕੋਰਟ ਦਾ ਰੂਖ ਕੀਤਾ ਸੀ ਕਿ ਉਨ੍ਹਾਂ ਨੂੰ ਕੁਆਰੰਟੀਨ ਸੈਂਟਰ ਤੋਂ ਰਿਹਾ ਕਰਵਾਇਆ ਜਾਵੇ।


Gurdeep Singh

Content Editor

Related News