ਦਿੱਲੀ ’ਚ ਹੋਟਲ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ

11/01/2021 1:37:47 PM

ਨਵੀਂ ਦਿੱਲੀ (ਭਾਸ਼ਾ)- ਦੱਖਣ ਪੱਛਮੀ ਦਿੱਲੀ ਦੇ ਮਹਿਪਾਲਪੁਰ ਇਲਾਕੇ ’ਚ 52 ਸਾਲਾ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਹਰਿਆਣਾ ਦੇ ਗੁਰੂਗ੍ਰਾਮ ਵਾਸੀ ਕ੍ਰਿਸ਼ਨ ਪਾਲ ਸਹਿਰਾਵਤ ਦੀ ਖੱਬੀ ਕਨਪਟੀ ’ਤੇ ਗੋਲੀ ਲੱਗੀ। ਪੁਲਸ ਨੇ ਦੱਸਿਆ ਕਿ ਸਹਿਰਾਵਤ ਦਾ ਮਹਿਲਾਪੁਰ ’ਚ ਇਕ ਹੋਟਲ ਹੈ, ਜੋ ਉਸ ਨੇ ਕਰੀਬ 10 ਮਹੀਨੇ ਪਹਿਲਾਂ ਰੋਸ਼ਨ ਮਿਸ਼ਰਾ ਨੂੰ ਕਿਰਾਏ ’ਤੇ ਦਿੱਤਾ ਸੀ।

ਇਹ ਵੀ ਪੜ੍ਹੋ : ਕੋਰੋਨਾ ਦੀ ਰਫ਼ਤਾਰ ਹੋਈ ਮੱਠੀ, ਦੇਸ਼ ’ਚ 248 ਦਿਨਾਂ ’ਚ ਮਰੀਜ਼ਾਂ ਦੀ ਗਿਣਤੀ ਸਭ ਤੋਂ ਘੱਟ

ਕਿਰਾਇਆ ਅਤੇ ਬਿਜਲੀ ਦਾ ਬਿੱਲ ਨਾ ਦੇਣ ’ਤੇ ਉਸ ਦੇ ਸਾਥੀ ਸ਼ੱਕੀ ਹੈ ਅਤੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ਰਮਾ ਨੇ ਦੱਸਿਆ ਕਿ ਵਸੰਤ ਕੁੰਜ ਉੱਤਰ ਪੁਲਸ ਥਾਣੇ ਨੂੰ ਐਤਵਾਰ ਨੂੰ ਸਹਿਰਾਵਤ ਨੂੰ ਗੋਲੀ ਮਾਰੇ ਜਾਣ ਬਾਰੇ ਸੂਚਨਾ ਮਿਲੀ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਦੱਸਿਆ ਕਿ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਵਾਇਰਸ ਕਿਵੇਂ ਪੈਦਾ ਹੋਇਆ ਹੁਣ ਕਦੇ ਪਤਾ ਨਹੀਂ ਲੱਗੇਗਾ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News