ਹਿਮਾਚਲ ''ਚ ਬਰਫਬਾਰੀ ਨਾਲ ਢਕੇ ਪਹਾੜ, 5 ਨੈਸ਼ਨਲ ਹਾਈਵੇਅਜ਼ ਸਮੇਤ 507 ਸੜਕਾਂ ਬੰਦ

Sunday, Mar 03, 2024 - 05:34 PM (IST)

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ 'ਚ ਭਾਰੀ ਬਰਫਬਾਰੀ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਦੇ ਨਾਲ ਹੀ ਮੈਦਾਨੀ ਇਲਾਕਿਆਂ 'ਚ ਹਨ੍ਹੇਰੀ-ਤੂਫਾਨ ਅਤੇ ਅਸਮਾਨੀ ਬਿਜਲੀ ਦੇ ਨਾਲ ਭਾਰੀ ਮੀਂਹ ਕਾਰਨ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਹੈ। ਸੂਬੇ ਵਿਚ ਆਵਾਜਾਈ, ਬਿਜਲੀ ਅਤੇ ਪਾਣੀ ਵਰਗੀਆਂ ਬੁਨਿਆਦੀ ਸੇਵਾਵਾਂ ਠੱਪ ਹੋ ਗਈਆਂ ਹਨ। ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਦੀ ਰਿਪੋਰਟ ਅਨੁਸਾਰ ਪੂਰੇ ਸੂਬੇ ਵਿਚ ਬਰਫ਼ਬਾਰੀ ਕਾਰਨ 5 ਨੈਸ਼ਨਲ ਹਾਈਵੇਅਜ਼ ਸਮੇਤ 507 ਸੜਕਾਂ ਬੰਦ ਹੋ ਗਈਆਂ ਹਨ। ਇਸ ਤੋਂ ਇਲਾਵਾ 2563 ਟਰਾਂਸਫਾਰਮਰ ਫੇਲ ਹੋਣ ਕਾਰਨ ਕਈ ਇਲਾਕਿਆਂ ਵਿਚ ਬਿਜਲੀ ਗੁੱਲ ਹੈ। ਵੱਖ-ਵੱਖ ਖੇਤਰਾਂ ਵਿਚ ਪੀਣ ਵਾਲੇ ਪਾਣੀ ਦੀਆਂ 72 ਸਕੀਮਾਂ ਵੀ ਠੱਪ ਪਈਆਂ ਹਨ।

PunjabKesari

ਸੂਬੇ 'ਚ ਮੀਂਹ ਅਤੇ ਬਰਫ਼ਬਾਰੀ ਕਾਰਨ ਤਿੰਨ ਘਰ ਢਹਿ ਗਏ। ਲਾਹੌਲ-ਸਪੀਤੀ, ਸਿਰਮੌਰ ਅਤੇ ਸੋਲਨ ਜ਼ਿਲ੍ਹਿਆਂ 'ਚ ਇਕ-ਇਕ ਘਰ ਢਹਿ ਗਿਆ ਹੈ। ਹਾਲਾਂਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਲਾਹੌਲ-ਸਪੀਤੀ 'ਚ ਬਰਫਬਾਰੀ ਅਜੇ ਵੀ ਜਾਰੀ ਹੈ ਅਤੇ ਜ਼ਿਲ੍ਹੇ ਦੇ ਉੱਚੇ ਇਲਾਕਿਆਂ 'ਚ ਚਾਰ ਤੋਂ ਪੰਜ ਫੁੱਟ ਤੱਕ ਬਰਫਬਾਰੀ ਦਰਜ ਕੀਤੀ ਗਈ ਹੈ ਅਤੇ ਹੇਠਲੇ ਇਲਾਕਿਆਂ 'ਚ ਦੋ ਤੋਂ ਤਿੰਨ ਫੁੱਟ ਤੱਕ ਬਰਫਬਾਰੀ ਦਰਜ ਕੀਤੀ ਗਈ ਹੈ।

PunjabKesari

ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਨੇ ਐਤਵਾਰ ਸਵੇਰੇ ਜਾਰੀ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਲਾਹੌਲ-ਸਪੀਤੀ 'ਚ ਬਰਫ਼ਬਾਰੀ ਕਾਰਨ ਸਭ ਤੋਂ ਵੱਧ 290 ਸੜਕਾਂ ਬੰਦ ਹਨ। ਕਿਨੌਰ 'ਚ 75, ਚੰਬਾ 'ਚ 72, ਸ਼ਿਮਲਾ 'ਚ 35, ਕੁੱਲੂ 'ਚ 18 ਅਤੇ ਮੰਡੀ 'ਚ 16 ਸੜਕਾਂ ਜਾਮ ਹਨ। ਇਸ ਤੋਂ ਇਲਾਵਾ ਕੁੱਲੂ ਅਤੇ ਲਾਹੌਲ-ਸਪੀਤੀ 'ਚ ਦੋ-ਦੋ ਨੈਸ਼ਨਲ ਹਾਈਵੇਅਜ਼ ਅਤੇ ਸਿਰਮੌਰ 'ਚ ਇਕ-ਇਕ ਹਾਈਵੇਅ  ਠੱਪ ਪਿਆ ਹੈ।

PunjabKesari

ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਸੂਬੇ 'ਚ 7 ​​ਮਾਰਚ ਤੱਕ ਮੌਸਮ ਖ਼ਰਾਬ ਰਹੇਗਾ। ਇਸ ਦੌਰਾਨ ਉੱਚ ਪਹਾੜੀ ਇਲਾਕਿਆਂ 'ਚ ਬਰਫਬਾਰੀ ਅਤੇ ਹੋਰ ਹਿੱਸਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਅਗਲੇ ਚਾਰ ਦਿਨਾਂ ਤੱਕ ਸੂਬੇ ਮੀਂਹ ਅਤੇ ਬਰਫਬਾਰੀ ਨੂੰ ਲੈ ਕੇ ਕੋਈ ਅਲਰਟ ਨਹੀਂ ਹੋਵੇਗਾ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਸੂਬੇ 'ਚ ਮੀਂਹ ਅਤੇ ਬਰਫਬਾਰੀ 'ਚ ਕਮੀ ਆਵੇਗੀ। 8 ਮਾਰਚ ਤੋਂ ਮੌਸਮ ਪੂਰੀ ਤਰ੍ਹਾਂ ਸਾਫ਼ ਹੋਣ ਦੀ ਉਮੀਦ ਹੈ।
 


Tanu

Content Editor

Related News