ਲਾਕਡਾਊਨ ''ਚ ਪੈਦਲ ਹੀ 500 ਕਿਲੋਮੀਟਰ ਦੇ ਸਫਰ ''ਤੇ ਨਿਕਲਿਆ 50 ਸਾਲਾ ਦਾ ਦਿਵਿਆਂਗ
Saturday, Mar 28, 2020 - 09:20 PM (IST)
ਨਵੀਂ ਦਿੱਲੀ— ਗੁੜਗਾਓਂ, ਦਿੱਲੀ ਤੇ ਗਾਜ਼ੀਆਬਾਦ ਵਰਗੀਆਂ ਜਗ੍ਹਾ ਕੰਮ ਕਰਨ ਵਾਲੇ ਮਜ਼ਦੂਰ ਹੁਣ ਭੁੱਖਮਰੀ ਦੇ ਕੰਢੇ 'ਤੇ ਹਨ। ਕੋਰੋਨਾ ਵਾਇਰਸ ਦੀ ਬੀਮਾਰੀ ਨੂੰ ਰੋਕਣ ਦੇ ਲਈ ਦੇਸ਼ 'ਚ ਸਰਕਾਰ ਨੇ 21 ਦਿਨ ਦਾ ਲਾਕਡਾਊਨ ਲਗਾਇਆ ਹੋਇਆ ਹੈ। ਜਿਸ ਕਾਰਨ ਰਾਜਧਾਨੀ ਦੇ ਸਾਰੇ ਕਾਰਖਾਨੇ ਬੰਦ ਹੋ ਚੁੱਕੇ ਹਨ। ਇਸ ਵਜ੍ਹਾ ਨਾਲ ਕਾਰਖਾਨੇ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਤੋਂ ਲੈ ਕੇ ਕਈ ਗਰੀਬ ਲੋਕ ਪ੍ਰਭਾਵਿਤ ਹੋਏ ਹਨ। ਇਸ ਦੌਰਾਨ ਸੈਂਕੜੇ ਲੋਕ ਸ਼ਹਿਰ ਛੱਡ ਆਪਣੇ ਪਿੰਡਾਂ ਨੂੰ ਜਾਣ ਦੇ ਲਈ ਮਜ਼ਬੂਰ ਹਨ। ਇਕ ਦਿਵਿਆਂਗ ਵਿਅਕਤੀ ਵੀ ਆਪਣੇ ਘਰ ਜਾਣ ਲਈ ਰਵਾਨਾ ਹੋਇਆ ਹੈ। ਗਾਜ਼ੀਆਬਾਦ ਤੋਂ ਪੈਦਲ ਹੀ ਸਫਰ 'ਤੇ ਨਿਕਲਿਆ ਵਿਦਿਆਂਗ ਵਿਅਕਤੀ ਜਿਸ ਦਾ ਨਾਂ ਸਲੀਮ ਹੈ, ਜਿਸਦੀ ਉਮਰ 50 ਸਾਲ ਹੈ ਜੋ ਇਕ ਪੈਰ ਤੋਂ ਦਿਵਿਆਂਗ ਹੈ। ਗਾਜ਼ੀਆਬਾਦ 'ਚ ਰਹਿ ਕੇ ਉਹ ਆਪਣਾ ਗੁਜਾਰਾ ਕਰ ਰਿਹਾ ਸੀ ਪਰ ਹੁਣ ਸਲੀਮ ਆਪਣੇ ਭਰਾਵਾਂ ਦੇ ਨਾਲ ਬੈਸਾਖੀ ਦੇ ਸਹਾਰੇ ਕਾਨਪੁਰ ਜਾਣ ਦੇ ਲਈ ਮਜ਼ਬੂਰ ਹੈ। ਹੁਣ ਫਿਲਹਾਲ ਉਹ ਗਾਜ਼ੀਆਬਾਦ ਤੋਂ ਫਿਰੋਜਾਬਾਦ ਦੀ ਹਾਈਵੇ 'ਤੇ ਪਹੁੰਚਿਆ ਹੈ।
ਤੇਜ਼ ਧੁੱਪ 'ਚ ਬੈਸਾਖੀ ਦੇ ਦਰਦ ਨੂੰ ਭੁੱਲਦੇ ਹੋਏ ਪੈਦਲ ਹੀ ਆਪਣੇ ਕਾਨਪੁਰ ਦੇ ਪਿੰਡ ਦੇ ਲਈ ਰਵਾਨਾ ਹੋ ਗਿਆ ਹੈ। ਉਸ ਨੂੰ ਉਮੀਦ ਹੈ ਕਿ ਸ਼ਾਇਦ ਉੱਥੇ ਉਸ ਨੂੰ 2 ਸਮੇਂ ਦੀ ਰੋਟੀ ਮਿਲ ਸਕੇ। ਦਿੱਲੀ ਤੋਂ ਸਲੀਮ 250 ਕਿਲੋਮੀਟਰ ਦਾ ਸਫਰ ਬੈਸਾਖੀ ਦੇ ਸਹਾਰੇ ਹੀ ਤੈਅ ਕਰਕੇ ਆਇਆ ਹੈ ਤੇ ਹੁਣ ਇਸ ਨੂੰ 250 ਕਿਲੋਮੀਟਰ ਅੱਗੇ ਹੋਰ ਜਾਣਾ ਹੈ। ਦਿਵਿਆਂਗ ਸਲੀਮ ਦੀ ਇਸ ਸਮੇਂ ਸੁਣਨ ਵਾਲਾ ਕੋਈ ਨਹੀਂ ਹੈ। ਇਸਨੂੰ ਸਰਕਾਰ ਤੋਂ ਮਦਦ ਦੀ ਉਮੀਦ ਹੈ।