ਸਕੂਲ ਦੀ ਲਾਪਰਵਾਹੀ: ਬੱਸ ਦੇ ਟਾਇਰ ਹੇਠਾਂ ਆਉਣ ਨਾਲ 5 ਸਾਲ ਦੇ ਵਿਦਿਆਰਥੀ ਦੀ ਮੌਤ

09/23/2017 11:06:20 AM

ਨਵੀਂ ਦਿੱਲੀ— ਅਜੇ ਗੁਰੂਗ੍ਰਾਮ ਦੇ ਰਿਆਨ ਸਕੂਲ 'ਚ ਪ੍ਰਦੁੱਮਣ ਦੇ ਕਤਲ ਦਾ ਕੇਸ ਸੁਲਝਿਆ ਵੀ ਨਹੀਂ ਕਿ ਹੁਣ ਹਰਿਆਣਾ ਦੇ ਰੇਵਾੜੀ ਤੋਂ ਇਕ ਪ੍ਰਾਈਵੇਟ ਸਕੂਲ ਦੇ ਬੱਸ ਚਾਲਕ ਦੀ ਲਾਪਰਵਾਹੀ ਨਾਲ 5 ਸਾਲ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ। ਇਸ ਛੋਟੇ ਜਿਹੇ ਬੱਚੇ ਦਾ ਨਾਂ ਹਿਮਾਂਗ ਹੈ। 5 ਸਾਲ ਦੇ ਹਿਮਾਂਗ ਨੇ ਸਕੂਲਾਂ ਦੀ ਬਦਹਾਲ ਵਿਵਸਥਾ ਅੱਗੇ ਦਮ ਤੋੜ ਦਿੱਤਾ।
ਹਿਮਾਂਗ ਹਰਿਆਣਾ ਦੇ ਰੇਵਾੜੀ ਦੇ ਸਨਰਾਈਜ਼ ਪਬਲਿਕ ਸਕੂਲ 'ਚ ਐੱਲ.ਕੇ.ਜੀ. 'ਚ ਪੜ੍ਹਦਾ ਸੀ। ਰੋਜ਼ਾਨਾ ਉਹ ਸਕੂਲ ਬੱਸ 'ਤੇ ਘਰ ਆਉਂਦਾ-ਜਾਂਦਾ ਸੀ ਪਰ ਸ਼ੁੱਕਰਵਾਰ ਨੂੰ ਇਹ ਬੱਸ ਉਸ ਲਈ ਕਾਲ ਬਣ ਗਈ। ਸਕੂਲ ਬੱਸ ਤੋਂ ਉਤਰਨ ਤੋਂ ਬਾਅਦ ਡਰਾਈਵਰ ਨੇ ਬਿਨਾਂ ਦੇਖ ਬੱਸ ਨੂੰ ਪਿੱਛੇ ਕੀਤਾ, ਜਿਸ ਨਾਲ ਹਿਮਾਂਗ ਬੱਸ ਦੇ ਟਾਇਰ ਦੀ ਲਪੇਟ 'ਚ ਆ ਗਿਆ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਵਾਰਦਾਤ ਦਾ ਦੋਸ਼ੀ ਬੱਸ ਚਾਲਕ ਬੱਸ ਛੱਡ ਕੇ ਫਰਾਰ ਹੋ ਗਿਆ। ਇਸ ਮਾਮਲੇ 'ਚ ਦੋਸ਼ੀ ਬੱਸ ਚਾਲਕ ਦੇ ਖਿਲਾਫ ਪੁਲਸ ਨੇ ਕੇਸ ਤਾਂ ਦਰਜ ਕਰ ਲਿਆ ਹੈ ਪਰ ਸਨਰਾਈਜ਼ ਪਬਲਿਕ ਸਕੂਲ ਦੇ ਪ੍ਰੰਬਧਨ ਦੇ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ।


Related News