ਆਵਾਰਾ ਕੁੱਤਿਆਂ ਦਾ ਆਤੰਕ, 5 ਸਾਲ ਦੀ ਬੱਚੀ ਨੂੰ ਨੋਚ-ਨੋਚ ਕੇ ਮਾਰਿਆ
Saturday, Apr 08, 2023 - 10:12 AM (IST)

ਕੋਰੀਆ- ਛੱਤੀਸਗੜ੍ਹ ਦੇ ਕੋਰੀਆ ਵਿਚ ਆਵਾਰਾ ਕੁੱਤਿਆਂ ਨੇ 5 ਸਾਲ ਦੀ ਬੱਚੀ ਨੂੰ ਨੋਚ-ਨੋਚ ਕੇ ਮਾਰ ਦਿੱਤਾ। ਪੁਲਸ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਬੈਕੁੰਠਪੁਰ ਦੇ ਮਾਰਗਦਰਸ਼ਨ ਸਕੂਲ ਰੋਡ ਨੇੜੇ ਸ਼ੁੱਕਰਵਾਰ ਤੜਕੇ ਵਾਪਰੀ। ਪੁਲਸ ਮੁਤਾਬਕ ਸੁਕਾਂਤੀ ਨਾਂ ਦੀ 5 ਸਾਲ ਦੀ ਬੱਚੀ ਸ਼ੁੱਕਰਵਾਰ ਦੀ ਸਵੇਰ ਨੂੰ ਕਰੀਬ 6 ਵਜੇ ਜਦੋਂ ਪਖ਼ਾਨੇ ਲਈ ਜਾ ਰਹੀ ਸੀ ਤਾਂ ਆਵਾਰਾ ਕੁੱਤਿਆਂ ਨੇ ਉਸ 'ਤੇ ਹਮਲਾ ਕਰ ਦਿੱਤਾ। ਹਮਲੇ ਵਿਚ ਬੱਚੀ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੀ ਮੌਤ ਹੋ ਗਈ।
ਬੈਕੁੰਠਪੁਰ ਕੋਤਵਾਲੀ ਪੁਲਸ ਸਟੇਸ਼ਨ ਅਸ਼ਵਨੀ ਦੇ ਸਟੇਸ਼ਨ ਹਾਊਸ ਅਧਿਕਾਰੀ ਨੇ ਕਿਹਾ ਕਿ ਘਟਨਾ ਦੀ ਸੂਚਨਾ ਮਿਲਣ ਮਗਰੋਂ ਪੁਲਸ ਘਟਨਾ ਵਾਲੀ ਥਾਂ 'ਤੇ ਜਾਂਚ ਕਰਨ ਲਈ ਪਹੁੰਚੀ। ਪਹਿਲੀ ਨਜ਼ਰੇ ਜਾਂਚ ਤੋਂ ਸੰਕਤੇ ਮਿਲਦਾ ਹੈ ਕਿ ਪੀੜਤ ਦੀ ਮੌਤ ਕੁੱਤਿਆਂ ਦੇ ਹਮਲੇ ਕਾਰਨ ਹੋਈ ਹੋਵੇਗੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਅੱਗੇ ਦੀ ਜਾਂਚ ਚੱਲ ਰਹੀ ਹੈ।