ਮੰਤਰੀ ਵਿਰੁੱਧ ਨਾਅਰੇ ਲਗਾਉਣ ’ਤੇ ਸਪਾ ਦੇ 5 ਕਾਰਕੁੰਨ ਗ੍ਰਿਫਤਾਰ
Monday, Jul 05, 2021 - 08:54 PM (IST)
ਬਲੀਆ– ਉੱਤਰ ਪ੍ਰਦੇਸ਼ (ਯੂ. ਪੀ.) ਦੇ ਖੇਡ ਰਾਜ ਮੰਤਰੀ ਬਾਰੇ ਸਮਾਜਵਾਦੀ ਪਾਰਟੀ (ਸਪਾ) ਦੇ ਕਾਰਕੁੰਨਾਂ ਵੱਲੋਂ ਕਥਿਤ ਤੌਰ ’ਤੇ ਇਤਰਾਜ਼ਯੋਗ ਨਾਅਰੇ ਲਗਾਉਣ ਦੇ ਮਾਮਲੇ ’ਚ ਪੁਲਸ ਨੇ ਸੋਮਵਾਰ ਨੂੰ ਪਾਰਟੀ ਦੇ 5 ਕਾਰਕੁੰਨਾਂ ਨੂੰ ਗ੍ਰਿਫਤਾਰ ਕੀਤਾ। ਪੁਲਸ ਨੇ ਦੱਸਿਆ ਕਿ ਐਤਵਾਰ ਨੂੰ ਸੂਬੇ ਦੇ ਖੇਡ ਰਾਜ ਮੰਤਰੀ ਉਪੇਂਦਰ ਤਿਵਾਰੀ ਦੇ ਭਤੀਜੇ ਦੀ ਸ਼ਿਕਾਇਤ ’ਤੇ ਮੁਲਾਇਮ ਸਿੰਘ ਯਾਦਵ ਤੇ ਅਖਿਲੇਸ਼ ਯਾਦਵ ਸਰਕਾਰ ’ਚ ਕੈਬਨਿਟ ਮੰਤਰੀ ਰਹੇ ਅੰਬਿਕਾ ਚੌਧਰੀ ਤੇ ਉਨ੍ਹਾਂ ਦੇ ਬੇਟੇ ਅਤੇ ਜ਼ਿਲਾ ਪੰਚਾਇਤ ਦੇ ਨਵੇਂ ਚੁਣੇ ਪ੍ਰਧਾਨ ਆਨੰਦ ਚੌਧਰੀ ਸਮੇਤ 10 ਲੋਕਾਂ ਵਿਰੁੱਧ ਨਾਮਜ਼ਦ ਤੇ ਕਈ ਅਣਪਛਾਤੇ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਖ਼ਬਰ ਪੜ੍ਹੋ- WIW v PAKW : ਸਟੇਫਨੀ ਨੇ ਰਚਿਆ ਇਤਿਹਾਸ, ਟੀ20 'ਚ ਹਾਸਲ ਕੀਤੀ ਇਹ ਉਪਲੱਬਧੀ
ਪੁਲਸ ਅਨੁਸਾਰ 3 ਜੁਲਾਈ ਨੂੰ ਸਪਾ ਦੇ ਨਵੇਂ ਚੁਣੇ ਜ਼ਿਲਾ ਪੰਚਾਇਤ ਪ੍ਰਧਾਨ ਆਨੰਦ ਚੌਧਰੀ ਦੀ ਜਿੱਤ ਦੇ ਮੌਕੇ ’ਚ ਜਲੂਸ ਕੱਢਿਆ ਗਿਆ ਸੀ ਤੇ ਉਸ ਦੌਰਾਨ ਕੁਝ ਨੌਜਵਾਨਾਂ ਨੇ ਤਿਵਾਰੀ ਤੇ ਉਨ੍ਹਾਂ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਲਈ ਕਥਿਤ ਤੌਰ ’ਤੇ ਅਸ਼ਲੀਲ ਤੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ। ਉੱਧਰ ਅੰਬਿਕਾ ਚੌਧਰੀ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਤਿਵਾਰੀ ਨੇ ਜਨਤਕ ਮੰਚ ਤੋਂ ਭਾਜਪਾ ਨੇਤਾਵਾਂ ਦੀ ਮੌਜੂਦਗੀ ’ਚ ਗਲਤ ਸ਼ਬਦ ਕਹੇ। ਉਨ੍ਹਾਂ ਕਿਹਾ ਕਿ ਸਪਾ ਨੂੰ ਬਦਨਾਮ ਕਰਨ ਤੇ ਪਾਰਟੀ ਨੇਤਾਵਾਂ ਵਿਰੁੱਧ ਫਰਜ਼ੀ ਮਾਮਲਾ ਦਰਜ ਕਰਵਾਉਣ ਲਈ ਭਾਜਪਾ ਨੇ ਸਾਜ਼ਿਸ਼ ਤਹਿਤ ਆਪਣੇ ਲੋਕਾਂ ਨੂੰ ਭੇਜ ਕੇ ਨਾਅਰੇਬਾਜ਼ੀ ਕਰਵਾਈ।
ਇਹ ਖ਼ਬਰ ਪੜ੍ਹੋ- ਲਾਹਿੜੀ ਆਖਰੀ ਦੌਰ 'ਚ 68 ਦੇ ਸਕੋਰ ਨਾਲ ਸਾਂਝੇਤੌਰ 'ਤੇ 52ਵੇਂ ਸਥਾਨ 'ਤੇ ਰਹੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।