ਕੇਰਲ 'ਚ ਸਾਹਮਣੇ ਆਏ ਕੋਰੋਨਾਵਾਇਰਸ ਦੇ 5 ਨਵੇਂ ਮਾਮਲੇ, ਪੀੜਤਾਂ ਦੀ ਗਿਣਤੀ 39 ਹੋਈ

Sunday, Mar 08, 2020 - 08:29 PM (IST)

ਕੇਰਲ 'ਚ ਸਾਹਮਣੇ ਆਏ ਕੋਰੋਨਾਵਾਇਰਸ ਦੇ 5 ਨਵੇਂ ਮਾਮਲੇ, ਪੀੜਤਾਂ ਦੀ ਗਿਣਤੀ 39 ਹੋਈ

ਨਵੀਂ ਦਿੱਲੀ— ਕੇਰਲ 'ਚ ਕੋਰੋਨਾਵਾਇਰਸ ਦੇ ਪੰਜ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਦੇਸ਼ 'ਚ ਕੋਰੋਨਾ ਵਾਇਰਸ ਦੇ ਪੌਜ਼ੀਟਿਵ ਮਾਮਲਿਆਂ ਦੀ ਗਿਣਤੀ 39 ਹੋ ਗਈ ਹੈ। ਸੂਬੇ ਦੇ ਸਿਹਤ ਮੰਤਰੀ ਕੇ. ਕੇ. ਸ਼ੈਲਜਾ ਨੇ ਕਿਗਾ ਕਿ ਇੱਥੇ ਦੇ ਆਈਸੋਲੇਸ਼ਨ ਵਾਰਡ 'ਚ ਕੋਰੋਨਾ ਵਾਇਰਸ ਦੇ ਪੰਜ ਨਵੇਂ ਕੇਸ ਆਏ ਹਨ। ਇਸ 'ਚ ਤਿੰਨ ਲੋਕ ਹਾਲ ਹੀ 'ਚ ਇਟਲੀ ਤੋਂ ਆਏ ਸਨ, ਜਿਸ ਕਾਰਨ ਪ੍ਰੋਟਮੈਟਿਟ 'ਚ ਦੋ ਹੋਰ ਲੋਕਾਂ 'ਚ ਵਾਇਰਸ ਫੈਲ ਗਿਆ।

PunjabKesari

ਕੇਰਲ 'ਚ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਤੇ ਉਸਦੇ 2 ਰਿਸ਼ਤੇਦਾਰਾਂ ਸਮੇਤ 5 ਲੋਕਾਂ 'ਚ ਕੋਰੋਨਾਵਾਇਰਸ ਦੀ ਲਾਗ ਹੋਣ ਦੀ ਪੁਸ਼ਟੀ ਤੋਂ ਬਾਅਦ ਸੂਬਾ ਸਰਕਾਰ ਨੇ ਐਤਵਾਰ ਨੂੰ ਹਾਈ ਅਲਾਰਟ ਜਾਰੀ ਕਰ ਦਿੱਤਾ। ਇਟਲੀ ਤੋਂ ਆਏ ਇਕ ਵਿਅਕਤੀ, ਉਸਦੀ ਪਤਨੀ ਤੇ ਉਸਦੇ ਬੇਟੇ ਦੇ ਇਸ ਖਤਰਨਾਕ ਬੀਮਾਰੀ ਨਾਲ ਲਾਗ ਹੋਣ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਖਤਰਨਾਕ ਬੀਮਾਰੀ ਦੀ ਲਪੇਟ 'ਚ ਆਉਣ ਵਾਲੇ 2 ਹੋਰ ਲੋਕ ਇਨ੍ਹਾਂ ਤਿੰਨਾਂ ਦੇ ਕਰੀਬੀ ਰਿਸ਼ਤੇਦਾਰ ਹਨ। ਪੰਜਾਂ ਨੂੰ ਇੱਥੇ ਨਿਜੀ ਹਸਪਤਾਲ ਦੇ ਵਿਸ਼ੇਸ਼ ਵਾਰਡ 'ਚ ਦਾਖਲ ਕਰਵਾਇਆ ਤੇ ਇਲਾਜ ਕੀਤਾ ਜਾ ਰਿਹਾ ਹੈ।

PunjabKesari


author

Gurdeep Singh

Content Editor

Related News