ਕਸ਼ਮੀਰ ਦੇ 5 ਨੇਤਾਵਾਂ ਦੀ ਰਿਹਾਈ, 370 ਹਟਾਉਣ ਤੋਂ ਬਾਅਦ ਸਨ ਹਿਰਾਸਤ ''ਚ

Monday, Dec 30, 2019 - 07:45 PM (IST)

ਕਸ਼ਮੀਰ ਦੇ 5 ਨੇਤਾਵਾਂ ਦੀ ਰਿਹਾਈ, 370 ਹਟਾਉਣ ਤੋਂ ਬਾਅਦ ਸਨ ਹਿਰਾਸਤ ''ਚ

ਸ਼੍ਰੀਨਗਰ— ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਦੇ ਪੰਜ ਮਹੀਨੇ ਬਾਅਦ 5 ਹੋਰ ਨੇਤਾਵਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਰਿਹਾਅ ਕੀਤੇ ਗਏ ਇਨ੍ਹਾਂ ਨੇਤਾਵਾਂ 'ਚ ਪੀ.ਡੀ.ਪੀ. ਦੇ ਦੋ ਸਾਬਕਾ ਵਿਧਾਇਕ, ਨੈਸ਼ਨਲ ਕਾਨਫਰੰਸ ਦੇ ਦੋ ਸਾਬਕਾ ਵਿਧਾਇਕ ਅਤੇ ਇਕ ਅਜ਼ਾਦ ਵਿਧਾਇਕ ਸ਼ਾਮਲ ਹਨ। ਇਨ੍ਹਾਂ ਪੰਜਾਂ ਨੇਤਾਵਾਂ ਨੂੰ ਧਾਰਾ 370 ਹਟਾਉਣ ਤੋਂ ਬਾਅਦ ਹਿਰਾਸਤ 'ਚ ਲਿਆ ਗਿਆ ਸੀ।

 

PunjabKesari
ਹਾਲਾਂਕਿ ਕਸ਼ਮੀਰ ਦੇ 3 ਸਭ ਤੋਂ ਮੁੱਖ ਨੇਤਾ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ, ਉਨ੍ਹਾਂ ਦੇ ਲੜਕੇ ਉਮਰ ਅਬਦੁੱਲਾ ਤੇ ਪੀਪਲਜ਼ ਡੈਮੋਕਰੇਟਿਕ ਪਾਰਟੀ ਦੀ ਮੁੱਖੀ ਮਹਿਬੂਬਾ ਮੁਫਤੀ ਅਜੇ ਤਕ ਹਿਰਾਸਤ ਵਿਚ ਹਨ। ਕੇਂਦਰ ਨੇ ਉਨ੍ਹਾਂ ਦੀ ਰਿਹਾਈ ਲਈ ਕੋਈ ਸਹੀ ਤਾਰੀਖ ਨਹੀਂ ਦੱਸੀ ਹੈ।  


author

KamalJeet Singh

Content Editor

Related News