ਸ਼੍ਰੀਨਗਰ ''ਚ ਵਾਪਰਿਆ ਭਿਆਨਕ ਹਾਦਸਾ, ਸੈਲਾਨੀਆਂ ਨੂੰ ਲਿਜਾ ਰਹੀ ਕੈਬ ਪਹਾੜੀ ਤੋਂ ਡਿੱਗੀ, 5 ਦੀ ਮੌਤ
Wednesday, Dec 06, 2023 - 05:52 AM (IST)
ਸ਼੍ਰੀਨਗਰ (ਭਾਸ਼ਾ): ਸੈਲਾਨੀਆਂ ਦੇ ਇਕ ਸਮੂਹ ਨੂੰ ਲੈ ਕੇ ਲੇਹ ਤੋਂ ਸ਼੍ਰੀਨਗਰ ਜਾ ਰਹੀ ਇਕ ਕੈਬ ਮੰਗਲਵਾਰ ਨੂੰ ਪਹਾੜੀ ਹਾਈਵੇਅ ਤੋਂ ਡਿੱਗ ਗਈ, ਜਿਸ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੈਲਾਨੀ ਕੇਰਲ ਦੇ ਸਨ।
ਇਹ ਖ਼ਬਰ ਵੀ ਪੜ੍ਹੋ - ਇਸ਼ਕ 'ਚ ਅੰਨ੍ਹੀ ਮਾਂ ਬਣੀ ਧੀ ਦੀ ਮੌਤ ਦੀ ਵਜ੍ਹਾ! 2 ਸਾਲਾ ਮਾਸੂਮ ਨੇ ਭੇਤਭਰੀ ਹਾਲਤ 'ਚ ਤੋੜਿਆ ਦਮ
ਇਹ ਹਾਦਸਾ ਜੰਮੂ-ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ 'ਚ ਸ਼੍ਰੀਨਗਰ-ਲੇਹ ਰਾਸ਼ਟਰੀ ਰਾਜਮਾਰਗ 'ਤੇ ਵਾਪਰਿਆ। ਅਧਿਕਾਰੀਆਂ ਮੁਤਾਬਕ ਕਾਰ ਚਾਲਕ ਨੇ ਜ਼ੋਜਿਲਾ ਪਾਸ ਦੇ ਨੇੜੇ ਇਕ ਮੋੜ 'ਤੇ ਬਰਫ਼ ਨਾਲ ਢੱਕੇ ਖੇਤਰ 'ਤੇ ਫਿਸਲਣ ਕਾਰਨ ਗੱਡੀ ਦਾ ਕੰਟਰੋਲ ਗੁਆ ਦਿੱਤਾ। ਹਾਦਸੇ ਵਿਚ ਕਾਰ ਚਾਲਕ ਦੀ ਵੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਸੋਨਮਰਗ ਪ੍ਰਾਇਮਰੀ ਹੈਲਥ ਸੈਂਟਰ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ 'ਚੋਂ ਇਕ ਨੂੰ ਵਿਸ਼ੇਸ਼ ਇਲਾਜ ਲਈ ਇੱਥੋਂ ਦੇ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8