ਸੜਕ ਹਾਦਸੇ ''ਚ ਡਰਾਈਵਰ ਸਮੇਤ 5 ਬੱਚਿਆਂ ਦੀ ਮੌਤ
Friday, Jan 05, 2018 - 06:39 PM (IST)
ਨਵੀਂ ਦਿੱਲੀ— ਮੱਧ ਪ੍ਰਦੇਸ਼ ਦੇ ਇੰਦੌਰ 'ਚ ਵੱਡਾ ਸੜਕ ਹਾਦਸਾ ਉਸ ਵੇਲੇ ਹੋਇਆ ਜਦੋਂ ਕਨਾਡੀਆ ਰੋਡ 'ਤੇ ਸਕੂਲ ਬੱਸ ਅਤੇ ਟਰੱਕ ਦੀ ਟਕੱਰ ਹੋ ਗਈ। ਇਸ ਹਾਦਸੇ 'ਚ ਡਰਾਈਵਰ ਸਮੇਤ 5 ਸਕੂਲੀ ਬੱਚਿਆਂ ਦੀ ਮੌਤ ਹੋ ਗਈ ਅਤੇ 6 ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਟਰੱਕ ਦੇ ਸਟਿਅਰਿੰਗ 'ਚ ਕੋਈ ਖਰਾਬੀ ਆ ਗਈ ਸੀ ਜਿਸ ਕਾਰਨ ਇਹ ਹਾਦਸਾ ਹੋਇਆ ਹੈ। ਇਹ ਹਾਦਸਾ ਉਸ ਵੇਲੇ ਹੋਇਆ ਜਦੋ ਬੱਸ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਵਾਪਸ ਆ ਰਹੀ ਸੀ। ਦੱਸਣਯੋਗ ਹੈ ਕਿ ਸਕੂਲ ਬੱਸ ਦਾ ਸਟਿਅਰਿੰਗ ਫੇਲ ਹੋ ਗਿਆ ਸੀ ਅਤੇ ਬੱਸ ਦੀ ਗਤੀ ਵੀ ਕਾਫੀ ਤੇਜ਼ ਸੀ। ਟਕੱਰ ਇਨੀ ਭਿਆਨਕ ਸੀ ਕਿ ਬੱਸ ਦੇ ਅੱਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਬੱਚਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਪਰ 5 ਬੱਚਿਆਂ ਨੇ ਦਮ ਤੋੜ ਦਿੱਤਾ। ਘਟਨਾ ਤੋਂ ਬਾਅਦ ਹਸਤਪਾਲ ਪੁੱਜੇ ਐੱਸ.ਪੀ.ਕ੍ਰਾਈਮ ਬ੍ਰਾਂਚ ਮਨੋਜ ਰਾਏ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ 5 ਬੱਚਿਆਂ ਦੀ ਮੌਤ ਹੋ ਗਈ ਜਦਕਿ ਡਰਾਈਵਰ ਨੇ ਵੀ ਮੌਕੇ 'ਤੇ ਹੀ ਦਮ ਤੋੜ ਦਿੱਤਾ।
