ਸਾਲ 2008 ''ਚ ਅਹਿਮਦਾਬਾਦ ''ਚ ਹੋਈ ਲੜੀਵਾਰ ਧਮਾਕਿਆਂ ਦੇ ਮਾਮਲੇ ''ਚ 49 ਦੋਸ਼ੀ ਕਰਾਰ, 28 ਬਰੀ

Tuesday, Feb 08, 2022 - 01:50 PM (IST)

ਅਹਿਮਦਾਬਾਦ (ਭਾਸ਼ਾ)- ਅਹਿਮਦਾਬਾਦ 'ਚ ਸਾਲ 2008 'ਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ 'ਚ ਇੱਥੋਂ ਦੀ ਵਿਸ਼ੇਸ਼ ਅਦਾਲਤ ਨੇ ਮੰਗਲਵਾਰ ਨੂੰ 49 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ। ਇਨ੍ਹਾਂ ਧਮਾਕਿਆਂ 'ਚ ਕੁੱਲ 56 ਲੋਕਾਂ ਦੀ ਮੌਤ ਹੋਈ ਸੀ। ਜੱਜ ਏ.ਆਰ. ਪਟੇਲ ਨੇ 28 ਆਰੋਪੀਆਂ ਨੂੰ ਬਰੀ ਕਰ ਦਿੱਤਾ। ਅਦਾਲਤ ਨੇ ਪਿਛਲੇ ਸਾਲ ਸਤੰਬਰ 'ਚ ਇਸ ਮਾਮਲੇ 'ਚ ਕੁੱਲ 77 ਆਰੋਪੀਆਂ ਵਿਰੁੱਧ ਸੁਣਵਾਈ ਪੂਰੀ ਕੀਤੀ ਸੀ। 

ਇਹ ਵੀ ਪੜ੍ਹੋ : ED ਦਾ ਦਾਅਵਾ, ਚੰਨੀ ਦੇ ਭਾਣਜੇ ਨੇ ਕਬੂਲਿਆ, ਰੇਤ ਮਾਈਨਿੰਗ ਤੇ ਤਬਾਦਲਿਆਂ ਲਈ ਮਿਲੇ 10 ਕਰੋੜ

ਅਹਿਮਦਾਬਾਦ 'ਚ ਹੋਏ ਧਮਾਕਿਆਂ ਦੇ ਤਾਰ ਪਾਬੰਦੀਸ਼ੁਦਾ ਸੰਗਠਨ ਹਿਜ਼ਬੁਲ ਮੁਜਾਹੀਦੀਨ ਨਾਲ ਜੁੜੇ ਹੋਏ ਸਨ ਅਤੇ ਦਸੰਬਰ 2009 'ਚ ਕੁੱਲ 78 ਲੋਕਾਂ ਵਿਰੁੱਧ ਸੁਣਵਾਈ ਸ਼ੁਰੂ ਹੋਈ ਸੀ। ਬਾਅਦ 'ਚ ਇਕ ਦੋਸ਼ੀ ਦੇ ਸਰਕਾਰੀ ਗਵਾਹ ਬਣਨ ਤੋਂ ਬਾਅਦ ਕੁੱਲ ਦੋਸ਼ੀਆਂ ਦੀ ਗਿਣਤੀ 77 ਰਹਿ ਗਈ। ਸੀਨੀਅਰ ਸਰਕਾਰੀ ਵਕੀਲ ਨੇ ਦੱਸਿਆ ਕਿ ਚਾਰ ਦੋਸ਼ੀਆਂ ਦੀ ਗ੍ਰਿਫ਼ਤਾਰੀਆਂ ਬਾਅਦ 'ਚ ਹੋਈਆਂ ਸਨ ਅਤੇ ਉਨ੍ਹਾਂ ਦੇ ਮਾਮਲੇ ਦੀ ਸੁਣਵਾਈ ਹਾਲੇ ਵੀ ਪੂਰੀ ਹੋਣੀ ਬਾਕੀ ਹੈ। ਦੱਸਣਯੋਗ ਹੈ ਕਿ 16 ਜੁਲਾਈ 2008 'ਚ 20 ਮਿੰਟਾਂ ਅੰਦਰ ਗੁਜਰਾਤ ਦੇ ਸਭ ਤੋਂ ਵੱਡੇ ਅਹਿਮਦਾਬਾਦ 'ਚ ਕੁੱਲ 21 ਧਮਾਕਿਆਂ 'ਚ 56 ਲੋਕਾਂ ਦੀ ਮੌਤ ਹੋਈ ਸੀ, ਜਦੋਂ ਕਿ ਕਰੀਬ 200 ਹੋਰ ਜ਼ਖਮੀ ਹੋਏ ਸਨ।

ਨੋਟ - ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 


DIsha

Content Editor

Related News