ਪੁਲਵਾਮਾ ਹਮਲੇ 'ਤੇ 48 ਦੇਸ਼ਾਂ ਨੇ ਪ੍ਰਗਟਾਇਆ ਦੁੱਖ
Sunday, Feb 17, 2019 - 12:43 AM (IST)

ਨਵੀਂ ਦਿੱਲੀ— ਪੁਲਵਾਮਾ 'ਚ ਸੀ.ਆਰ.ਪੀ.ਐੱਫ. 'ਤੇ ਜੈਸ਼-ਏ-ਮੁਹੰਮਦ ਦੇ ਹਮਲੇ ਤੋਂ ਬਾਅਦ ਹਾਲੇ ਤੱਕ 48 ਦੇਸ਼ਾਂ ਨੇ ਇਸ਼ ਦੀ ਨਿੰਦਾ ਕਰਦੇ ਹੋਏ ਨਾ ਸਿਰਫ ਭਾਰਤ ਦੇ ਪੱਖ 'ਚ ਸਮਰਥਨ ਕੀਤਾ ਜਦਕਿ ਕਈ ਦੇਸ਼ਾਂ ਦੇ ਸੰਗਠਨਾਂ ਨੇ ਪਾਕਿਸਤਾਨ ਨੂੰ ਉਸ ਦੀਆਂ ਅੱਤਵਾਦੀ ਸੰਗਠਨਾਂ ਨਾਲ ਰਿਸ਼ਤਿਆਂ ਨੂੰ ਲੈ ਕੇ ਲੰਮੇ ਹੱਥੀ ਲਿਆ ਹੈ। ਇਸ ਹਮਲੇ ਦੀ ਨਿੰਦ ਕਰਨ ਵਾਲਿਆਂ 'ਚ ਬੁਲਗਾਰੀਆ ਕੇ ਸੈਸ਼ਲਸ ਵਰਗੇ ਛੋਟੇ ਦੇਸ਼ ਵੀ ਹਨ ਅਤੇ ਅਮਰੀਕਾ, ਜਾਪਾਨ, ਬਰਤਾਨੀਆ ਵਰਗੇ ਵੱਡੇ ਦੇਸ਼ ਵੀ ਹਨ। ਸਾਊਦੀ ਅਰਬ, ਯੂ.ਏ.ਈ. ਬਹਿਰੀਨ ਵਰਗੇ ਪਾਕਿਸਤਾਨ ਦੇ ਮਿੱਤਰ ਦੇਸ਼ ਵੀ ਹਨ ਅਤੇ ਸੰਯੁਕਤ ਰਾਸ਼ਟਰ 'ਤੇ ਸੰਘਾਈ ਸਹਿਯੋਗ ਅੰਤਰਰਾਸ਼ਟਰੀ ਸੰਸਥਾਨ ਵੀ ਹਨ। ਦੱਖਣੀ ਏਸ਼ੀਆ 'ਚ ਪਾਕਿਸਤਾਨ ਨੂੰ ਛੱਡ ਕੇ ਹੋਰ ਸਾਰੇ ਦੇਸ਼ ਜਿਸ ਤਰ੍ਹ ਨਾਲ ਇਸ ਹਮਲੇ ਖਿਲਾਫ ਭਾਰਤ ਨਾਲ ਖੜ੍ਹੇ ਹੋਏ ਹਨ, ਉਸ ਤੋਂ ਇਹ ਸਾਫ ਹੈ ਕਿ ਦੱਖਣ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (ਸਾਰਕ) ਦੀ ਬੈਠਕ ਕਰਵਾਉਣ ਦੀ ਮਨਸ਼ਾ ਪਾਲੇ ਪਾਕਿਸਤਾਨ ਦੀਆਂ ਉਮੀਦਾਂ ਹਾਲ ਫਿਲਹਾਲ ਪੂਰੀਆਂ ਨਹੀਂ ਹੋਣਗੀਆਂ। ਵਿਦੇਸ਼ ਮੰਤਰਾਲੇ ਦੇ ਸੂਤਰਾਂ ਮੁਤਾਬਕ ਜਿਸ ਤਰ੍ਹਾਂ ਨਾਲ ਅੰਤਰਰਾਸ਼ਟਰੀ ਭਾਈਚਾਰਾਂ ਪੁਲਵਾਮਾ ਹਮਲੇ ਤੋਂ ਬਾਅਦ ਅੱਤਵਾਦ ਖਿਲਾਫ ਖੜ੍ਹਾ ਹੋਇਆ , ਉਸ ਤਰ੍ਹਾਂ ਦੀ ਉਦਾਹਰਣ ਬਹੁਤ ਘੱਟ ਵੇਖਣ ਨੂੰ ਮਿਲਦੀ ਹੈ। ਸਾਰੇ ਦੇਸ਼ਾਂ ਦੇ ਇਕ ਸੁਰ 'ਚ ਪਾਕਿਸਤਾਨ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਉਹ ਵਜ੍ਹਾ ਕੋਈ ਵੀ ਕਿਉ ਨਾ ਹੋਵੇ ਅੱਤਵਾਦ ਅਤੇ ਹਿੰਸਾ ਨੂੰ ਜਾਇਜ਼ ਨਹੀਂ ਨਹੀਂ ਠਹਿਰਾਇਆ ਜਾ ਸਕਦਾ।