25 ਸਾਲਾ ਕੁੜੀ ਨਾਲ ਵਿਆਹ ਕਰਵਾਉਣ ਵਾਲੇ ਸ਼ਖਸ ਨੇ ਕੀਤੀ ਖ਼ੁਦਕੁਸ਼ੀ, ਚਰਚਾ ’ਚ ਬਣਿਆ ਸੀ ਵਿਆਹ

Tuesday, Mar 29, 2022 - 05:30 PM (IST)

25 ਸਾਲਾ ਕੁੜੀ ਨਾਲ ਵਿਆਹ ਕਰਵਾਉਣ ਵਾਲੇ ਸ਼ਖਸ ਨੇ ਕੀਤੀ ਖ਼ੁਦਕੁਸ਼ੀ, ਚਰਚਾ ’ਚ ਬਣਿਆ ਸੀ ਵਿਆਹ

ਤੁਮਕੁਰ– ਕਰਨਾਟਕ ਦੇ ਤੁਮਕੁਰ ਜ਼ਿਲ੍ਹੇ ’ਚ 25 ਸਾਲ ਦੀ ਇਕ ਕੁੜੀ ਨਾਲ ਵਿਆਹ ਕਰਨ ਵਾਲੇ 45 ਸਾਲਾ ਸ਼ਖਸ ਨੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ 45 ਸਾਲਾ ਸ਼ੰਕਰਰੱਪਾ ਦੇ ਰੂਪ ’ਚ ਹੋਈ ਹੈ। ਇਹ ਘਟਨਾ ਤੁਮਕੁਰ ਜ਼ਿਲ੍ਹੇ ਦੇ ਕੁਨਿਗਲ ਤਾਲੁਕ ਦੇ ਹੁਲੀਯੂਰ ਦਰਗਾ ਹੋਬਲੀ ਦੇ ਅੱਕਰੀ ਪਲੀਆ ’ਚ ਵਾਪਰੀ ਹੈ। ਕਰੀਬ 5 ਮਹੀਨੇ ਪਹਿਲਾਂ ਇਹ ਜੋੜੀ ਵਿਆਹ ਕਰਾਉਣ ਮਗਰੋਂ ਸੂਬੇ ਭਰ ’ਚ ਸੋਸ਼ਲ ਮੀਡੀਆ ’ਤੇ ਜੋੜੀ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ।

ਸ਼ੰਕਰਰੱਪਾ ਨਾਲ ਵਿਆਹ ਕਰਵਾਉਣ ਲਈ ਕੁੜੀ ਨੇ ਹੀ ਪ੍ਰਸਤਾਵ ਰੱਖਿਆ ਸੀ, ਜਿਸ ਨੂੰ ਸਵੀਕਾਰ ਕਰਦੇ ਹੋਏ ਉਨ੍ਹਾਂ ਨੇ ਮੰਦਰ ’ਚ ਵਿਆਹ ਕਰਵਾ ਲਿਆ ਸੀ। ਇਸ ਵਿਆਹ ਦੀ ਕਾਫੀ ਚਰਚਾ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਕੁੜੀ ਦਾ ਵਿਆਹ ਪਹਿਲਾਂ ਕਿਸੇ ਹੋਰ ਨਾਲ ਹੋਇਆ ਸੀ ਅਤੇ ਉਸ ਦਾ ਪਤੀ ਦੋ ਸਾਲਾਂ ਤੋਂ ਲਾਪਤਾ ਸੀ। ਇਸ ਗੱਲ ਤੋਂ ਤੰਗ ਆ ਕੇ ਉਸ ਨੇ ਸ਼ੰਕਰਰੱਪਾ ਨਾਲ ਵਿਆਹ ਕਰਵਾਇਆ ਸੀ। ਸ਼ੰਕਰਰੱਪਾ ਦੇ ਖ਼ੁਦਕੁਸ਼ੀ ਕਰਨ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ। ਸਥਾਨਕ ਪੁਲਸ ਨੇ ਇਸ ਸਬੰਧ ’ਚ ਇਕ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Tanu

Content Editor

Related News