ਬੱਚੀ ਨੂੰ ਪਾਲਣਾ ਚਾਹੁੰਦਾ ਸੀ, ਕਿਡਨੈਪ ਕੀਤਾ ਫਿਰ ਨਾਲੇ ’ਚ ਸੁੱਟਿਆ

06/29/2022 10:54:05 AM

ਨਵੀਂ ਦਿੱਲੀ– ਬਵਾਨਾ ਇਲਾਕੇ ਵਿਚ ਇਕ ਨੌਜਵਾਨ ਨੇ ਜਦੋਂ ਇਲਾਕੇ ਵਿਚ 3 ਸਾਲ ਦੀ ਬੱਚੀ ਨੂੰ ਦੇਖਿਆ ਤਾਂ ਉਸ ਦੀ ਬੱਚੀ ਇੰਨੀ ਪਸੰਦ ਆ ਗਈ ਕਿ ਉਸ ਨੇ ਉਨ੍ਹਾਂ ਨੂੰ ਪਾਲਣ ਦਾ ਮਨ ਬਣਾ ਲਿਆ। ਉਸ ਨੂੰ ਉਸ ਦੀ ਮਾਂ ਕੋਲੋਂ ਕਿਡਨੈਪ ਕੀਤਾ। ਉਸ ਨੂੰ ਕੁਝ ਘੰਟੇ ਆਪਣੀ ਗੋਦ ਵਿਚ ਖਿਡਾਇਆ ਅਤੇ ਕਾਫੀ ਖੁਸ਼ ਵੀ ਹੋਇਆ ਪਰ ਜਦੋਂ ਉਸ ਨੂੰ ਲੱਗਾ ਕਿ ਉਹ ਫੜਿਆ ਜਾ ਸਕਦਾ ਹੈ। ਡਰ ਕਾਰਨ ਉਸ ਨੇ ਉਸੇ ਬੱਚੀ ਨੂੰ ਨੇੜੇ ਦੇ ਨਾਲੇ ਵਿਚ ਸੁੱਟ ਦਿੱਤਾ, ਜਿਸ ਨਾਲ ਬੱਚੀ ਦੀ ਮੌਤ ਹੋ ਗਈ।

ਪੁਲਸ ਨੇ ਦੋਸ਼ੀ ਖਿਲਾਫ ਕਿਡਨੈਪਿੰਗ ਅਤੇ ਹੱਤਿਆ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀ ਦੀ ਪਛਾਣ ਬਵਾਨਾ ਦੇ ਰਹਿਣ ਵਾਲੇ ਸੁਨੀਲ ਦੇ ਰੂਪ ਵਿਚ ਹੋਈ ਹੈ। ਪੁਲਸ ਦੋਸ਼ੀ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਉਸ ਦੇ ਖੁਲਾਸੇ ਤੋਂ ਕਾਫੀ ਹੈਰਾਨ ਵੀ ਹੈ।


Rakesh

Content Editor

Related News