ਸਸਕਾਰ ਲਈ ਲੱਕੜੀਆਂ ਨਹੀਂ ਤਾਂ ਲੋਕ ਨਦੀ 'ਚ ਸੁੱਟ ਰਹੇ ਲਾਸ਼? 45 ਲਾਸ਼ਾਂ ਮਿਲਣ ਨਾਲ ਫੈਲੀ ਸਨਸਨੀ

Monday, May 10, 2021 - 08:53 PM (IST)

ਸਸਕਾਰ ਲਈ ਲੱਕੜੀਆਂ ਨਹੀਂ ਤਾਂ ਲੋਕ ਨਦੀ 'ਚ ਸੁੱਟ ਰਹੇ ਲਾਸ਼? 45 ਲਾਸ਼ਾਂ ਮਿਲਣ ਨਾਲ ਫੈਲੀ ਸਨਸਨੀ

ਬਕਸਰ - ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੇ ਅੰਕੜਿਆਂ ਵਿੱਚ ਭਾਵੇ ਹੇਰਫੇਰ ਸੰਭਵ ਹੋਵੇ ਪਰ ਬਕਸਰ ਦੇ ਚੌਸਾ ਵਿੱਚ ਮਹਾਦੇਵ ਘਾਟ 'ਤੇ ਰੁੜ੍ਹ ਕੇ ਆਈਆਂ ਲਾਸ਼ਾਂ ਦੇ ਅੰਬਾਰ ਨੇ ਬਿਆਨ ਕਰ ਦਿੱਤਾ ਹੈ ਕਿ ਤ੍ਰਾਸਦੀ ਕਿੰਨੀ ਵੱਡੀ ਹੈ। ਹੁਣ ਜਦੋਂ ਬਕਸਰ ਦੇ ਚੌਸਾ ਵਿੱਚ ਮਹਾਦੇਵ ਘਾਟ 'ਤੇ ਨਦੀ ਦੇ ਕਿਨਾਰੇ ਰੁੜ੍ਹ ਕੇ ਲਾਸ਼ਾਂ ਆ ਰਹੀਆਂ ਹਨ ਤਾਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਇਸ 'ਤੇ ਵੀ ਰਾਜਨੀਤੀ ਸ਼ੁਰੂ ਕਰ ਦਿੱਤੀ ਗਈ ਹੈ।

ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਮਾਮਲੇ ਤੋਂ ਪੱਲਾ ਝਾੜਦੇ ਹੋਏ ਕਹਿ ਦਿੱਤਾ ਕਿ ਇਹ ਬਿਹਾਰ ਜਾਂ ਬਕਸਰ ਨਹੀਂ ਸਗੋਂ ਉੱਤਰ ਪ੍ਰਦੇਸ਼ ਦੀਆਂ ਲਾਸ਼ਾਂ ਹਨ ਜੋ ਇੱਥੇ ਵਗ ਕੇ ਆ ਗਈਆਂ ਹਨ। ਮਹਾਦੇਵ ਘਾਟ ਵਿੱਚ ਇੰਨੀਆਂ ਜ਼ਿਆਦਾ ਲਾਸ਼ਾਂ ਦੀ ਇਹ ਤਸਵੀਰਾਂ ਤੁਹਾਨੂੰ ਪ੍ਰੇਸ਼ਾਨ ਕਰ ਸਕਦੀ ਹੈ। ਅਜਿਹਾ ਲੱਗਦਾ ਹੈ ਕਿ ਲਾਸ਼ਾਂ ਨੇ ਮਹਾਦੇਵ ਘਾਟ ਨੂੰ ਪੂਰੀ ਤਰ੍ਹਾਂ ਢੱਕ ਲਿਆ ਹੈ।

ਹਾਲਾਂਕਿ ਜਿਵੇਂ ਹੀ ਇਸ ਘਟਨਾ ਦਾ ਵੀਡੀਓ ਸਾਹਮਣੇ ਆਇਆ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਨ ਖੜ੍ਹੇ ਹੋ ਗਏ ਅਤੇ ਲਾਸ਼ਾਂ ਦੇ ਅੰਬਾਰ 'ਤੇ ਗੋਲਮੋਲ ਜਵਾਬ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਚੌਸਾ ਦੇ ਬੀ.ਡੀ.ਓ. ਅਸ਼ੋਕ ਕੁਮਾਰ ਨੇ ਦੱਸਿਆ ਕਿ ਕਰੀਬ 40 ਤੋਂ 45 ਲਾਸ਼ਾਂ ਹੋਣਗੀਆਂ ਜੋ ਵੱਖ-ਵੱਖ ਥਾਵਾਂ ਤੋਂ ਰੁੜ੍ਹ ਕੇ ਮਹਾਦੇਵ ਘਾਟ 'ਤੇ ਆ ਗਈਆਂ ਹਨ।

ਬੀ.ਡੀ.ਓ. ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਇਹ ਲਾਸ਼ਾਂ ਬਿਹਾਰ ਵਿੱਚ ਰਹਿੰਦੇ ਲੋਕਾਂ ਦੀਆਂ ਨਹੀਂ ਹਨ। ਅਸੀਂ ਲੋਕਾਂ ਨੇ ਘਾਟ 'ਤੇ ਚੌਂਕੀਦਾਰ ਨੂੰ ਤਾਇਨਾਤ ਕਰ ਰੱਖਿਆ ਹੈ ਤਾਂ ਕਿ ਇੱਥੇ ਲਾਸ਼ਾਂ ਦਾ ਉਚਿਤ ਤਰੀਕੇ ਨਾਲ ਅੰਤਿਮ ਸੰਸਕਾਰ ਕੀਤਾ ਜਾ ਸਕੇ। ਇਹ ਲਾਸ਼ਾਂ ਉੱਤਰ ਪ੍ਰਦੇਸ਼ ਤੋਂ ਰੁੜ੍ਹ ਕੇ ਆ ਰਹੀਆਂ ਅਤੇ ਇੱਥੇ ਪਹੁੰਚ ਗਈਆਂ ਹਨ। ਯੂ.ਪੀ. ਦੀਆਂ ਲਾਸ਼ਾਂ ਨੂੰ ਇੱਥੇ ਪੁੱਜਣ ਤੋਂ ਰੋਕਣ ਦਾ ਕੋਈ ਉਪਾਅ ਨਹੀਂ ਹੈ ਇਸ ਲਈ ਅਸੀਂ ਇਨ੍ਹਾਂ ਦੇ ਨਿਪਟਾਰੇ ਦੀ ਵੀ ਵਿਵਸਥਾ ਕਰ ਰਹੇ ਹਾਂ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News