ਸਟੇਸ਼ਨ ''ਤੇ ਬੈਠੇ ਸ਼ਖ਼ਸ ਨੂੰ ਪੁਲਸ ਨੇ ਪਾਇਆ ਘੇਰਿਆ, ਬੈਗ ਚੈਕ ਕੀਤਾ ਤਾਂ ਦੰਗ ਰਹਿ ਗਏ ਅਫ਼ਸਰ
Wednesday, Jan 22, 2025 - 12:28 PM (IST)
ਵਾਰਾਣਸੀ- ਕੈਂਟ ਰੇਲਵੇ ਸਟੇਸ਼ਨ 'ਤੇ ਸਰਕਾਰੀ ਰੇਲਵੇ ਪੁਲਸ (GRP) ਨੇ ਵੱਡੀ ਕਾਰਵਾਈ ਕੀਤੀ ਹੈ। ਰੇਲਵੇ ਪੁਲਸ ਨੇ 42 ਲੱਖ ਰੁਪਏ ਦੀ ਨਕਦੀ ਨਾਲ ਇਕ ਸ਼ਖ਼ਸ ਨੂੰ ਗ੍ਰਿਫ਼ਤਾਰ ਕੀਤਾ। ਫੜਿਆ ਗਿਆ ਦੋਸ਼ੀ ਹਾਵੜਾ ਭੱਜਣ ਦੀ ਕੋਸ਼ਿਸ਼ ਵਿਚ ਸੀ। ਸਰਕਾਰੀ ਰੇਲਵੇ ਪੁਲਸ ਨੇ ਆਮਦਨ ਟੈਕਸ ਵਿਭਾਗ ਨੂੰ ਇਸ ਮਾਮਲੇ ਦੀ ਸੂਚਨਾ ਦੇ ਦਿੱਤੀ ਗਈ ਹੈ। ਇਹ ਮਾਮਲਾ ਉੱਤਰ ਪ੍ਰਦੇਸ਼ ਵਿਚ ਵਾਰਾਣਸੀ ਦੇ ਰੇਲਵੇ ਸਟੇਸ਼ਨ ਦਾ ਹੈ।
ਇਹ ਵੀ ਪੜ੍ਹੋ- ਪਤਨੀ ਨਾਲ ਗੋਲਗੱਪਿਆਂ ਦਾ ਸੁਆਦ ਲੈ ਰਿਹਾ ਸੀ ਪਤੀ, ਤਾਂ ਹੋਇਆ ਕੁਝ ਅਜਿਹਾ ਹੀ ਥਾਈਂ ਤੋੜਿਆ ਦਮ
ਬੈਗ 'ਚੋਂ ਨਿਕਲੇ 500-500 ਨੋਟਾਂ ਦੇ ਬੰਡਲ
ਜਾਣਕਾਰੀ ਮੁਤਾਬਕ ਇਹ ਘਟਨਾ ਕੈਂਟ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ-9 ਦੀ ਹੈ। ਇੱਥੇ ਇਕ ਨੌਜਵਾਨ ਟਰੇਨ ਦੀ ਉਡੀਕ ਕਰ ਰਿਹਾ ਸੀ। ਇਸ ਦੌਰਾਨ ਸਟੇਸ਼ਨ 'ਤੇ ਗਸ਼ਤ ਕਰ ਰਹੇ ਸਿਪਾਰੀਆਂ ਨੇ ਸ਼ਖ਼ਸ ਨੂੰ ਵੇਖਿਆ ਅਤੇ ਉਸ ਦੇ ਵਿਵਹਾਰ 'ਤੇ ਸ਼ੱਕ ਹੋਇਆ। ਇਸ ਤੋਂ ਬਾਅਦ ਜਦੋਂ ਪੁਲਸ ਨੇ ਨੌਜਵਾਨ ਨੂੰ ਬੈਗ ਖੋਲ੍ਹਣ ਨੂੰ ਕਿਹਾ ਅਤੇ ਚੈਕਿੰਗ ਕੀਤਾ ਤਾਂ ਉਸ ਵਿਚੋਂ 500-500 ਰੁਪਏ ਦੇ ਨੋਟਾਂ ਦੇ ਬੰਡਲ ਮਿਲੇ। ਇਹ ਵੇਖ ਕੇ ਅਫ਼ਸਰ ਦੰਗ ਰਹਿ ਗਏ।
ਇਹ ਵੀ ਪੜ੍ਹੋ- ਹੈਂ! ChatGPT ਨੇ ਬਚਾਈ ਸ਼ਖ਼ਸ ਦੀ ਜਾਨ, AI ਨੇ ਡਾਕਟਰ ਤੋਂ ਪਹਿਲਾਂ ਪਛਾਣੀ ਬੀਮਾਰੀ
ਨਕਦੀ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਦੇ ਸਕਿਆ ਸ਼ਖ਼ਸ
ਇਸ ਤੋਂ ਬਾਅਦ ਪੁਲਸ ਨੇ ਤੁਰੰਤ ਸ਼ਖ਼ਸ ਨੂੰ ਹਿਰਾਸਤ 'ਚ ਲੈ ਕੇ ਥਾਣੇ ਪਹੁੰਚੀ। ਪੁੱਛਗਿੱਛ ਵਿਚ ਦੋਸ਼ੀ ਸ਼ਖ਼ਸ ਨਕਦੀ ਬਾਰੇ ਕੋਈ ਵੀ ਸਪੱਸ਼ਟ ਜਾਣਕਾਰੀ ਨਹੀਂ ਦੇ ਸਕਿਆ। ਇਸ ਦੇ ਚੱਲਦੇ ਜੀ. ਆਰ. ਪੀ. ਨੇ ਇਨਕਮ ਟੈਕਸ ਵਿਭਾਗ ਨੂੰ ਪੂਰੇ ਮਾਮਲੇ ਦੀ ਸੂਚਨਾ ਦਿੱਤੀ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਦੀ ਪਛਾਣ ਰਿਤੇਸ਼ ਵਜੋਂ ਹੋਈ ਹੈ, ਜੋ ਵਾਰਾਣਸੀ ਦੇ ਆਦਮਪੁਰ ਖੇਤਰ ਦੇ ਗਾਯਘਾਟ ਦਾ ਰਹਿਣ ਵਾਲਾ ਹੈ। ਪੁਲਸ ਮੁਤਾਬਕ ਦੋਸ਼ੀ ਨਕਦੀ ਨਾਲ ਭਰਿਆ ਬੈਗ ਹਾਵੜਾ ਲੈ ਕੇ ਜਾਣ ਦੀ ਫਿਰਾਕ ਵਿਚ ਸੀ। ਨਕਦੀ ਦਾ ਸਰੋਤ ਕੀ ਹੈ ਅਤੇ ਇਸ ਦਾ ਇਸਤੇਮਾਲ ਕੀ ਸੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8