ਦਿੱਲੀ ਪੁਲਸ ਹੱਥ ਲੱਗੀ ਵੱਡੀ ਸਫਲਤਾ: ਲਾਲ ਕਿਲ੍ਹੇ ਕੋਲੋਂ NIA ਦਾ ''ਨਕਲੀ ਅਫ਼ਸਰ'' ਗ੍ਰਿਫ਼ਤਾਰ

Thursday, Feb 19, 2026 - 08:34 AM (IST)

ਦਿੱਲੀ ਪੁਲਸ ਹੱਥ ਲੱਗੀ ਵੱਡੀ ਸਫਲਤਾ: ਲਾਲ ਕਿਲ੍ਹੇ ਕੋਲੋਂ NIA ਦਾ ''ਨਕਲੀ ਅਫ਼ਸਰ'' ਗ੍ਰਿਫ਼ਤਾਰ

ਨਵੀਂ ਦਿੱਲੀ: ਦਿੱਲੀ ਪੁਲਸ ਨੇ ਲਾਲ ਕਿਲ੍ਹੇ ਦੇ ਨੇੜਿਓਂ ਜੰਮੂ-ਕਸ਼ਮੀਰ ਦੇ ਪੁਲਵਾਮਾ ਦੇ ਰਹਿਣ ਵਾਲੇ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਖੁਦ ਨੂੰ NIA (ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ) ਦਾ ਅਧਿਕਾਰੀ ਦੱਸ ਕੇ ਲੋਕਾਂ ਨੂੰ ਠੱਗ ਰਿਹਾ ਸੀ। ਦਿੱਲੀ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਮੁਦੱਸਿਰ ਵਜੋਂ ਹੋਈ ਹੈ, ਜਿਸ ਕੋਲੋਂ ਪੁਲਸ ਨੇ NIA ਦਾ ਇੱਕ ਜਾਅਲੀ ਸ਼ਨਾਖਤੀ ਕਾਰਡ ਅਤੇ ਜੰਮੂ-ਕਸ਼ਮੀਰ ਨੰਬਰ ਦੀ ਇੱਕ ਗੱਡੀ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ : ਅੱਜ ਹੀ ਕਰੋ ਇਹ ਕੰਮ ਨਹੀਂ ਤਾਂ ਰੱਦ ਹੋ ਜਾਵੇਗਾ Driving ਲਾਈਸੈਂਸ, ਗੱਡੀ ਵੀ ਹੋ ਸਕਦੀ ਹੈ ਜ਼ਬਤ

ਮਿਲੀ ਜਾਣਕਾਰੀ ਮੁਤਾਬਕ ਸ਼ੱਕੀ ਵਿਅਕਤੀ ਦੀ ਇਹ ਗ੍ਰਿਫ਼ਤਾਰੀ 18 ਫਰਵਰੀ ਨੂੰ ਥਾਣਾ ਕੋਤਵਾਲੀ ਦੀ ਪੈਟਰੋਲਿੰਗ ਟੀਮ ਵਲੋਂ ਕੀਤੀ ਗਈ ਹੈ। ਪੁਲਸ ਨੇ ਦੇਖਿਆ ਕਿ ਲਾਲ ਕਿਲ੍ਹੇ ਦੇ ਪਿੱਛੇ ਇੱਕ ਕਾਲੇ ਰੰਗ ਦੀ ਹੁੰਡਈ ਸੈਂਟਰੋ ਗੱਡੀ (JK01L9913) ਸ਼ੱਕੀ ਹਾਲਾਤ ਵਿੱਚ ਖੜ੍ਹੀ ਸੀ। ਜਦੋਂ ਪੁਲਸ ਨੇ ਜਾਂਚ ਕੀਤੀ ਤਾਂ ਗੱਡੀ ਵਿੱਚ ਮੁਦੱਸਿਰ ਦੇ ਨਾਲ ਇੱਕ ਨਾਬਾਲਗ ਲੜਕਾ ਵੀ ਮੌਜੂਦ ਸੀ। ਪੁੱਛਗਿੱਛ ਦੌਰਾਨ ਮੁਦੱਸਿਰ ਨੇ ਰੋਅਬ ਝਾੜਦਿਆਂ ਆਪਣਾ ਆਈ-ਕਾਰਡ ਦਿਖਾਇਆ ਅਤੇ ਖੁਦ ਨੂੰ NIA ਦਾ ਅਫ਼ਸਰ ਦੱਸਿਆ।

ਇਹ ਵੀ ਪੜ੍ਹੋ : ਮਿੰਟਾਂ 'ਚ ਉਜੜਿਆ ਹੱਸਦਾ-ਵੱਸਦਾ ਪਰਿਵਾਰ: ਮਥੁਰਾ 'ਚ ਨਹਿਰ 'ਚ ਡਿੱਗੀ ਬੇਕਾਬੂ ਕਾਰ, 4 ਦੀ ਮੌਤ

ਨੌਕਰੀ ਦੇ ਨਾਂ 'ਤੇ ਕਰਦਾ ਸੀ ਠੱਗੀ
ਜਦੋਂ ਪੁਲਸ ਨੂੰ ਉਸ ਦੇ ਕਾਰਡ 'ਤੇ ਸ਼ੱਕ ਹੋਇਆ ਤਾਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ। ਜਾਂਚ ਵਿੱਚ ਸਾਹਮਣੇ ਆਇਆ ਕਿ ਮੁਦੱਸਿਰ ਅਸਲ ਵਿੱਚ ਇੱਕ ਠੱਗ ਹੈ। ਉਹ ਕਸ਼ਮੀਰ ਦੇ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਨੂੰ ਦਿੱਲੀ ਵਿੱਚ ਨੌਕਰੀ ਦਿਵਾਉਣ ਦਾ ਲਾਲਚ ਦੇ ਕੇ ਨਿਸ਼ਾਨਾ ਬਣਾਉਂਦਾ ਸੀ। ਉਸ ਨੇ ਇਸ ਨਾਬਾਲਗ ਲੜਕੇ ਦੇ ਪਰਿਵਾਰ ਕੋਲੋਂ ਵੀ ਨੌਕਰੀ ਦੇ ਨਾਂ 'ਤੇ ਮੋਟੀ ਰਕਮ ਐਡਵਾਂਸ ਲਈ ਸੀ। ਇਹ ਦੋਵੇਂ 12 ਫਰਵਰੀ ਨੂੰ ਕਸ਼ਮੀਰ ਤੋਂ ਚੱਲੇ ਸਨ ਅਤੇ ਦਿੱਲੀ ਦੇ ਜਾਮਾ ਮਸਜਿਦ ਇਲਾਕੇ ਦੇ ਇੱਕ ਗੈਸਟ ਹਾਊਸ ਵਿੱਚ ਰੁਕੇ ਹੋਏ ਸਨ।

ਇਹ ਵੀ ਪੜ੍ਹੋ : 'ਹਿੰਦੂ ਪਰਿਵਾਰ ’ਚ ਘੱਟੋ-ਘੱਟ 3 ਬੱਚੇ ਹੋਣ', RSS ਮੁਖੀ ਮੋਹਨ ਭਾਗਵਤ ਦਾ ਵੱਡਾ ਬਿਆਨ

ਸਪੈਸ਼ਲ ਸੈੱਲ ਤੇ IB ਨੇ ਕੀਤੀ ਸਾਂਝੀ ਪੁੱਛਗਿੱਛ
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ, ਇੰਟੈਲੀਜੈਂਸ ਬਿਊਰੋ (IB) ਅਤੇ ਕੇਂਦਰੀ ਏਜੰਸੀਆਂ ਨੇ ਮੁਲਜ਼ਮ ਤੋਂ ਸਾਂਝੀ ਪੁੱਛਗਿੱਛ ਕੀਤੀ। ਜਾਂਚ ਵਿੱਚ ਪੁਸ਼ਟੀ ਹੋਈ ਕਿ ਉਸ ਦਾ ਆਈ-ਕਾਰਡ ਪੂਰੀ ਤਰ੍ਹਾਂ ਨਕਲੀ ਸੀ। ਪੁਲਸ ਨੇ ਮੁਲਜ਼ਮ ਖ਼ਿਲਾਫ਼ FIR ਦਰਜ ਕਰਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ ਅਤੇ ਹੁਣ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਹੁਣ ਤੱਕ ਕਿੰਨੇ ਨੌਜਵਾਨਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਚੁੱਕਾ ਹੈ।

ਇਹ ਵੀ ਪੜ੍ਹੋ : ਕਾਰ ਦੇ ਡੈਸ਼ਬੋਰਡ 'ਤੇ ਭੁੱਲ ਕੇ ਵੀ ਨਾ ਰੱਖੋ ਅਜਿਹੀ 'ਮੂਰਤੀ', ਨਹੀਂ ਤਾਂ ਹੋ ਸਕਦਾ ਹੈ 'ਅਸ਼ੁੱਭ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News