ਉੱਤਰਾਕਾਸ਼ੀ ਸੁਰੰਗ ਹਾਦਸਾ: 10 ਦਿਨਾਂ ਤੋਂ ਸੁਰੰਗ 'ਚ ਫਸੇ 41 ਮਜ਼ਦੂਰ, ਪਾਈਪਲਾਈਨ ਰਾਹੀਂ ਭੇਜੀ ਗਈ ਖਿਚੜੀ
Tuesday, Nov 21, 2023 - 10:36 AM (IST)
ਉਤਰਕਾਸ਼ੀ (ਭਾਸ਼ਾ)- ਪਿਛਲੇ 10 ਦਿਨਾਂ ਤੋਂ ਸਿਲਕਿਆਰਾ ਸੁਰੰਗ 'ਚ ਫਸੇ 41 ਮਜ਼ਦੂਰਾਂ ਤੱਕ 6 ਇੰਚ ਦੀ ਪਾਈਪਲਾਈਨ ਰਾਹੀਂ ਖਿਚੜੀ ਭੇਜਣ ਦੇ ਕੁਝ ਘੰਟਿਆਂ ਬਾਅਦ ਬਚਾਅ ਕਰਮਚਾਰੀਆਂ ਨੇ ਮੰਗਲਵਾਰ ਤੜਕੇ ਉਨ੍ਹਾਂ ਤੱਕ ਇਕ ਕੈਮਰਾ (ਐਂਡੋਸਕੋਪਿਕ ਫਲੈਕਸੀ ਕੈਮਰਾ) ਭੇਜਿਆ ਅਤੇ ਉਨ੍ਹਾਂ ਦੇ ਠੀਕ ਹੋਣ ਦਾ ਪਹਿਲਾ ਵੀਡੀਓ ਜਾਰੀ ਕੀਤਾ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸੋਮਵਾਰ ਦੇਰ ਸ਼ਾਮ ਦਿੱਲੀ ਤੋਂ ਕੈਮਰਾ ਆਉਣ ਤੋਂ ਬਾਅਦ ਇਸ ਨੂੰ ਸੁਰੰਗ ਅੰਦਰ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਜਾਰੀ ਕੀਤੇ ਗਏ ਵੀਡੀਓ 'ਚ ਪੀਲੇ ਅਤੇ ਸਫੈਦ ਰੰਗ ਦੇ ਹੈਲਮੇਟ ਪਹਿਨੇ ਮਜ਼ਦੂਰ ਪਾਈਪਲਾਈਨ ਦੇ ਮਾਧਿਅਮ ਨਾਲ ਭੇਜੇ ਗਏ ਭੋਜਨ ਨੂੰ ਪ੍ਰਾਪਤ ਕਰਦੇ ਹੋਏ ਅਤੇ ਇਕ-ਦੂਜੇ ਨਾਲ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਹ ਇਨ੍ਹਾਂ ਮਜ਼ਦੂਰਾਂ ਦੇ ਪਰਿਵਾਰਾਂ ਲਈ ਇਕ ਵੱਡੀ ਰਾਹਤ ਹੈ।
#WATCH | Uttarkashi (Uttarakhand) tunnel rescue | Rescue team officials establish audio-visual contact with the workers trapped in the tunnel for the first time, through the pipeline and endoscopic flexi camera.
— ANI (@ANI) November 21, 2023
(Video Source: District Information Officer) pic.twitter.com/JKtAtHQtN4
ਇਸ ਵਿਚ ਮਲਬੇ ਨੂੰ ਆਰ-ਪਾਰ ਪਾਈ ਗਈ 6 ਇੰਚ ਵਿਆਸ ਵਾਲੀ ਪਾਈਪਲਾਈਨ ਰਾਹੀਂ ਸੋਮਵਾਰ ਨੂੰ ਮਜ਼ਦੂਰਾਂ ਤੱਕ ਖਿਚੜੀ ਭੇਜੀ ਗਈ। ਖਿਚੜੀ ਨੂੰ ਚੌੜੇ ਮੂੰਹ ਵਾਲੀਆਂ ਪਲਾਸਟਿਕ ਦੀਆਂ ਬੋਤਲਾਂ 'ਚ ਪੈਕ ਕਰ ਕੇ ਮਜ਼ਦੂਰਾਂ ਤੱਕ ਪਹੁੰਚਾਇਆ ਗਿਆ। ਸੁਰੰਗ 'ਚ ਚਲਾਈ ਜਾ ਰਹੀ ਬਚਾਅ ਮੁਹਿੰਮ ਦੇ ਇੰਚਾਰਜ ਕਰਨਲ ਦੀਪਕ ਪਾਟਿਲ ਨੇ ਦੱਸਿਆ ਕਿ ਇਸ ਪਾਈਪਲਾਈਨ ਨਾਲ ਦਲੀਆ, ਖਿਚੜੀ, ਕੱਟੇ ਹੋਏ ਸੇਬ ਅਤੇ ਕੇਲੇ ਭੇਜੇ ਜਾ ਸਕਦੇ ਹਨ। ਬਚਾਅ ਮੁਹਿੰਮ 'ਚ ਜੁਟੇ ਸੁਰੱਖਿਆ ਕਰਮਚਾਰੀ ਨਿਪੂ ਕੁਮਾਰ ਨੇ ਕਿਹਾ ਕਿ ਸੰਚਾਰ ਸਥਾਪਤ ਕਰਨ ਲਈ ਪਾਈਪਲਾਈਨ 'ਚ ਵਾਕੀ-ਟਾਕੀ ਅਤੇ 2 ਚਾਰਜਰ ਵੀ ਭੇਜੇ ਗਏ ਹਨ। ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਕਈ ਦਿਸ਼ਾਵਾਂ ਤੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਅਧੀਨ ਭਾਰਤੀ ਹਵਾਈ ਫ਼ੌਜ ਨੇ ਇਕ ਸੀ-17 ਅਤੇ 2 ਸੀ-130 ਜੇ ਸੁਪਰ ਹਰਕਿਊਲਿਸ ਟਰਾਂਸਪੋਰਟ ਜਹਾਜ਼ ਰਾਹੀਂ 36 ਟਨ ਭਾਰੀ ਮਸ਼ੀਨਾਂ ਪਹੁੰਚਾ ਦਿੱਤੀਆਂ ਹਨ। ਇਸ ਵਿਚ ਸੂਤਰਾਂ ਨੇ ਦੱਸਿਆ ਕਿ ਸਿਲਕਿਆਰਾ ਸੁਰੰਗ ਵੱਲ ਅਮਰੀਕੀ ਆਗਰ ਮਸ਼ੀਨ ਤੋਂ ਨਿਕਲਣ ਦਾ ਰਸਤਾ ਬਣਾਉਣ ਦਾ ਕੰਮ ਮੁੜ ਸ਼ੁਰੂ ਹੋਣ ਵਾਲਾ ਹੈ। ਦਿੱਲੀ ਤੋਂ ਆਈ ਟੀਮ ਨੇ ਸ਼ੁੱਕਰਵਾਰ ਦੁਪਹਿਰ ਕਿਸੇ ਸਖ਼ਤ ਸਤਿਹ ਨਾਲ ਟਕਰਾਉਣ ਤੋਂ ਬਾਅਦ ਰੁਕੀ ਇਸ ਮਸ਼ੀਨ ਨੂੰ ਠੀਕ ਕਰ ਦਿੱਤਾ ਹੈ। ਮਜ਼ਦੂਰਾਂ ਤੋਂ ਉਨ੍ਹਾਂ ਦੀ ਸਿਹਤ ਬਾਰੇ ਪੁੱਛਣ ਵਾਲੇ ਡਾਕਟਰ ਪ੍ਰੇਮ ਪੋਖਰਿਆਲ ਨੇ ਬਚਾਅ ਕਰਮਚਾਰੀਆਂ ਨੂੰ ਸਲਾਹ ਦਿੱਤੀ ਹੈ ਕਿ ਮੰਗਲਵਾਰ ਨੂੰ ਉਨ੍ਹਾਂ ਨੂੰ ਭੋਜਨ 'ਚ ਮੂੰਗ ਦਾਲ ਦੀ ਖਿਚੜੀ ਭੇਜੀ ਜਾਵੇ, ਜਿਸ 'ਚ ਸੋਇਆ ਬੜੀ ਅਤੇ ਮਟਰ ਸ਼ਾਮਲ ਹੋਣ। ਇਸ ਤੋਂ ਇਲਾਵਾ ਉਨ੍ਹਾਂ ਨੇ ਕੇਲੇ ਭੇਜਣ ਦੀ ਵੀ ਸਲਾਹ ਦਿੱਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8