ਪਹਿਲੇ ਤਿੰਨ ਨਰਾਤਿਆਂ ''ਚ 40,558 ਸ਼ਰਧਾਲੂਆਂ ਨੇ ਟੇਕਿਆ ਮਾਤਾ ਵੈਸ਼ਨੋ ਦੇਵੀ ਭਵਨ ’ਚ ਮੱਥਾ

Thursday, Sep 25, 2025 - 09:09 AM (IST)

ਪਹਿਲੇ ਤਿੰਨ ਨਰਾਤਿਆਂ ''ਚ 40,558 ਸ਼ਰਧਾਲੂਆਂ ਨੇ ਟੇਕਿਆ ਮਾਤਾ ਵੈਸ਼ਨੋ ਦੇਵੀ ਭਵਨ ’ਚ ਮੱਥਾ

ਕਟੜਾ (ਅਮਿਤ) : 22 ਸਤੰਬਰ ਤੋਂ ਨਰਾਤਿਆਂ ਦਾ ਤਿਉਹਾਰ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਵੱਡੀ ਗਿਣਤੀ ਵਿਚ ਸ਼ਰਧਾਲੂ ਰੋਜ਼ਾਨਾ ਮਾਂ ਭਗਵਤੀ ਨੂੰ ਮੱਥਾ ਟੇਕਣ ਲਈ ਪਹੁੰਚ ਰਹੇ ਹਨ। ਬੁੱਧਵਾਰ ਨੂੰ ਵੀ ਮਾਤਾ ਵੈਸ਼ਨੋ ਦੇਵੀ ਭਵਨ ਵਿਚ ਸ਼ਰਧਾਲੂਆਂ ਦੀ ਵੱਡੀ ਭੀੜ ਮੱਥਾ ਟੇਕਣ ਲਈ ਦੇਖੀ ਗਈ। ਨਰਾਤਿਆਂ ਦੇ ਮੌਕੇ ਵੱਖ-ਵੱਖ ਮੰਦਿਰਾਂ ਵਿਚ ਸ਼ਰਧਾਲੂ ਵੱਡੀ ਗਿਣਤੀ ਵਿਚ ਪਹੁੰਚ ਰਹੇ ਹਨ। ਅੰਕੜੇ ਦਰਸਾਉਂਦੇ ਹਨ ਕਿ ਪਹਿਲੇ ਤਿੰਨ ਨਰਾਤਿਆਂ ਦੌਰਾਨ 40,558 ਸ਼ਰਧਾਲੂਆਂ ਨੇ ਮਾਤਾ ਵੈਸ਼ਨੋ ਦੇਵੀ ਵਿਖੇ ਮੱਥਾ ਟੇਕਿਆ ਹੈ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

ਇਹ ਵੀ ਪੜ੍ਹੋ : ਸਕੂਲ-ਕਾਲਜ 3 ਦਿਨ ਬੰਦ! ਜਨਤਕ ਛੁੱਟੀ ਦਾ ਹੋਇਆ ਐਲਾਨ

PunjabKesari

ਦੱਸ ਦੇਈਏ ਕਿ ਦੂਜੇ ਪਾਸੇ ਸ਼ਰਾਈਨ ਬੋਰਡ ਦੇ ਬੁਲਾਰੇ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਪਹਿਲੇ ਨਰਾਤੇ ਦੌਰਾਨ ਸੋਮਵਾਰ ਨੂੰ 13,555 ਸ਼ਰਧਾਲੂਆਂ ਨੇ ਮਾਤਾ ਵੈਸ਼ਨੋ ਦੇਵੀ ਭਵਨ ’ਚ ਮੱਥਾ ਟੇਕਿਆ। ਦੂਜੇ ਨਰਾਤੇ ’ਤੇ 12,477 ਸ਼ਰਧਾਲੂਆਂ ਨੇ ਮੱਥਾ ਟੇਕਿਆ। ਤੀਜੇ ਨਰਾਤੇ ਮੌਕੇ ਬੁੱਧਵਾਰ ਰਾਤ 10 ਵਜੇ ਤੱਕ 14,526 ਸ਼ਰਧਾਲੂ ਰਜਿਸਟ੍ਰੇਸ਼ਨ ਪ੍ਰਾਪਤ ਕਰ ਕੇ ਮਾਤਾ ਵੈਸ਼ਨੋ ਦੇਵੀ ਭਵਨ ਲਈ ਰਵਾਨਾ ਹੋ ਗਏ ਸਨ। ਨਰਾਤਿਆਂ ਦੇ ਖ਼ਾਸ ਮੌਕੇ 'ਤੇ ਮਾਤਾ ਵੈਸ਼ਨੋ ਦੇਵੀ ਭਵਨ ਨੂੰ ਸੋਹਣੇ ਅਤੇ ਰੰਗ ਬਿਰੰਗੇ ਫੁੱਲਾਂ ਨਾਲ ਸਜਾਇਆ ਗਿਆ ਹੈ। ਮੰਦਰ ਅਤੇ ਭਵਨ ਦੀ ਕੀਤੀ ਗਈ ਸਜਾਵਟ ਦਾ ਦ੍ਰਿਸ਼ ਬਹੁਤ ਸੋਹਣਾ ਹੈ। 

ਇਹ ਵੀ ਪੜ੍ਹੋ : 2 ਦਿਨ ਬੰਦ ਸਕੂਲ-ਕਾਲਜ, ਸਰਕਾਰ ਨੇ ਕਰ 'ਤਾ ਐਲਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News