''40 ਦਿਨਾਂ ਦੀ CCTV ਫੁਟੇਜ ’ਚ 70 ਵਾਰ ਚੋਰੀ'', ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ ''ਚ ਸਨਸਨੀਖੇਜ਼ ਖੁਲਾਸਾ

Wednesday, Jul 08, 2026 - 07:42 AM (IST)

''40 ਦਿਨਾਂ ਦੀ CCTV ਫੁਟੇਜ ’ਚ 70 ਵਾਰ ਚੋਰੀ'', ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ ''ਚ ਸਨਸਨੀਖੇਜ਼ ਖੁਲਾਸਾ

ਅਯੁੱਧਿਆ (ਇੰਟ.) - ਰਾਮ ਮੰਦਰ ’ਚ ਚੜ੍ਹਾਵੇ ਦੀ ਕਥਿਤ ਚੋਰੀ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਦੀ ਮੁੱਢਲੀ ਰਿਪੋਰਟ ’ਚ ਕਈ ਗੰਭੀਰ ਤੱਥ ਸਾਹਮਣੇ ਆਏ ਹਨ। ਰਿਪੋਰਟ ਅਨੁਸਾਰ CCTV ਫੁਟੇਜ ਦੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਚੜ੍ਹਾਵੇ ਦੀ ਗਿਣਤੀ ਦੌਰਾਨ 40 ਦਿਨਾਂ ਅੰਦਰ 70 ਵਾਰ ਚੋਰੀ ਕੀਤੀ ਗਈ। ਫੁਟੇਜ ’ਚ ਕਥਿਤ ਰੂਪ ’ਚ ਕੁਝ ਮੁਲਾਜ਼ਮਾਂ ਨੂੰ ਆਪਣੀਆਂ ਜੇਬਾਂ ’ਚ ਕਰੰਸੀ ਨੋਟਾਂ ਦੇ ਬੰਡਲ ਪਾਉਂਦੇ, ਉਨ੍ਹਾਂ ਨੂੰ ਆਪਣੀਆ ਜੁੱਤੀਆਂ ਤੇ ਕੱਪੜਿਆਂ ’ਚ ਲੁਕਾਉਂਦੇ ਵਿਖਾਇਆ ਗਿਆ ਹੈ। SIT ਨੇ ਕਿਹਾ ਕਿ ਚੜ੍ਹਾਵੇ ਦੀ ਨਿਗਰਾਨੀ, ਸੁਰੱਖਿਆ ਪ੍ਰਬੰਧਨ ਤੇ ਨਿਗਰਾਨੀ ’ਚ ਗੰਭੀਰ ਖਾਮੀਆਂ ਹਨ।

ਪੜ੍ਹੋ ਇਹ ਵੀ - ਹਰ ਮਹੀਨੇ ਔਰਤਾਂ ਦੇ ਖਾਤੇ 'ਚ ਆਉਣਗੇ 2500 ਰੁਪਏ, ਰੇਖਾ ਸਰਕਾਰ ਦਾ ਵੱਡਾ ਐਲਾਨ

ਜਾਂਚ ਏਜੰਸੀਆਂ ਹੁਣ ਕਥਿਤ ਗਬਨ ਕਾਰਨ ਹੋਏ ਨੁਕਸਾਨ ਦੀ ਪੂਰਤੀ ਲਈ ਕਾਰਵਾਈ ਕਰਨ ਦੀ ਤਿਆਰੀ ਕਰ ਰਹੀਆਂ ਹਨ। ਸੂਤਰਾਂ ਅਨੁਸਾਰ ਭਾਰਤੀ ਰਾਸ਼ਟਰੀ ਸੁਰੱਖਿਆ ਕੋਡ (ਬੀ. ਐੱਨ. ਐੱਸ. ਐੱਸ.) ਦੀ ਧਾਰਾ 107 ਅਧੀਨ ਮੁਲਜ਼ਮਾਂ ਦੀਆਂ ਚੱਲ ਤੇ ਅਚੱਲ ਜਾਇਦਾਦਾਂ ਵਿਰੁੱਧ ਵਸੂਲੀ ਲਈ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ। ਜਾਂਚ ਦੌਰਾਨ ਨਕਦੀ, ਸੋਨੇ ਤੇ ਚਾਂਦੀ ਦੇ ਅਸਲ ਨੁਕਸਾਨ ਤੇ ਫੰਡਾਂ ਜਾਂ ਜਾਇਦਾਦ ਦੀ ਕਥਿਤ ਦੁਰਵਰਤੋਂ ਦਾ ਵੀ ਪਤਾ ਲਾਇਆ ਜਾ ਰਿਹਾ ਹੈ। ਟਰੱਸਟ ਅਨੁਸਾਰ 2020 ’ਚ ਉਸ ਦੀ ਸਥਾਪਨਾ ਤੋਂ ਲੈ ਕੇ ਫੰਡ ਇਕੱਠਾ ਕਰਨ ਦੀਆਂ ਮੁਹਿੰਮਾਂ ਤੇ ਹੋਰ ਚੜ੍ਹਾਵਿਆਂ ਰਾਹੀਂ ਕੁੱਲ 3264 ਕਰੋੜ ਰੁਪਏ ਹਾਸਲ ਹੋਏ। ਇਸ ਵਿਚੋਂ 2370 ਕਰੋੜ ਰੁਪਏ ਮੰਦਰ ਦੀ ਉਸਾਰੀ ਤੇ ਹੋਰ ਵਿਕਾਸ ਕਾਰਜਾਂ ’ਤੇ ਖਰਚ ਕੀਤੇ ਗਏ।

ਪੜ੍ਹੋ ਇਹ ਵੀ - 7, 8, 9, 10, 11 ਨੂੰ ਪਵੇਗਾ ਬਹੁਤ ਭਾਰੀ ਮੀਂਹ! ਮੌਸਮ ਵਿਭਾਗ ਨੇ 22 ਸੂਬਿਆਂ ਨੂੰ ਲੈ ਕੇ ਕਰ 'ਤੀ ਭਵਿੱਖਬਾਣੀ

31 ਮਾਰਚ, 2026 ਤੱਕ 582 ਕਰੋੜ ਰੁਪਏ ਦਾਨ ਵਜੋਂ ਮਿਲੇ ਸਨ, ਜਿਸ ’ਚੋਂ 391 ਕਰੋੜ ਰੁਪਏ ਸੰਚਾਲਨ ਤੇ ਪ੍ਰਬੰਧਾਂ ’ਤੇ ਖਰਚ ਕੀਤੇ ਗਏ ਸਨ, ਜਦੋਂ ਕਿ ਬਾਕੀ ਰਕਮ ਬੈਂਕ ਖਾਤਿਆਂ ’ਚ ਰੱਖੀ ਗਈ ਹੈ। ਟਰੱਸਟ ਦੇ ਖਜ਼ਾਨਚੀ ਸਵਾਮੀ ਗੋਵਿੰਦ ਦੇਵ ਗਿਰੀ ਨੇ ਕਿਹਾ ਕਿ ਕਿਸੇ ਵੀ ਬੇਨਿਯਮੀ ਬਾਰੇ ਜਨਤਕ ਦੋਸ਼ ਲਾਉਣ ਦੀ ਬਜਾਏ ਵਿਸ਼ੇਸ਼ ਜਾਂਚ ਟੀਮ ਨੂੰ ਸਬੂਤ ਪ੍ਰਦਾਨ ਕਰਨੇ ਚਾਹੀਦੇ ਹਨ। ਟਰੱਸਟ ਜਾਂਚ ’ਚ ਪੂਰਾ ਸਹਿਯੋਗ ਕਰ ਰਿਹਾ ਹੈ ਤੇ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਦੀ ਹਮਾਇਤ ਕਰੇਗਾ। ਉਨ੍ਹਾਂ ਕਿਹਾ ਕਿ ਟਰੱਸਟ ਨੇ ਪ੍ਰਸ਼ਾਸਕੀ ਤੇ ਵਿੱਤੀ ਪ੍ਰਣਾਲੀ ਨੂੰ ਹੋਰ ਪਾਰਦਰਸ਼ੀ ਬਣਾਉਣ ਲਈ ਇਕ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕਰਨ ਦਾ ਵੀ ਫੈਸਲਾ ਕੀਤਾ ਹੈ।

ਪੜ੍ਹੋ ਇਹ ਵੀ - ਮੁੜ ਬਹਾਲ ਕਰੋ ਕਾਕਰੋਚ ਜਨਤਾ ਪਾਰਟੀ ਦਾ 'X' ਅਕਾਉਂਟ, ਦਿੱਲੀ ਹਾਈ ਕੋਰਟ ਵਲੋਂ ਨਿਰਦੇਸ਼ ਜਾਰੀ

ਮੰਦਰ ਨੂੰ ਹਾਸਲ ਹਰ ਦਾਨ ਤੇ ਕੀਮਤੀ ਵਸਤਾਂ ਦਾ ਪੂਰਾ ਰਿਕਾਰਡ ਸੁਰੱਖਿਅਤ : ਸਵਾਮੀ ਗੋਵਿੰਦ ਦੇਵ ਗਿਰੀ
ਇਸ ਦੌਰਾਨ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਸਾਰੇ ਦੋਸ਼ਾਂ ਤੋਂ ਆਪਣਾ ਬਚਾਅ ਕਰਦੇ ਹੋਏ ਦਾਅਵਾ ਕੀਤਾ ਕਿ ਮੰਦਰ ਨੂੰ ਹਾਸਲ ਹਰ ਦਾਨ ਤੇ ਕੀਮਤੀ ਵਸਤਾਂ ਦਾ ਪੂਰਾ ਰਿਕਾਰਡ ਸੁਰੱਖਿਅਤ ਹੈ। ਗੋਵਿੰਦ ਦੇਵ ਗਿਰੀ ਜੋ ਟਰੱਸਟ ਦੇ ਖਜ਼ਾਨਚੀ ਵੀ ਹਨ, ਨੇ ਕਿਹਾ ਕਿ 31 ਮਾਰਚ, 2026 ਤੱਕ ਮੰਦਰ ਕੋਲ 32.259 ਕਿਲੋ ਸੋਨਾ ਤੇ 1518.925 ਕਿਲੋ ਚਾਂਦੀ ਤੇ ਚਾਂਦੀ ਦੀਆਂ ਵਸਤਾਂ ਹਨ। ਇਸ ’ਚ ਸਰਕਾਰੀ ਟਕਸਾਲ ’ਚੋਂ ਸ਼ੁੱਧ ਕਰਨ ਤੋਂ ਬਾਅਦ ਹਾਸਲ ਕੀਤੀ ਗਈ 849.272 ਕਿਲੋ ਸ਼ੁੱਧ ਚਾਂਦੀ ਵੀ ਸ਼ਾਮਲ ਹੈ।

ਪੜ੍ਹੋ ਇਹ ਵੀ - 'ਹੱਥ ਲਾਇਆ ਤਾਂ...', ਵਿਆਹ ਦੀ ਪਹਿਲੀ ਰਾਤ ਲਾੜੀ ਨੇ ਦਿਖਾ 'ਤਾ 'ਅਨੋਖਾ ਰੂਪ', ਕੰਬਦਾ ਰਹਿ ਗਿਆ ਲਾੜਾ

ਉਨ੍ਹਾਂ ਕਿਹਾ ਕਿ ਮੰਦਰ ਨੂੰ ਦਾਨ ਕੀਤੀਆਂ ਗਈਆਂ ਕੁੱਲ 2926 ਕੀਮਤੀ ਵਸਤਾਂ ਲਈ ਵੱਖਰੇ ਰਿਕਾਰਡ ਰੱਖੇ ਗਏ ਹਨ। ਹਰੇਕ ਦਾਨੀ ਦਾ ਨਾਂ, ਦਾਨ ਦੀ ਮਿਤੀ, ਵਸਤੂ ਦਾ ਵੇਰਵਾ ਤੇ ਇਸ ਦਾ ਰਿਕਾਰਡ ਸੁਰੱਖਿਅਤ ਰੱਖਿਆ ਜਾਂਦਾ ਹੈ। ਇਨ੍ਹਾਂ ਸਾਰੀਆਂ ਵਸਤਾਂ ਦੀ ਭੌਤਿਕ ਢੰਗ ਨਾਲ ਹਰ ਸਾਲ ਇਕ ਨਿਰਪੱਖ ਚਾਰਟਰਡ ਅਕਾਊਂਟੈਂਟ ਵੱਲੋਂ ਤਸਦੀਕ ਵੀ ਕੀਤੀ ਜਾਂਦੀ ਹੈ। ਸੋਨੇ ਦੇ ਰਾਮਚਰਿਤਮਾਨਸ, ਚਾਂਦੀ ਦੀਆਂ ਚਰਨ ਪਾਦੁਕਾਵਾਂ, ਕਾਕਭੂਸ਼ੁੰਡੀ ਤੇ ਹੋਰ ਦਾਨ ਕੀਤੀਆਂ ਵਸਤਾਂ ਦੇ ਗਾਇਬ ਹੋਣ ਸੰਬੰਧੀ ਸੋਸ਼ਲ ਮੀਡੀਆ ’ਤੇ ਕੀਤੇ ਗਏ ਦਾਅਵਿਆਂ ਨੂੰ ਰੱਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਰੀਆਂ ਵਸਤਾਂ ਸੁਰੱਖਿਅਤ ਹਨ।

ਪੜ੍ਹੋ ਇਹ ਵੀ - ਸਿਰਫ਼ 4 ਦਿਨਾਂ 'ਚ 90% ਪਿਘਲ ਗਿਆ ਅਮਰਨਾਥ ਗੁਫਾ ਦਾ ਸ਼ਿਵਲਿੰਗ, ਸਾਹਮਣੇ ਆਈ ਹੈਰਾਨੀਜਨਕ ਵੀਡੀਓ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News