ਅਗਲੇ 4 ਦਿਨਾਂ ਲਈ ਇਨ੍ਹਾਂ ਸੂਬਿਆਂ ''ਚ ਹਨ੍ਹੇਰੀ-ਤੂਫਾਨ ਅਤੇ ਬਿਜਲੀ ਦਾ ਅਲਰਟ, IMD ਨੇ ਕੀਤੀ ਭਵਿੱਖਬਾਣੀ

Wednesday, Jul 29, 2026 - 03:12 PM (IST)

ਅਗਲੇ 4 ਦਿਨਾਂ ਲਈ ਇਨ੍ਹਾਂ ਸੂਬਿਆਂ ''ਚ ਹਨ੍ਹੇਰੀ-ਤੂਫਾਨ ਅਤੇ ਬਿਜਲੀ ਦਾ ਅਲਰਟ, IMD ਨੇ ਕੀਤੀ ਭਵਿੱਖਬਾਣੀ

ਨੈਸ਼ਨਲ ਡੈਸਕ- ਭਾਰਤ ਮੌਸਮ ਵਿਗਿਆਨ ਵਿਭਾਗ (IMD) ਨੇ ਹਰਿਆਣਾ, ਪੰਜਾਬ, ਚੰਡੀਗੜ੍ਹ, ਦਿੱਲੀ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਜੰਮੂ-ਕਸ਼ਮੀਰ 'ਚ 3 ਅਗਸਤ ਤੱਕ ਵਿਆਪਕ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਵਿਭਾਗ ਨੇ ਕਈ ਇਲਾਕਿਆਂ 'ਚ ਭਾਰੀ ਬਾਰਿਸ਼, ਗਰਜ, ਬਿਜਲੀ ਅਤੇ ਤੇਜ਼ ਹਵਾਵਾਂ ਦੀ ਚਿਤਾਵਨੀ ਦਿੱਤੀ ਹੈ। ਇਹ ਸਥਿਤੀ ਅਗਸਤ ਦੇ ਪਹਿਲੇ ਹਫ਼ਤੇ ਤੱਕ ਬਣੀ ਰਹਿ ਸਕਦੀ ਹੈ।

IMD ਬੁਲੇਟਿਨ ਦੇ ਅਨੁਸਾਰ, ਉੱਤਰੀ ਅੰਦਰੂਨੀ ਓਡੀਸ਼ਾ ਅਤੇ ਦੱਖਣੀ ਝਾਰਖੰਡ-ਛੱਤੀਸਗੜ੍ਹ ਦੇ ਨਾਲ ਲੱਗਦੇ ਖੇਤਰਾਂ 'ਚ ਬਣਿਆ ਇਕ ਡੂੰਘਾ ਦਬਾਅ ਵਾਲਾ ਖੇਤਰ ਪੱਛਮ ਵੱਲ ਵਧ ਰਿਹਾ ਹੈ। ਅਗਲੇ 24 ਘੰਟਿਆਂ 'ਚ ਇਸ ਦੇ ਉੱਤਰੀ ਅੰਦਰੂਨੀ ਓਡੀਸ਼ਾ ਅਤੇ ਉੱਤਰੀ ਛੱਤੀਸਗੜ੍ਹ ਵੱਲ ਵਧਣ ਦੀ ਉਮੀਦ ਹੈ, ਜਿਸ ਨਾਲ ਉੱਤਰੀ ਭਾਰਤ ਦੇ ਕਈ ਰਾਜਾਂ 'ਚ ਮਾਨਸੂਨ ਸਰਗਰਮ ਰਹੇਗਾ। 29 ਤੋਂ 31 ਜੁਲਾਈ ਅਤੇ 2 ਤੋਂ 3 ਅਗਸਤ ਤੱਕ ਦਿੱਲੀ, ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ 'ਚ ਵਿਆਪਕ ਬਾਰਿਸ਼ ਹੋਣ ਦੀ ਸੰਭਾਵਨਾ ਹੈ।

1 ਅਗਸਤ ਨੂੰ ਬਾਰਿਸ਼ 'ਚ ਥੋੜ੍ਹੀ ਕਮੀ ਆ ਸਕਦੀ ਹੈ। ਵਿਭਾਗ ਨੇ 30 ਜੁਲਾਈ ਤੋਂ 3 ਅਗਸਤ ਦੇ ਵਿਚਕਾਰ ਕਈ ਥਾਵਾਂ 'ਤੇ ਭਾਰੀ ਬਾਰਿਸ਼ ਹੋਣ ਅਤੇ 29 ਜੁਲਾਈ ਨੂੰ ਕੁਝ ਇਲਾਕਿਆਂ 'ਚ ਬਹੁਤ ਭਾਰੀ ਬਾਰਿਸ਼ ਹੋਣ ਦੀ ਚਿਤਾਵਨੀ ਦਿੱਤੀ ਹੈ। ਹਿਮਾਚਲ ਪ੍ਰਦੇਸ਼ 'ਚ 29 ਜੁਲਾਈ ਤੋਂ 3 ਅਗਸਤ ਤੱਕ ਵਿਆਪਕ ਬਾਰਿਸ਼ ਹੋਣ ਦੀ ਉਮੀਦ ਹੈ। ਪਹਾੜੀ ਇਲਾਕਿਆਂ ਵਿੱਚ ਜ਼ਮੀਨ ਖਿਸਕਣ, ਅਚਾਨਕ ਹੜ੍ਹ ਅਤੇ ਪਾਣੀ ਭਰਨ ਦੀ ਸੰਭਾਵਨਾ ਦੇ ਮੱਦੇਨਜ਼ਰ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News