NEET ਪ੍ਰੀਖਿਆ ਸੁਧਾਰ ਮਾਮਲੇ ’ਚ ਪਟੀਸ਼ਨਰ ਕੇਂਦਰ ਦੇ ਹਲਫ਼ਨਾਮੇ ’ਤੇ ਜਵਾਬ ਦਾਖਲ ਕਰਨ : ਸੁਪਰੀਮ ਕੋਰਟ
Friday, Aug 07, 2026 - 12:11 PM (IST)
ਨਵੀਂ ਦਿੱਲੀ (ਏਜੰਸੀ)- ਸੁਪਰੀਮ ਕੋਰਟ ਨੇ ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨ. ਟੀ. ਏ.) ’ਚ ਸੁਧਾਰ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ’ਤੇ ਸੁਣਵਾਈ ਕਰਦਿਆਂ ਪਟੀਸ਼ਨਰਾਂ ਤੋਂ ਕੇਂਦਰ ਸਰਕਾਰ ਦੇ ਹਲਫ਼ਨਾਮੇ ’ਤੇ ਆਪਣਾ ਜਵਾਬ ਦਾਖਲ ਕਰਨ ਲਈ ਕਿਹਾ ਹੈ। ਮਾਮਲੇ ਦੀ ਅਗਲੀ ਸੁਣਵਾਈ 19 ਅਗਸਤ ਨੂੰ ਹੋਵੇਗੀ। ਜਸਟਿਸ ਪੀ. ਐੱਸ. ਨਰਸਿਮ੍ਹਾ ਅਤੇ ਜਸਟਿਸ ਆਲੋਕ ਆਰਾਧੇ ਦੀ ਬੈਂਚ ਨੇ ਕਿਹਾ ਕਿ ਕੇਂਦਰ ਦੇ ਜਵਾਬ ’ਤੇ ਸਾਰੇ ਪੱਖ ਆਪਣੇ ਸੁਝਾਅ ਅਤੇ ਜਵਾਬ ਦਾਖਲ ਕਰਨ।
ਡਾਕਟਰਾਂ ਦੇ ਸੰਗਠਨ ਫੈੱਡਰੇਸ਼ਨ ਆਫ਼ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ (ਐੱਫ. ਏ. ਆਈ. ਐੱਮ. ਏ.) ਵੱਲੋਂ ਪੇਸ਼ ਵਕੀਲ ਤਨਵੀ ਦੂਬੇ ਨੇ ਕਿਹਾ ਕਿ ਜੇਕਰ ਨੀਟ-ਯੂ. ਜੀ. ਪ੍ਰੀਖਿਆ ਨੂੰ ਕੰਪਿਊਟਰ ਆਧਾਰਿਤ ਪ੍ਰਣਾਲੀ ’ਚ ਕਰਵਾਉਣ ਦੀ ਯੋਜਨਾ ਹੈ, ਤਾਂ ਇਸ ਨੂੰ ਛੇਤੀ ਲਾਗੂ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਫਿਲਹਾਲ ਵਿਦਿਆਰਥੀ ਪੈੱਨ-ਕਾਗਜ਼ ਆਧਾਰਿਤ ਪ੍ਰੀਖਿਆ ਅਨੁਸਾਰ ਤਿਆਰੀ ਕਰ ਰਹੇ ਹਨ।
ਕੇਂਦਰ ਸਰਕਾਰ ਨੇ ਆਪਣੇ ਹਲਫ਼ਨਾਮੇ ’ਚ ਕਿਹਾ ਹੈ ਕਿ ਨੀਟ-ਯੂ. ਜੀ. ਪ੍ਰੀਖਿਆ ਨੂੰ ਜੇ. ਈ. ਈ. (ਮੇਨ ਅਤੇ ਐਡਵਾਂਸਡ) ਦੀ ਤਰਜ਼ ’ਚ ਕੰਪਿਊਟਰ ਆਧਾਰਿਤ ਪ੍ਰਣਾਲੀ ’ਚ ਆਯੋਜਿਤ ਕਰਨ ਦੇ ਪ੍ਰਸਤਾਵ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਅੰਤਿਮ ਫੈਸਲਾ ਨੰਦਨ ਨੀਲੇਕਣੀ ਦੀ ਅਗਵਾਈ ਵਾਲੀ ਉੱਚ-ਪੱਧਰੀ ਟਾਸਕ ਫੋਰਸ ਦੀਆਂ ਸਿਫ਼ਾਰਸ਼ਾਂ ’ਤੇ ਵਿਚਾਰ ਕਰਨ ਤੋਂ ਬਾਅਦ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
