''''ਚਾਹੇ ਉਹ ਮੈਨੂੰ ਮਾਰ ਦੇਣ ਜਾਂ ਜੇਲ੍ਹ ''ਚ ਸੁੱਟ ਦੇਣ..!'''' ਸ਼ੇਖ ਹਸੀਨਾ ਨੇ 2 ਸਾਲਾਂ ''ਚ ਪਹਿਲੀ ਵਾਰ ਕੀਤਾ ਸੰਬੋਧਨ

Thursday, Aug 06, 2026 - 12:01 PM (IST)

''''ਚਾਹੇ ਉਹ ਮੈਨੂੰ ਮਾਰ ਦੇਣ ਜਾਂ ਜੇਲ੍ਹ ''ਚ ਸੁੱਟ ਦੇਣ..!'''' ਸ਼ੇਖ ਹਸੀਨਾ ਨੇ 2 ਸਾਲਾਂ ''ਚ ਪਹਿਲੀ ਵਾਰ ਕੀਤਾ ਸੰਬੋਧਨ

ਨਵੀਂ ਦਿੱਲੀ- ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ 2 ਸਾਲਾਂ ਬਾਅਦ ਪਹਿਲੀ ਵਾਰ ਬੁੱਧਵਾਰ ਵਰਚੁਅਲ ਤਰੀਕੇ ਨਾਲ ਲੋਕਾਂ ਨੂੰ ਸੰਬੋਧਨ ਕੀਤਾ। ਆਪਣੇ 25 ਮਿੰਟ ਦੇ ਭਾਸ਼ਣ ’ਚ ਉਨ੍ਹਾਂ ਕਿਹਾ ਕਿ ਮੈਂ ਜਾਣਦੀ ਹਾਂ ਕਿ ਉਹ ਮੈਨੂੰ ਜੇਲ੍ਹ ’ਚ ਸੁੱਟ ਸਕਦੇ ਹਨ ਜਾਂ ਮਾਰ ਵੀ ਸਕਦੇ ਹਨ, ਫਿਰ ਵੀ ਮੈਂ ਦਸੰਬਰ ’ਚ ਬੰਗਲਾਦੇਸ਼ ਵਾਪਸ ਜਾਵਾਂਗੀ। ਲੋਕਾਂ ਦੀ ਹਮਾਇਤ ਮੇਰੇ ਲਈ ਬਹੁਤ ਅਹਿਮ ਹੈ। ਮੌਤ ਦੀ ਸਜ਼ਾ, ਝੂਠੇ ਮਾਮਲੇ ਤੇ ਫਰਜ਼ੀ ਮੁਕੱਦਮੇ ਮੈਨੂੰ ਰੋਕ ਨਹੀਂ ਸਕਦੇ। ਮੇਰੇ ਵਿਰੁੱਧ ਚੱਲ ਰਹੀ ਕਾਨੂੰਨੀ ਕਾਰਵਾਈ ਗੈਰ-ਕਾਨੂੰਨੀ, ਗੈਰ-ਸੰਵਿਧਾਨਕ ਤੇ ਸਿਆਸਤ ਤੋਂ ਪ੍ਰੇਰਿਤ ਹੈ।

ਹਸੀਨਾ ਨੇ ਇਹ ਵੀ ਕਿਹਾ ਕਿ ਮੈਂ ਆਪਣੀ ਮਰਜ਼ੀ ਨਾਲ ਬੰਗਲਾਦੇਸ਼ ਨਹੀਂ ਛੱਡਿਆ ਸੀ। ਜਦੋਂ ਪ੍ਰਦਰਸ਼ਨਕਾਰੀ ਮੇਰੇ ਨਿਵਾਸ ਵੱਲ ਵਧੇ ਤਾਂ ਮੇਰੇ ਕੋਲ ਜਾਣ ਲਈ ਸਿਰਫ਼ 30 ਤੋਂ 40 ਮਿੰਟ ਸਨ। ਮੈਨੂੰ ਨਹੀਂ ਪਤਾ ਸੀ ਕਿ ਮੈਂ ਉਸ ਸਮੇਂ ਦੇਸ਼ ਛੱਡ ਰਹੀ ਹੈ। ਮੈਂ ਆਪਣੇ ਜੱਦੀ ਪਿੰਡ ਤੁੰਗੀਪਾਰਾ ਜਾਣ ਦੀ ਤਿਆਰੀ ਕਰ ਰਹੀ ਸੀ, ਪਰ ਹਾਲਾਤ ਕਾਰਨ ਮੈਨੂੰ ਦੇਸ਼ ਛੱਡਣਾ ਪਿਆ।

ਇਹ ਵੀ ਪੜ੍ਹੋ- 20 ਮਿੰਟਾਂ 'ਚ 7 ਧਮਾਕੇ ! ਜੰਗ ਦੇ ਤਣਾਅ ਵਿਚਾਲੇ ਬੁਰੀ ਤਰ੍ਹਾਂ ਕੰਬ ਗਿਆ ਦੁਬਈ

ਸ਼ੇਖ ਹਸੀਨਾ ਅਗਸਤ 2024 ਤੋਂ ਭਾਰਤ ’ਚ ਰਹਿ ਰਹੀ ਹੈ। ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਡਿੱਗ ਗਈ ਸੀ ਜਿਸ ਕਾਰਨ ਉਨ੍ਹਾਂ ਨੂੰ ਢਾਕਾ ਛੱਡਣਾ ਪਿਆ। ਪਿਛਲੇ ਸਾਲ ਨਵੰਬਰ ’ਚ ਢਾਕਾ ’ਚ ਇਕ ਵਿਸ਼ੇਸ਼ ਟ੍ਰਿਬਿਊਨਲ ਨੇ 2024 ਦੇ ਅੰਦੋਲਨ ਦੌਰਾਨ ਪ੍ਰਦਰਸ਼ਨਕਾਰੀਆਂ ’ਤੇ ਕੀਤੀ ਗਈ ਕਾਰਵਾਈ ਨਾਲ ਸਬੰਧਤ ‘ਮਨੁੱਖਤਾ ਵਿਰੁੱਧ ਅਪਰਾਧਾਂ’ ਲਈ ਉਨ੍ਹਾਂ ਦੀ ਗੈਰਹਾਜ਼ਰੀ ’ਚ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਉਦੋਂ ਤੋਂ ਬੰਗਲਾਦੇਸ਼ ਦੀ ਸਰਕਾਰ ਲਗਾਤਾਰ ਭਾਰਤ ਤੋਂ ਉਨ੍ਹਾਂ ਦੀ ਹਵਾਲਗੀ ਦੀ ਮੰਗ ਕਰ ਰਹੀ ਹੈ।

ਇਹ ਵੀ ਪੜ੍ਹੋ- 'ਪਾਕਿਸਤਾਨ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਬੋਲਣ ਦਾ ਕੋਈ ਹੱਕ ਨਹੀਂ..!', ਵਿਦੇਸ਼ ਮੰਤਰਾਲੇ ਨੇ ਦਿੱਤੀ ਚਿਤਾਵਨੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News