ਮਹਿਸਾਗਰ ਨਦੀ ''ਚ ਡੁੱਬਣ ਨਾਲ 4 ਨੌਜਵਾਨਾਂ ਦੀ ਮੌਤ

Sunday, Jun 10, 2018 - 09:40 PM (IST)

ਮਹਿਸਾਗਰ ਨਦੀ ''ਚ ਡੁੱਬਣ ਨਾਲ 4 ਨੌਜਵਾਨਾਂ ਦੀ ਮੌਤ

ਲੂਨਾਵਾੜਾ—ਗੁਜਰਾਤ 'ਚ ਮਹਿਸਾਗਰ ਜ਼ਿਲੇ ਦੇ ਲੂਨਾਵਾੜਾ ਖੇਤਰ 'ਚ ਐਤਵਾਰ ਨੂੰ ਮਹਿਸਾਗਰ ਨਦੀ 'ਚ ਨਿਹਾਉਣ ਗਏ 5 ਨੌਜਵਾਨਾਂ 'ਚੋਂ 4 ਦੇ ਡੁੱਬ ਜਾਣ ਨਾਲ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਅਰਵੱਲੀ ਜ਼ਿਲੇ ਦੇ ਮਾਲਪੁਰ ਤਾਲੁਕਾ ਦੇ 21 ਤੋਂ 22 ਸਾਲ ਦੇ ਪੰਜ ਨੌਜਵਾਨ ਦੁਪਹਿਰ 'ਚ ਮਹਿ ਪੁਲ ਦੇ ਨੇੜੇ ਮਹਿਸਾਗਰ ਨਦੀ 'ਚ ਨਿਹਾਉਣ ਗਏ ਸੀ। ਨਹਾਉਂਦੇ ਹੋਏ ਉਨ੍ਹਾਂ 'ਚੋਂ ਕੁਝ ਨੌਜਵਾਨ ਡੁੱਬਣ ਲੱਗੇ ਅਤੇ ਇਕ-ਦੂਜੇ ਨੂੰ ਬਚਾਉਣ ਦੇ ਚੱਕਰ 'ਚ ਸਾਰੇ ਪਾਣੀ 'ਚ ਡੁੱਬ ਗਏ। ਉਨ੍ਹਾਂ ਚੋਂ ਚਾਰਾਂ ਦੀਆਂ ਲਾਸ਼ਾਂ ਨੂੰ ਨਦੀ 'ਚੋਂ ਬਾਹਰ ਕੱਢ ਲਿਆ ਗਿਆ ਹੈ ਅਤੇ ਇਕ ਨੌਜਵਾਨ ਦੀ ਭਾਲ ਜਾਰੀ ਹੈ। ਮ੍ਰਿਤਕਾਂ ਦੀ ਪਛਾਣ ਨਦੀਵਾਣਾ ਗੋਵਿੰਦਗੜ੍ਹ ਨਿਵਾਸੀ ਕ੍ਰਿਪਾਲਕੁਮਾਰ ਪਟੇਲ, ਪ੍ਰੇਗਯਨ ਕੁਮਾਰ ਪਟੇਲ, ਧਰੁਵ ਕੁਮਾਰ ਪਟੇਲ ਅਤੇ ਟਿਸਕੀ ਨਿਵਾਸੀ ਇਸ਼ਾਨ ਕੁਮਾਰ ਪਟੇਲ ਦੇ ਰੂਪ 'ਚ ਕੀਤੀ ਗਈ ਹੈ।


Related News