4 ਸੂਬੇ, 4 ਮੁਖੀ ''ਭਾਜਪਾ ਦਾ ਗੇਮ ਚੇਂਜ ਪਲਾਨ'', BJP ਪ੍ਰਧਾਨ ਨੂੰ ਲੈ ਕੇ ਅਟਕਲਾਂ ਤੇਜ਼
Monday, Jun 03, 2019 - 12:43 PM (IST)

ਨਵੀਂ ਦਿੱਲੀ— ਲੋਕ ਸਭਾ ਚੋਣਾਂ 2019 'ਚ ਭਾਜਪਾ ਪਾਰਟੀ ਵੱਡੀ ਲੀਡ ਨਾਲ ਜਿੱਤੀ। ਚੋਣਾਂ ਤੋਂ ਬਾਅਦ ਪਾਰਟੀ ਢਾਂਚੇ 'ਚ ਮੰਤਰੀ ਪੱਧਰ 'ਤੇ ਭਾਜਪਾ ਪਾਰਟੀ ਦੇ ਨੇਤਾਵਾਂ ਦੀ ਤਬਦੀਲੀ ਕਰ ਰਹੀ ਹੈ। ਹਾਲਾਂਕਿ ਜਿੱਥੇ ਅਗਲੇ ਭਾਜਪਾ ਪ੍ਰਧਾਨ ਦੇ ਰੂਪ ਵਿਚ ਅਮਿਤ ਸ਼ਾਹ ਨੂੰ ਬਣਾਉਣ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ, ਉੱਥੇ ਹੀ ਹੋਰ ਸੀਟਾਂ ਵੀ ਹਨ, ਜਿਨ੍ਹਾਂ 'ਚ 4 ਸੂਬਾਈ ਇਕਾਈ ਮੁਖੀ ਕੇਂਦਰੀ ਮੰਤਰੀ ਹਨ। ਉੱਤਰ ਪ੍ਰਦੇਸ਼, ਬਿਹਾਰ, ਤੇਲੰਗਾਨਾ ਅਤੇ ਮਹਾਰਾਸ਼ਟਰ 'ਚ ਭਾਜਪਾ ਸੂਬਾਈ ਇਕਾਈ ਪ੍ਰਧਾਨ ਹੁਣ ਲੋਕ ਸਭਾ ਮੈਂਬਰ ਹਨ ਅਤੇ ਉਨ੍ਹਾਂ ਨੂੰ ਪੀ. ਐੱਮ. ਮੋਦੀ ਦੀ ਮੰਤਰੀ ਪਰੀਸ਼ਦ 'ਚ ਵੀ ਸ਼ਾਮਲ ਕੀਤਾ ਗਿਆ ਹੈ। ਭਾਜਪਾ ਦੇ 'ਇਕ ਵਿਅਕਤੀ-ਇਕ ਅਹੁਦਾ' ਦੇ ਸਿਧਾਂਤ ਤਹਿਤ ਨੇਤਾ ਇਕੋ ਸਮੇਂ ਮੰਤਰੀ ਅਤੇ ਸੂਬਾਈ ਪ੍ਰਧਾਨ ਨਹੀਂ ਹੋ ਸਕਦੇ। ਹਾਲਾਂਕਿ ਪਾਰਟੀ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਅਹੁਦਿਆਂ 'ਤੇ ਰੱਖਣ ਦੀ ਆਗਿਆ ਦਿੰਦੀ ਹੈ। ਉਦਾਹਰਣ ਦੇ ਤੌਰ 'ਤੇ ਅਮਿਤ ਸ਼ਾਹ ਭਾਜਪਾ ਦੇ ਮੁਖੀ ਹੋਣ ਦੇ ਨਾਲ-ਨਾਲ ਰਾਜ ਸਭਾ ਮੈਂਬਰ ਵੀ ਸਨ।
ਉੱਤਰ ਪ੍ਰਦੇਸ਼ 'ਚ ਭਾਜਪਾ ਦੇ ਮੁਖੀ ਮਹਿੰਦਰ ਨਾਥ ਪਾਂਡੇ ਜੋ ਕਿ ਹੁਣ ਵਿਕਾਸ ਮੰਤਰੀ ਹਨ। ਪਿਛਲੀ ਮੋਦੀ ਸਰਕਾਰ 'ਚ ਪਾਂਡੇ ਨੂੰ ਸੂਬੇ ਵਿਚ ਮਨੁੱਖੀ ਸਾਧਨ ਵਿਕਾਸ ਮੰਤਰਾਲੇ ਲਈ ਰਾਜ ਮੰਤਰੀ ਅਹੁਦਾ ਛੱਡਣਾ ਪਿਆ ਸੀ ਜਦੋਂ ਉਹ ਉੱਤਰ ਪ੍ਰਦੇਸ਼ ਭਾਜਪਾ ਮੁਖੀ ਬਣੇ ਸਨ। ਪਾਰਟੀ ਨੂੰ ਹੁਣ ਉਨ੍ਹਾਂ ਲਈ ਤਬਦੀਲੀ ਕਰਨੀ ਪਵੇਗੀ। ਸੂਤਰਾਂ ਮੁਤਾਬਕ ਮਨੋਜ ਸਿਨਹਾ ਜੋ ਕਿ ਚੋਣ ਹਲਕੇ 'ਚ ਕਈ ਚੰਗੇ ਵਿਕਾਸ ਕੰਮ ਕੀਤੇ, ਇਸ ਦੇ ਬਾਵਜੂਦ ਗਾਜ਼ੀਪੁਰ ਲੋਕ ਸਭਾ ਸੀਟ ਤੋਂ ਚੋਣ ਹਾਰ ਗਏ। ਉੱਤਰ ਪ੍ਰਦੇਸ਼ ਭਾਜਪਾ ਪ੍ਰਧਾਨ ਲਈ ਸਭ ਤੋਂ ਮੋਹਰੇ ਹੈ। ਸਿਨਹਾ, ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਰੀਬੀ ਹਨ। ਸਿਨਹਾ ਨੂੰ ਕੇਂਦਰੀ ਮੰਤਰੀ ਨਹੀਂ ਬਣਾਇਆ ਗਿਆ। ਇਹ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਰਾਜ ਸਭਾ ਸੀਟ ਦਿੱਤੀ ਜਾ ਸਕਦੀ ਹੈ।
ਉੱਥੇ ਹੀ ਬਿਹਾਰ ਸੂਬਾਈ ਇਕਾਈ ਮੁਖੀ ਨਿੱਤਿਆਨੰਦ ਰਾਏ ਹੁਣ ਕੇਂਦਰੀ ਰਾਜ ਮੰਤਰੀ ਹਨ। ਪਾਰਟੀ ਸੂਤਰਾਂ ਮੁਤਾਬਕ ਸਾਬਕਾ ਖੇਤੀਬਾੜੀ ਮੰਤਰੀ ਰਾਧਾਮੋਹਨ ਸਿੰਘ ਠਾਕੁਰ ਉਨ੍ਹਾਂ ਦੀ ਥਾਂ ਲੈ ਸਕਦੇ ਹਨ। ਜੇਕਰ ਗੱਲ ਤੇਲੰਗਾਨਾ ਦੀ ਕੀਤੀ ਜਾਵੇ ਤਾਂ ਇੱਥੇ ਭਾਜਪਾ ਦੇ ਪ੍ਰਧਾਨ ਜੀ. ਕਿਸ਼ਨ ਰੈੱਡੀ ਕੇਂਦਰੀ ਰਾਜ ਮੰਤਰੀ ਹਨ। ਤੇਲੰਗਾਨਾ 'ਚ ਇਕ ਚੰਗੇ ਪ੍ਰਦਰਸ਼ਨ ਕਾਰਨ ਹੀ ਭਾਜਪਾ ਨੇ 4 ਲੋਕ ਸਭਾ ਸੀਟਾਂ ਜਿੱਤੀਆਂ, ਰੈੱਡੀ ਨੂੰ ਹੋਰ ਨੇਤਾ ਨੂੰ ਅਹੁਦਾ ਸੌਂਪਣਾ ਹੋਵੇਗਾ। ਮਹਾਰਾਸ਼ਟਰ ਦੇ ਮੁਖੀ ਰਾਵ ਸਾਹਿਬ ਦਾਨਵੇ ਉਪਭੋਗਤਾ ਮਾਮਲਿਆਂ ਦੇ ਰਾਜ ਮੰਤਰੀ ਹਨ। ਕੁਝ ਮਹੀਨਿਆਂ ਵਿਚ ਸੂਬੇ ਅੰਦਰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਕਾਰਨ ਉਹ ਫਿਲਹਾਲ ਅਹੁਦੇ 'ਤੇ ਬਣੇ ਰਹਿਣਗੇ। ਅਮਿਤ ਸ਼ਾਹ ਛੇਤੀ ਹੀ ਉਨ੍ਹਾਂ ਦੇ ਤਬਦੀਲੀ ਦਾ ਐਲਾਨ ਕਰ ਸਕਦੇ ਹਨ।