ਅੰਬਾਲਾ 'ਚ ਡਿਵਾਈਡਰ ਨਾਲ ਟਕਰਾਈ ਕਾਰ, 4 ਲੋਕਾਂ ਦੀ ਮੌਤ

11/29/2019 11:10:58 AM

ਅੰਬਾਲਾ (ਅਮਨ ਕਪੂਰ)—ਲੁਧਿਆਣਾ ਤੋਂ ਦੇਹਰਾਦੂਨ ਜਾ ਰਹੀ ਸਿਵਫਿਟ ਕਾਰ ਨੰਬਰ ਅੰਬਾਲਾ ਸ਼ਹਿਰ ਸੈਂਟਰਲ ਜੇਲ ਪੁਲ ਦੇ ਡਿਵਾਈਡਰ ਨਾਲ ਟਕਰਾ ਜਾਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ 4 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ। ਦੱਸ ਦੇਈਏ ਕਿ ਇਹ ਹਾਦਸਾ ਬੀਤੀ ਦੇਰ ਰਾਤ 1 ਵਜੇ ਲੁਧਿਆਣਾ ਤੋਂ ਦੇਹਰਾਦੂਨ ਜਾ ਰਹੀ ਸਿਵਫਿਰ ਕਾਰ DL-9CW-3696 ਨੈਸ਼ਨਲ ਹਾਈਵੇਅ 1 'ਤੇ ਅੰਬਾਲਾ ਸ਼ਹਿਰ ਸਥਿਤ ਜੇਲ ਪੁਲ ਡਿਵਾਈਡਰ ਨਾਲ ਟਕਰਾ ਗਈ ਅਤੇ ਪਿੱਛੋ ਆ ਰਹੇ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜਬਰਦਸਤ ਹੋਈ ਕਿ ਕਾਰ ਟਰੱਕ 'ਚ ਫਸ ਗਈ ਜਿਸ ਕਾਰਨ ਕਾਰ 'ਚ ਮੌਜੂਦ ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ। ਹਾਦਸੇ ਦੌਰਾਨ ਹੋਏ ਧਮਾਕੇ ਦੀ ਆਵਾਜ਼ ਸੁਣ ਕੇ ਬਲਦੇਵ ਨਗਰ ਪੁਲਸ ਮੌਕੇ 'ਤੇ ਪਹੁੰਚੀ। ਮ੍ਰਿਤਕ ਕਾਰ 'ਚ ਇੰਨੀ ਬੁਰੀ ਤਰ੍ਹਾਂ ਫਸੇ ਹੋਏ ਸਨ ਕਿ ਉਨ੍ਹਾਂ ਦੀਆਂ ਲਾਸ਼ਾਂ ਨੂੰ ਕਟਰ ਨਾਲ ਕੱਟ ਕੇ ਬਾਹਰ ਕੱਢਿਆ ਗਿਆ। ਪੁਲਸ ਨੇ ਟਰੱਕ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

PunjabKesari

ਜਾਂਚ ਅਧਿਕਾਰੀ ਸਤੇਂਦਰ ਕੁਮਾਰ ਨੇ ਦੱਸਿਆ ਹੈ ਕਿ ਮ੍ਰਿਤਕਾਂ ਦੇ ਮੋਬਾਇਲ ਰਾਹੀਂ ਉਨ੍ਹਾਂ ਦੇ ਪਰਿਵਾਰਾਂ ਸੰਬੰਧੀ ਪਤਾ ਲਗਾਇਆ ਗਿਆ ਹੈ। ਮ੍ਰਿਤਕਾਂ 'ਚ ਦੀਪਕ ਬੰਸਲ ਲੁਧਿਆਣਾ ਦੀ ਬੰਸਲ ਪੇਂਟ ਫੈਕਟਰੀ ਦੇ ਮਾਲਕ ਦਾ ਬੇਟਾ ਹੈ ਅਤੇ ਉਸ ਦੇ ਨਾਲ 3 ਹੋਰ ਲੋਕਾਂ ਦੀ ਪਹਿਚਾਣ ਅੰਸ਼ੁਲ, ਅਰਵਿੰਦ ਅਤੇ ਸੰਜੈ ਦੇ ਰੂਪ 'ਚ ਹੋਈ ਹੈ।


Iqbalkaur

Content Editor

Related News