ਕਹਿਰ ਬਣ ਕੇ ਡਿੱਗੀ ਅਸਮਾਨੀ ਬਿਜਲੀ, 4 ਲੋਕਾਂ ਦੀ ਹੋਈ ਮੌਤ
Monday, Jul 14, 2025 - 05:28 PM (IST)

ਭੁਵਨੇਸ਼ਵਰ (ਭਾਸ਼ਾ)– ਓਡਿਸ਼ਾ ਦੇ ਜਾਜਪੁਰ, ਜਗਤਸਿੰਘਪੁਰ, ਸੰਬਲਪੁਰ ਅਤੇ ਭਦਰਕ ਜ਼ਿਲ੍ਹਿਆ ਵਿਚ ਐਤਵਾਰ ਨੂੰ ਆਸਮਾਨੀ ਬਿਜਲੀ ਡਿੱਗਣ ਦੀ ਸੂਚਨਾ ਮਿਲੀ ਹੈ। ਇਸ ਘਟਨਾ ਦੌਰਾਨ ਇਕ ਔਰਤ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਾਜਪੁਰ ਜ਼ਿਲ੍ਹੇ ਦੇ ਜੇਨਾਪੁਰ ਥਾਣਾ ਖੇਤਰ ਦੇ ਬਲਭਦਰਪੁਰ ਪਿੰਡ ਵਿਚ ਆਸਮਾਨੀ ਬਿਜਲੀ ਦੀ ਲਪੇਟ ਵਿਚ ਆਉਣ ਨਾਲ 65 ਸਾਲਾ ਇਕ ਕਿਸਾਨ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ - 8 ਪੁੱਤਰਾਂ ਦੀ ਲਾਵਾਰਸ ਮਾਂ! 6 ਘੰਟੇ ਸ਼ਮਸ਼ਾਨਘਾਟ 'ਚ ਛੱਡ ਜ਼ਮੀਨ ਲਈ ਲੜ੍ਹਦੇ ਰਹੇ ਜਿਗਰ ਦੇ ਟੋਟੇ
ਓਧਰ ਸੰਬਲਪੁਰ ਜ਼ਿਲ੍ਹੇ ਦੇ ਕੁਚਿੰਡਾ ਇਲਾਕੇ ਵਿਚ ਇਕ ਦਰੱਖ਼ਤ ਦੇ ਹੇਠਾਂ ਪਨਾਹ ਲੈਂਦੇ ਸਮੇਂ ਆਸਮਾਨੀ ਬਿਜਲੀ ਡਿੱਗਣ ਨਾਲ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ। ਉਥੇ ਹੀ ਭਦਰਕ ਜ਼ਿਲ੍ਹੇ ਵਿਚ ਇਕ ਲੜਕੀ ਜਦੋਂ ਬਗੀਚੇ ਵਿਚ ਗਈ ਸੀ, ਉਦੋਂ ਆਸਮਾਨੀ ਬਿਜਲੀ ਦੀ ਲਪੇਟ ਵਿਚ ਆਉਣ ਨਾਲ ਉਸ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਜਗਤਸਿੰਘਪੁਰ ਜ਼ਿਲ੍ਹੇ ਦੇ ਕੁਜਾਂਗ ਇਲਾਕੇ ਵਿਚ ਖੇਤਰਾਂ ਤੋਂ ਪਰਤ ਰਹੇ ਇਕ ਕਿਸਾਨ ਦੀ ਵੀ ਆਸਮਾਨੀ ਬਿਜਲੀ ਡਿੱਗਣ ਨਾਲ ਮੌਤ ਹੋ ਗਈ।
ਇਹ ਵੀ ਪੜ੍ਹੋ - ਇਨ੍ਹਾਂ ਰਾਸ਼ੀਆਂ ਲਈ ਸ਼ੁੱਭ ਰਹੇਗਾ ਸਾਵਣ ਦਾ ਮਹੀਨਾ, ਚਮਕੇਗੀ ਕਿਸਮਤ, ਹੋਵੇਗੀ ਪੈਸੇ ਦੀ ਬਰਸਾਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8