ਗੁਰੂ ਨਗਰੀ ਵਿਖੇ ਭਾਰੀ ਬਾਰਿਸ਼ ਤੇ ਕਈ ਜਗ੍ਹਾਂ ਅਸਮਾਨੀ ਬਿਜਲੀ ਪੈਣ ਨਾਲ ਸੜੇ ਕਈ ਇਲੈਕਟ੍ਰੋਨਿਕ ਸਾਧਨ
Tuesday, Mar 17, 2026 - 01:24 PM (IST)
ਅੰਮ੍ਰਿਤਸਰ (ਸਰਬਜੀਤ)-ਗੁਰੂ ਨਗਰੀ ਵਿਖੇ ਬੀਤੇ ਦਿਨੀਂ ਪਈ ਭਾਰੀ ਬਾਰਿਸ਼ ਅਤੇ ਤੂਫਾਨ ਨਾਲ ਜਨਜੀਵਨ ਕਾਫੀ ਅਸਤ ਵਿਅਸਤ ਹੁੰਦਾ ਨਜ਼ਰ ਆਇਆ। ਇਸ ਦੌਰਾਨ ਚੱਲੀਆਂ ਤੇਜ਼ ਠੰਡੀਆਂ ਹਵਾਵਾਂ ਅਤੇ ਭਾਰੀ ਮੀਂਹ ਨਾਲ ਸ਼ਹਿਰ ਵਾਸੀਆਂ ਨੂੰ ਮੁੜ ਤੋਂ ਜਿੱਥੇ ਕਾਂਬਾ ਛਿੜਨਾ ਸ਼ੁਰੂ ਹੋਇਆ, ਉੱਥੇ ਇੱਕ ਵਾਰ ਫਿਰ ਸਿਆਲੀ ਕੱਪੜਿਆਂ ਦੀ ਜ਼ਰੂਰਤ ਪੈਂਦੀ ਵੀ ਨਜ਼ਰ ਆਈ। ਐਤਵਾਰ ਪੂਰਾ ਦਿਨ ਅਤੇ ਰਾਤ ਪਏ ਇਸ ਭਾਰੀ ਮੀਂਹ ਨਾਲ ਖੇਤਾਂ ਵਿੱਚ ਖੜੀਆਂ ਤਿਆਰ ਹੋਣ ਵਾਲੀਆਂ ਫਸਲਾਂ ਲੰਮੇ ਪਈਆਂ ਦਿਖਾਈ ਦਿੱਤੀਆਂ, ਜਿਸ ਨਾਲ ਕਿਸਾਨਾਂ ਦੇ ਚਿਹਰੇ ਉਤਰ ਗਏ।
ਇਹ ਵੀ ਪੜ੍ਹੋ- ਪੰਜਾਬ 'ਚ ਆਵੇਗਾ ਤੇਜ਼ ਤੁਫ਼ਾਨ, 3 ਦਿਨਾਂ ਲਈ ਵੱਡਾ ਅਲਰਟ, ਪੜ੍ਹੋ ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ
'ਜਗਬਾਣੀ' ਦੀ ਟੀਮ ਵੱਲੋਂ ਝਬਾਲ ਰੋਡ ਸਥਿਤ ਪਿੰਡ ਇੱਬਣ ਕਲਾਂ, ਬੋਹੜੂ ਨਹਿਰ ਦੀ ਤੱਕ ਦੇਖਿਆ ਗਿਆ ਕਿ ਖੇਤਾਂ ਵਿੱਚ ਹਰੀਆਂ ਭਰੀਆਂ ਫਸਲਾਂ ਇਸ ਭਾਰੀ ਮੀਂਹ ਹਨੇਰੀ ਕਾਰਨ ਵਿੱਛ ਗਈਆਂ। ਇਸ ਸਬੰਧੀ ਕਈ ਕਿਸਾਨਾਂ ਨੇ ਦੱਸਿਆ ਕਿ ਇਸ ਬੇ-ਮੌਸਮੀ ਬਰਸਾਤ ਨਾਲ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਦੂਸਰੇ ਦੇਸ਼ਾਂ ਵਿੱਚ ਲੱਗੀ ਜੰਗ ਦਾ ਇੱਥੇ ਪਹਿਲਾਂ ਹੀ ਬਹੁਤ ਵੱਡਾ ਅਸਰ ਪੈ ਗਿਆ ਹੈ, ਉਪਰੋਂ ਇਸ ਬਰਸਾਤ ਕਾਰਨ ਫਸਲਾਂ ਖਰਾਬ ਹੋਣ ਨਾਲ ਕਿਸਾਨਾਂ ਨੂੰ ਹੋਰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਵਿਖੇ AI ਵੀਡੀਓ ਰਾਹੀਂ ਬੇਅਦਬੀ: ਕੰਕਾਲ ਨੂੰ ਪੱਗ ਬੰਨ੍ਹ ਤੇ ਜੁੱਤੀਆਂ ਸਮੇਤ ਪਰਿਕਰਮਾ 'ਚ ਦਿਖਾਇਆ
ਇਸ ਬਰਸਾਤ ਦੌਰਾਨ ਕਈ ਥਾਵਾਂ ਤੇ ਪਈ ਆਸਮਾਨੀ ਬਿਜਲੀ ਕਾਰਨ ਜਿੱਥੇ ਕਈ ਇਲੈਕਟ੍ਰੋਨਿਕ ਸਾਧਨ ਖਰਾਬ ਹੋ ਗਏ, ਉਥੇ ਹੀ ਪਿੰਡ ਪਰਾੜੀ ਵਾਂਗ ਦੇ ਨਜ਼ਦੀਕ ਪੈਂਦੇ ਇਲਾਕਾ ਗੁਰੂ ਨਾਨਕ ਨਗਰ ਵਿੱਚ ਦੋ ਤਿੰਨ ਘਰਾਂ ਅਤੇ ਇਸ ਅਸਮਾਨੀ ਬਿਜਲੀ ਦਾ ਕਹਿਰ ਟੁੱਟਿਆ। ਜਾਣਕਾਰੀ ਅਨੁਸਾਰ ਇੱਕ ਘਰ ਦੇ ਸੀ. ਸੀ. ਟੀ. ਵੀ ਕੈਮਰੇ ਐੱਲ. ਸੀ. ਡੀ ਅਤੇ ਹੋਰ ਵੀ ਕਈ ਸਾਧਨ ਖਰਾਬ ਹੋਏ, ਉਥੇ ਹੀ ਦੂਸਰੇ ਘਰਾਂ ਵਿੱਚ ਛੱਤਾਂ ਅਤੇ ਪਈਆਂ ਪਾਣੀ ਦੀਆਂ ਟੈਂਕੀਆਂ ਵੀ ਫੁੱਲਾਂ ਵਾਂਗੂ ਬਿਖਰ ਗਈਆਂ। ਹਾਲਾਂਕਿ ਇੰਨਾਂ ਇਲੈਕਟ੍ਰੋਨਿਕ ਸਾਧਨਾਂ ਅਤੇ ਹੋਰ ਵਸਤੂਆਂ ਦੇ ਖਰਾਬ ਹੋਣ ਦੇ ਨਾਲ ਨਾਲ ਮਨੁੱਖੀ ਜਾਨਾਂ ਵਾਲ ਵਾਲ ਬਚ ਗਈਆਂ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਕੁਦਰਤੀ ਕਹਿਰ ਨਾਲ ਹੋਏ ਨੁਕਸਾਨ ਕਾਰਨ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਖਰਾਬ ਹੋਏ ਸਾਮਾਨ ਨੂੰ ਮੁੜ ਤੋਂ ਠੀਕ ਜਾਂ ਫਿਰ ਇਸ ਦੁਬਾਰਾ ਲੈ ਸਕਣ।
ਇਹ ਵੀ ਪੜ੍ਹੋ-ਆਮ ਆਦਮੀ ਪਾਰਟੀ ਨੂੰ ਵੱਡਾ ਝੱਟਕਾ, ਮੌਜੂਦਾ ਬਲਾਕ ਪ੍ਰਧਾਨ ਨੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਦਾ ਫੜਿਆ ਪੱਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
