ਸੜਕ ਹਾਦਸੇ ਦੌਰਾਨ ਰਜਿਸਟਰਾਰ ਸਮੇਤ 4 ਲੋਕਾਂ ਦੀ ਮੌਤ

Sunday, Dec 15, 2019 - 08:27 PM (IST)

ਸੜਕ ਹਾਦਸੇ ਦੌਰਾਨ ਰਜਿਸਟਰਾਰ ਸਮੇਤ 4 ਲੋਕਾਂ ਦੀ ਮੌਤ

ਹਿਸਾਰ— ਹਿਸਾਰ ਦੇ ਸਿਵਾਨੀ ਮੰਡੀ 'ਚ ਝੂੰਪਾ ਨੇੜੇ ਇਕ ਟੈਂਕਰ ਦੇ ਪਲਟਣ ਨਾਲ ਭਿਆਨਕ ਸੜਕ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਦੌਰਾਨ ਸਾਇਡ ਤੋਂ ਲੰਘ ਰਹੀਆਂ 2 ਕਾਰਾਂ ਟੈਂਕਰ ਦੀ ਲਪੇਟ 'ਚ ਆ ਗਈਆਂ। ਇਕ ਕਾਰ 'ਚ ਸਵਾਰ ਜੀ.ਜੇ.ਯੂ. ਦੇ ਰਜਿਸਟਰਾਰ ਅਨਿਲ ਕੁਮਾਰ ਪੁੰਡੀਰ ਸਮੇਤ ਤਿੰਨ ਹੋਰ ਲੋਕਾਂ ਦੀ ਮੌਤ ਹੋ ਗਈ। ਉਥੇ ਹੀ ਦੁਸਰੀ ਕਾਰ 'ਚ ਸਵਾਰ 6 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਹਿਸਾਰ ਦੇ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਹਾਦਸੇ ਤੋਂ ਬਾਅਦ ਸੜਕ 'ਤੇ ਲੋਕਾਂ ਦੀ ਭੀੜ ਇੱਕਠੀ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਮੌਕੇ 'ਤੇ ਪਹੁੰਚੀ ਪੁਲਸ ਨੇ ਚਾਰੋਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਵਿਖੇ ਪਹੁੰਚਾਇਆ।
ਪੁਲਸ ਨੇ ਦੱਸਿਆ ਕਿ ਹਿਸਾਰ ਤੋਂ ਰਾਜਗੜ੍ਹ ਵੱਲ ਰਸੋਈ ਗੈਸ ਨਾਲ ਭਰਿਆ ਟੈਂਕਰ ਜਾ ਰਿਹਾ ਸੀ। ਅਚਾਨਕ ਟੈਂਕਰ ਦਾ ਟਾਇਰ ਡਿਵਾਇਡਰ 'ਤੇ ਚੜ੍ਹ ਗਿਆ ਤੇ ਟੈਂਕਰ ਬੇਕਾਬੂ ਹੋ ਕੇ ਪਲਟ ਗਿਆ। ਸਾਈਡ ਤੋਂ ਲੰਘ ਰਹੀਆਂ 2 ਕਾਰਾਂ ਟੈਂਕਰ ਦੀ ਲਪੇਟ 'ਚ ਆ ਗਈਆਂ। ਦੋਵੇਂ ਕਾਰਾਂ ਹਿਸਾਰ ਦੀਆਂ ਹਨ। ਇਸ ਹਾਦਸੇ 'ਚ ਇਕ ਜੀ.ਜੇ.ਯੂ. ਦੇ ਰਜਿਸਟਰਾਰ ਵੀ ਸਵਾਰ ਸਨ, ਉਨ੍ਹਾਂ ਨਾਲ ਕੁਝ ਸਾਥੀ ਵੀ ਮੌਜੂਦ ਸਨ। ਜਿਨ੍ਹਾਂ ਦੀ ਹਾਦਸੇ ਦੌਰਾਨ ਮੌਕੇ 'ਤੇ ਹੀ ਮੌਤ ਹੋ ਗਈ।


author

KamalJeet Singh

Content Editor

Related News