ਦਿੱਲੀ ਹਵਾਈ ਅੱਡੇ ’ਤੇ 4 ਹੋਰ ਕੌਮਾਂਤਰੀ ਯਾਤਰੀਆਂ ਦੀ ਜਾਂਚ ’ਚ ਕੋਰੋਨਾ ਦੀ ਪੁਸ਼ਟੀ

Thursday, Dec 02, 2021 - 03:54 PM (IST)

ਦਿੱਲੀ ਹਵਾਈ ਅੱਡੇ ’ਤੇ 4 ਹੋਰ ਕੌਮਾਂਤਰੀ ਯਾਤਰੀਆਂ ਦੀ ਜਾਂਚ ’ਚ ਕੋਰੋਨਾ ਦੀ ਪੁਸ਼ਟੀ

ਨਵੀਂ ਦਿੱਲੀ (ਭਾਸ਼ਾ)— ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ‘ਜ਼ੋਖਮ ਵਾਲੇ’ ਦੇਸ਼ਾਂ ਤੋਂ ਪਹੁੰਚੇ 4 ਹੋਰ ਯਾਤਰੀਆਂ ਦੀ ਜਾਂਚ ’ਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਬੀਤੀ ਰਾਤ ਲੱਗਭਗ 12 ਵਜੇ ਏਅਰ ਫਰਾਂਸ ਦੀ ਉਡਾਣ ਤੋਂ ਆਏ 243 ਲੋਕਾਂ ’ਚੋਂ 3 ਦੀ ਜਾਂਚ ’ਚ ਵਾਇਰਸ ਦੀ ਪੁਸ਼ਟੀ ਹੋਈ ਹੈ। ਅਧਿਕਾਰੀ ਮੁਤਾਬਕ ਲੰਡਨ ਤੋਂ ਆਈ ਇਕ ਉਡਾਣ ਵਿਚ 195 ਹੋਰ ਯਾਤਰੀਆਂ ਨਾਲ ਆਏ ਇਕ ਵਿਅਕਤੀ ਦੀ ਜਾਂਚ ਵੀ ਵਾਇਰਸ ਪਾਇਆ ਗਿਆ ਹੈ। ਇਨ੍ਹਾਂ ਯਾਤਰੀਆਂ ਦੇ ਨਮੂਨਿਆਂ ਨੂੰ ਰਾਸ਼ਟਰੀ ਰੋਗ ਕੰਟਰੋਲ ਕੇਂਦਰ ਕੋਲ ਇਹ ਪਤਾ ਲਾਉਣ ਲਈ ਭੇਜਿਆ ਗਿਆ ਹੈ ਕਿ ਕੀ ਇਹ ਵਾਇਰਸ ਦੇ ਨਵੇਂ ਰੂਪ ‘ਓਮੀਕਰੋਨ’ ਦਾ ਹੈ ਜਾਂ ਨਹੀਂ। 

ਵਾਇਰਸ ਦੇ ਇਸ ਰੂਪ ਨੂੰ ਵਿਸ਼ਵ ਸਿਹਤ ਸੰਗਠਨ ਵਲੋਂ ‘ਚਿੰਤਾਜਨਕ’ ਐਲਾਨ ਕੀਤਾ ਗਿਆ ਹੈ। ਮੰਗਲਵਾਰ ਦੀ ਰਾਤ ਤੋਂ ਦੇਸ਼ ਵਿਚ ਕੌਮਾਂਤਰੀ ਯਾਤਰੀਆਂ ਲਈ ਸਖ਼ਤ ਨਿਯਮ ਲਾਗੂ ਹੋਣ ਤੋਂ ਬਾਅਦ ਜ਼ੋਖਮ ਵਾਲੇ ਦੇਸ਼ਾਂ ਤੋਂ ਹੁਣ ਤੱਕ ਕੁੱਲ 8 ਲੋਕਾਂ ਦੀ ਜਾਂਚ ਵਿਚ ਵਾਇਰਸ ਪਾਇਆ ਗਿਆ ਹੈ। ਅਜਿਹੇ ਮਰੀਜ਼ਾਂ ਦੇ ਇਲਾਜ ਲਈ ਇਕ ਵੱਖਰਾ ਵਾਰਡ ਬਣਾਇਆ ਗਿਆ ਹੈ। ਕੇਂਦਰ ਮੁਤਾਬਕ ਜ਼ੋਖਮ ਵਾਲੇ ਦੇਸ਼ਾਂ ’ਚ ਬਿ੍ਰਟੇਨ, ਦੱਖਣੀ ਅਫ਼ਰੀਕਾ, ਬ੍ਰਾਜ਼ੀਲ, ਬੋਤਸਵਾਨਾ, ਚੀਨ, ਮੌਰੀਸ਼ਸ, ਨਿਊਜ਼ੀਲੈਂਡ, ਜ਼ਿੰਬਾਬਵੇ, ਸਿੰਗਾਪੁਰ, ਹਾਂਗਕਾਂਗ ਅਤੇ ਇਜ਼ਰਾਇਲ ਆਦਿ ਹਨ।


author

Tanu

Content Editor

Related News