NCRB ਦੀ ਹੈਰਾਨੀਜਨਕ ਰਿਪੋਰਟ: ਭਾਰਤ 'ਚ 4.45 ਲੱਖ FIRs, ਹਰ ਘੰਟੇ 51 ਔਰਤਾਂ ਨਾਲ ਹੋ ਰਿਹੈ ਅਪਰਾਧ
Tuesday, Dec 05, 2023 - 02:21 PM (IST)
ਨਵੀਂ ਦਿੱਲੀ- ਭਾਰਤ ਵਿਚ 2022 'ਚ ਔਰਤਾਂ ਖਿਲਾਫ਼ ਅਪਰਾਧ ਦੇ ਕੁੱਲ 4,45,256 ਮਾਮਲੇ ਦਰਜ ਕੀਤੇ ਗਏ ਹਨ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (NCRB) ਦੇ ਤਾਜ਼ਾ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ। ਇਸ ਤੋਂ ਪਹਿਲਾਂ 2021 'ਚ 4,28,278 ਜਦਕਿ 2020 'ਚ 3,71,503 FIR ਦਰਜ ਕੀਤੀਆਂ ਗਈਆਂ ਸਨ। ਕੇਂਦਰੀ ਗ੍ਰਹਿ ਮੰਤਰਾਲਾ ਤਹਿਤ ਕੰਮ ਕਰਨ ਵਾਲੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (NCRB) ਦੇ ਅੰਕੜਿਆਂ ਮੁਤਾਬਕ 2022 'ਚ ਔਰਤਾਂ ਖਿਲਾਫ਼ ਅਪਰਾਧ ਦੇ ਸਿਲਸਿਲੇ ਵਿਚ ਹਰ ਘੰਟੇ ਲਗਭਗ 51 FIR ਦਰਜ ਕੀਤੀਆਂ ਗਈਆਂ।
ਇਹ ਵੀ ਪੜ੍ਹੋ- ਲਾਰੈਂਸ ਗੈਂਗ ਖਿਲਾਫ਼ ED ਦਾ ਸ਼ਿਕੰਜਾ; ਹਰਿਆਣਾ ਅਤੇ ਰਾਜਸਥਾਨ 'ਚ 13 ਟਿਕਾਣਿਆਂ 'ਤੇ ਮਾਰੇ ਛਾਪੇ
ਸਭ ਤੋਂ ਵਧੇਰੇ 'ਆਪਣਿਆਂ' ਦਾ ਅੱਤਿਆਚਾਰ
ਅੰਕੜਿਆਂ ਮੁਤਾਬਕ ਪ੍ਰਤੀ ਇਕ ਲੱਖ ਆਬਾਦੀ 'ਚ ਔਰਤਾਂ ਖਿਲਾਫ਼ ਅਪਰਾਧ ਦੀ ਦਰ 66.4 ਫ਼ੀਸਦੀ ਰਹੀ, ਜਦਕਿ ਅਜਿਹੇ ਮਾਮਲਿਆਂ 'ਚ ਦੋਸ਼ ਪੱਤਰ ਦਾਇਰ ਕਰਨ ਦੀ ਦਰ 75.8 ਰਹੀ। NCRB ਨੇ ਕਿਹਾ ਕਿ IPC ਤਹਿਤ ਔਰਤਾਂ ਖਿਲਾਫ਼ ਜ਼ਿਆਦਾਤਰ (31.4 ਫ਼ੀਸਦੀ) ਅਪਰਾਧ ਪਤੀ ਜਾਂ ਉਸ ਦੇ ਰਿਸ਼ਤੇਦਾਰਾਂ ਵਲੋਂ ਕੀਤੇ ਜਾਂਦੇ ਹਨ। ਇਸ ਤੋਂ ਬਾਅਦ ਔਰਤਾਂ ਨੂੰ ਅਗਵਾ ਕਰਨ (19.2 ਫੀਸਦੀ), ਅਪਮਾਨਜਨਕ ਇਰਾਦੇ ਨਾਲ ਔਰਤਾਂ 'ਤੇ ਹਮਲੇ (18.7 ਫੀਸਦੀ) ਅਤੇ ਬਲਾਤਕਾਰ (7.1 ਫੀਸਦੀ) ਦੇ ਮਾਮਲੇ ਰਹੇ।
ਇਹ ਵੀ ਪੜ੍ਹੋ- ਜਿਨਸੀ ਅਪਰਾਧਾਂ 'ਤੇ ਹਰਿਆਣਾ ਸਰਕਾਰ ਦਾ ਵੱਡਾ ਫ਼ੈਸਲਾ, ਦੋਸ਼ੀਆਂ ਨੂੰ ਨਹੀਂ ਮਿਲਣਗੀਆਂ ਸਰਕਾਰੀ ਸਹੂਲਤਾਂ
ਯੂ. ਪੀ., ਮਹਾਰਾਸ਼ਟਰ ਸਣੇ 5 ਸੂਬਿਆਂ 'ਚ ਦੇਸ਼ ਦੀ 50 ਫ਼ੀਸਦੀ FIR
ਅੰਕੜਿਆਂ 'ਚ ਕਿਹਾ ਗਿਆ ਹੈ ਕਿ ਉੱਤਰ ਪ੍ਰਦੇਸ਼ 'ਚ 2022 'ਚ ਔਰਤਾਂ ਵਿਰੁੱਧ ਅਪਰਾਧਾਂ 'ਚ ਸਭ ਤੋਂ ਵੱਧ 65,743 FIR ਦਰਜ ਕੀਤੀਆਂ ਗਈਆਂ। ਇਸ ਤੋਂ ਬਾਅਦ ਮਹਾਰਾਸ਼ਟਰ (45,331), ਰਾਜਸਥਾਨ (45,058), ਪੱਛਮੀ ਬੰਗਾਲ (34,738) ਅਤੇ ਮੱਧ ਪ੍ਰਦੇਸ਼ (32,765) ਰਹੇ। NCRB ਮੁਤਾਬਕ ਪਿਛਲੇ ਸਾਲ ਦੇਸ਼ ਵਿਚ ਜਿੰਨੇ ਮਾਮਲੇ ਸਾਹਮਣੇ ਆਓ, ਉਨ੍ਹਾਂ ਵਿਚ 2,23,635 (50 ਫ਼ੀਸਦੀ) ਇਨ੍ਹਾਂ 5 ਸੂਬਿਆਂ 'ਚ ਦਰਜ ਕੀਤੇ ਗਏ। ਕੁੱਲ 12 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਅਪਰਾਧ ਦਰ ਰਾਸ਼ਟਰੀ ਔਸਤ 66.4 ਤੋਂ ਵੱਧ ਦਰਜ ਕੀਤੀਆਂ ਗਈਆਂ।
ਇਹ ਵੀ ਪੜ੍ਹੋ- ਖ਼ੂਨ ਬਣਿਆ ਪਾਣੀ, ਦੋਸਤਾਂ ਨਾਲ ਮਿਲ ਕੇ ਭਰਾ ਨੇ ਰੋਲ਼ੀ ਭੈਣ ਦੀ ਪੱਤ, ਫਿਰ ਦਿੱਤੀ ਰੂਹ ਕੰਬਾਊ ਮੌਤ
ਉੱਤਰ ਪ੍ਰਦੇਸ਼ ਵਿਚ, 2021 ਅਤੇ 2020 ਵਿਚ ਔਰਤਾਂ ਵਿਰੁੱਧ ਅਪਰਾਧਾਂ ਦੇ ਕ੍ਰਮਵਾਰ 56,083 ਅਤੇ 49,385 ਮਾਮਲੇ ਦਰਜ ਕੀਤੇ ਗਏ ਸਨ। ਇਸ ਤੋਂ ਬਾਅਦ ਰਾਜਸਥਾਨ (40,738 ਅਤੇ 34,535), ਮਹਾਰਾਸ਼ਟਰ (39,526 ਅਤੇ 31,954), ਪੱਛਮੀ ਬੰਗਾਲ (35,884 ਅਤੇ 36,439) ਅਤੇ ਮੱਧ ਪ੍ਰਦੇਸ਼ (30,673 ਅਤੇ 25,640) ਹਨ।
ਇਹ ਵੀ ਪੜ੍ਹੋ- ਸੁਨੀਤਾ ਨੇ ਘਰ ਦੀ ਛੱਤ 'ਤੇ ਲਿਖੀ ਨਵੀਂ ਇਬਾਰਤ, ਕਮਾ ਰਹੀ ਲੱਖਾਂ ਰੁਪਏ
ਦੇਸ਼ 'ਚ ਔਰਤਾਂ ਨੂੰ ਅਗਵਾ ਕਰਨ ਦੀਆਂ ਘਟਨਾਵਾਂ
ਦੇਸ਼ ਭਰ 'ਚ ਔਰਤਾਂ ਨੂੰ ਅਗਵਾ ਕਰਨ ਦੀਆਂ 69,677 ਘਟਨਾਵਾਂ ਹੋਈਆਂ, ਜੋ ਪੁਲਸ ਬਲਾਂ ਲਈ ਇਕ ਚੁਣੌਤੀ ਹੈ। ਉੱਤਰ ਪ੍ਰਦੇਸ਼ 'ਚ ਅਗਵਾ ਦੀਆਂ ਸਭ ਤੋਂ ਵੱਧ 14,887 ਘਟਨਾਵਾਂ ਦਰਜ ਕੀਤੀਆਂ ਗਈਆਂ। ਇਸ ਤੋਂ ਬਾਅਦ ਬਿਹਾਰ (10,190), ਮਹਾਰਾਸ਼ਟਰ (9,297), ਮੱਧ ਪ੍ਰਦੇਸ਼ (7,960) ਅਤੇ ਪੱਛਮੀ ਬੰਗਾਲ (6596) ਦਾ ਸਥਾਨ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8