ਵਿਦੇਸ਼ੀਆਂ ਲਈ ਪਹਿਲੀ ਪਸੰਦ ਬਣਿਆ India, 2022 'ਚ 84 ਲੱਖ ਲੋਕਾਂ ਨੇ ਕੀਤਾ ਦੌਰਾ

Saturday, Oct 07, 2023 - 01:36 PM (IST)

ਨਵੀਂ ਦਿੱਲੀ- 4 ਅਪ੍ਰੈਲ ਤੋਂ 31 ਅਕਤੂਬਰ 2022 ਤੱਕ ਦੇ ਸਮੇਂ ਦੌਰਾਨ 38 ਲੱਖ ਤੋਂ ਵਧੇਰੇ ਵਿਦੇਸ਼ੀ ਭਾਰਤ ਆਏ। ਜਿਨ੍ਹਾਂ ਵਿਚ ਬੰਗਲਾਦੇਸ਼ੀ ਨਾਗਰਿਕਾਂ ਦੀ ਆਮਦ ਸਭ ਤੋਂ ਵੱਧ 8.4 ਲੱਖ ਹੈ। ਇਸ ਤੋਂ ਬਾਅਦ ਅਮਰੀਕੀ ਨਾਗਰਿਕ (8 ਲੱਖ ਤੋਂ ਵੱਧ) ਅਤੇ ਯੂ.ਕੇ ਦੇ ਨਾਗਰਿਕ (3.8 ਲੱਖ) ਹਨ। ਸਾਲ 2022-23 ਲਈ ਗ੍ਰਹਿ ਮੰਤਰਾਲਾ ਵਲੋਂ ਜਾਰੀ ਕੀਤੀ ਗਈ ਸਾਲਾਨਾ ਰਿਪੋਰਟ ਮੁਤਾਬਕ 2022 ਅਤੇ 2021 ਦੇ ਵਿਚਕਾਰ ਵਿਦੇਸ਼ੀ ਨਾਗਰਿਕਾਂ ਦੀ ਭਾਰਤ 'ਚ ਕੁੱਲ ਆਮਦ 150 ਫ਼ੀਸਦੀ ਵਧੀ ਹੈ ਪਰ ਅਜੇ ਵੀ ਕੋਵਿਡ ਤੋਂ ਪਹਿਲਾਂ ਦੀ ਮਿਆਦ ਦੀ ਆਮਦ ਬਹੁਤ ਘੱਟ ਹੈ। ਉਦਾਹਰਨ ਲਈ ਕੈਲੰਡਰ ਸਾਲ 2019 'ਚ ਅੰਤਰਰਾਸ਼ਟਰੀ ਸੈਲਾਨੀਆਂ ਦੀ ਗਿਣਤੀ 1.09 ਕਰੋੜ ਸੀ ਅਤੇ 1 ਜਨਵਰੀ 2018 ਤੋਂ 31 ਮਾਰਚ 2019 ਤੱਕ 15 ਮਹੀਨਿਆਂ ਦੀ ਮਿਆਦ 1.4 ਕਰੋੜ ਸੀ।

ਇਹ ਵੀ ਪੜ੍ਹੋ-  ਸਿੱਕਮ 'ਚ ਹੜ੍ਹ ਮਗਰੋਂ ਤਬਾਹੀ ਦੇ ਨਿਸ਼ਾਨ, ਮੇਘਾਲਿਆ ਦੇ 26 ਵਿਦਿਆਰਥੀਆਂ ਦੀ ਸੁਰੱਖਿਅਤ ਘਰ ਵਾਪਸੀ

ਪਿਛਲੇ ਸਾਲ 1 ਅਪ੍ਰੈਲ ਤੋਂ 31 ਅਕਤੂਬਰ ਤੱਕ ਇੱਥੇ ਆਉਣ ਵਾਲੇ ਕੁੱਲ ਵਿਦੇਸ਼ੀ ਸੈਲਾਨੀਆਂ ਦਾ 73 ਫ਼ੀਸਦੀ ਹਿੱਸਾ ਬੰਗਲਾਦੇਸ਼, ਅਮਰੀਕਾ ਅਤੇ ਯੂ.ਕੇ ਦੇ ਨਾਗਰਿਕਾਂ ਸਮੇਤ 7 ਦੇਸ਼ਾਂ 'ਚ ਆਸਟ੍ਰੇਲੀਆ (1.8 ਲੱਖ), ਕੈਨੇਡਾ (1.4 ਲੱਖ), ਸ੍ਰੀਲੰਕਾ (1.1ਲੱਖ) ਹਨ। ਨੇਪਾਲ (88,460), ਜਰਮਨੀ (86,006), ਮਲੇਸ਼ੀਆ (83,808) ਅਤੇ ਸਿੰਗਾਪੁਰ (78,888) ਹਨ। ਦੱਸ ਦੇਈਏ ਕਿ ਇਸ ਸਾਲ ਜੂਨ ਮਹੀਨੇ 'ਚ ਕੈਨੇਡਾ 'ਚ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਨਾਲ ਭਾਰਤ ਨੂੰ ਜੋੜਨ ਦੇ ਓਟਾਵਾ ਦੇ ਦੋਸ਼ਾਂ ਦੇ ਵਿਵਾਦ ਵਿਚਕਾਰ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ-  ਪੁਣੇ ਨਗਰ ਨਿਗਮ ਦੀ ਕਾਰੋਬਾਰੀ ਖ਼ਿਲਾਫ਼ ਸਖ਼ਤ ਕਾਰਵਾਈ, ਠੋਕਿਆ 3 ਕਰੋੜ ਜੁਰਮਾਨਾ, ਜਾਣੋ ਵਜ੍ਹਾ

MHA ਦੀ ਤਾਜ਼ਾ ਸਾਲਾਨਾ ਰਿਪੋਰਟ 'ਚ ਕਿਹਾ ਗਿਆ ਹੈ ਕਿ 01.04.2022 ਅਤੇ 27.09.2022 ਦੇ ਵਿਚਕਾਰ 902 ਪਾਕਿਸਤਾਨੀਆਂ, 112 ਅਫ਼ਗਾਨਿਸਤਾਨ ਦੇ ਨਾਗਰਿਕਾਂ ਅਤੇ 8 ਬੰਗਲਾਦੇਸ਼ੀ ਨਾਗਰਿਕਾਂ ਨੂੰ ਉਨ੍ਹਾਂ ਦੀਆਂ ਸਬੰਧਤ ਘੱਟ ਗਿਣਤੀਆਂ ਨਾਲ ਸਬੰਧਤ ਲੰਬੇ ਸਮੇਂ ਦੇ ਵੀਜ਼ੇ ਜਾਰੀ ਕੀਤੇ ਗਏ ਸਨ। 01.04.2022 ਤੋਂ 31.10.2022 ਦੇ ਵਿਚਕਾਰ 1,298 ਵਿਦੇਸ਼ੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ, ਜਿਨ੍ਹਾਂ ਵਿਚੋਂ ਲਗਭਗ 50 ਫ਼ੀਸਦੀ ਨਾਈਜੀਰੀਅਨ (645), ਯੂਗਾਂਡਾ (178) ਅਤੇ ਬੰਗਲਾਦੇਸ਼ (163) ਸਨ। ਕੈਲੰਡਰ ਸਾਲ 2021 ਵਿਚ, 821 ਵਿਦੇਸ਼ੀ ਜਿਨ੍ਹਾਂ ਵਿਚ 339 ਨਾਈਜੀਰੀਆ 246 ਬੰਗਲਾਦੇਸ਼ ਅਤੇ 105 ਅਫਗਾਨਿਸਤਾਨ ਤੋਂ ਸਨ, ਨੂੰ ਡਿਪੋਰਟ ਕੀਤਾ ਗਿਆ ਸੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Tanu

Content Editor

Related News