ਲਾਕਡਾਊਨ : ਰਾਜਸਥਾਨ ''ਚ ਫਸੇ ਜੰਮੂ-ਕਸ਼ਮੀਰ ਦੇ 376 ਵਿਦਿਆਰਥੀ ਕੱਲ ਪਰਤਣਗੇ ਵਾਪਸ

04/26/2020 5:36:32 PM

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਮੁੱਖ ਯੋਜਨਾ ਸਕੱਤਰ ਰੋਹਿਤ ਕਾਂਸਲ ਨੇ ਐਤਵਾਰ ਨੂੰ ਜਾਣਕਾਰੀ ਦਿੱਤੀ ਕਿ ਜੰੰਮੂ-ਕਸ਼ਮੀਰ ਅਤੇ ਲੱਦਾਖ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਘੱਟ ਤੋਂ ਘੱਟ 376 ਵਿਦਿਆਰਥੀ ਰਾਜਸਥਾਨ ਦੇ ਕੋਟਾ 'ਚ ਫਸੇ ਹੋਏ ਸਨ, ਜੋ ਕਿ ਕੋਰੋਨਾ ਵਾਇਰਸ ਕਾਰਨ ਦੇਸ਼ ਵਿਆਪੀ ਲਾਕਡਾਊਨ ਦੌਰਾਨ ਸ਼ਨੀਵਾਰ ਨੂੰ ਆਪਣੇ ਘਰਾਂ ਲਈ ਰਵਾਨਾ ਹੋਏ। ਟਵਿੱਟਰ 'ਤੇ ਟਵੀਟ ਕਰਦਿਆਂ ਕਾਂਸਲ ਨੇ ਲਿਖਿਆ ਕਿ ਜੰਮੂ-ਕਸ਼ਮੀਰ ਦੇ 376 ਵਿਦਿਆਰਥੀ ਕੋਟਾਂ ਤੋਂ ਕੱਲ ਵਾਪਸ ਆਉਣਗੇ। ਸਾਰੇ ਪ੍ਰਬੰਧ ਮੁਕੰਮਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਅਪੀਲ ਹੈ ਕਿ ਕ੍ਰਿਪਾ ਕਰ ਕੇ ਧੀਰਜ ਬਣਾ ਕੇ ਰੱਖੋ। ਸਰਕਾਰ ਸਾਰਿਆਂ ਦੀ ਸਹੂਲਤ ਲਈ ਸਖਤ ਮਿਹਨਤ ਕਰ ਰਹੀ ਹੈ। ਕਾਂਸਲ ਨੇ ਅੱਗੇ ਕਿਹਾ ਵਾਇਰਸ ਕਾਰਨ ਪੂਰਾ ਦੇਸ਼ ਜੂਝ ਰਿਹਾ ਹੈ। ਭਾਰਤ 'ਚ ਕੋਰੋਨਾ ਵਾਇਰਸ ਕਰ ਕੇ 24,496 ਲੋਕ ਪੀੜਤ ਹਨ, ਇਹ ਜਾਣਕਾਰੀ ਸਿਹਤ ਮੰਤਰਾਲਾ ਵਲੋਂ ਐਤਵਾਰ ਨੂੰ ਜਾਰੀ ਅੰਕੜਿਆਂ ਵਿਚ ਦਿੱਤੀ ਗਈ।

PunjabKesari

ਓਧਰ ਕਸ਼ਮੀਰ ਦੇ ਕੁਪਵਾੜਾ ਦੇ ਇਕ ਨੀਟ ਵਿਦਿਆਰਥੀ ਨੇ ਕਿਹਾ ਕਿ ਲਾਕਡਾਊਨ ਕਰ ਕੇ ਅਸੀਂ ਪਿਛਲੇ ਇਕ ਮਹੀਨੇ ਤੋਂ ਕੋਟਾ 'ਚ ਫਸੇ ਹੋਏ ਸੀ, ਸਾਡੇ ਮਾਤਾ-ਪਿਤਾ ਘਰ ਵਾਪਸ ਆ ਗਏ ਸਨ। ਹੁਣ ਸਾਨੂੰ ਖੁਸ਼ੀ ਹੈ ਕਿ ਅਸੀਂ ਘਰ ਪਰਤ ਰਹੇ ਹਾਂ। ਉਨ੍ਹਾਂ ਨੇ ਵਿਦਿਆਰਥੀਆਂ ਦੀ ਵਾਪਸੀ ਦੀ ਸਹੂਲਤ ਲਈ ਰਾਜਸਥਾਨ ਸਰਕਾਰ, ਜੰਮੂ ਅਤੇ ਕਸ਼ਮੀਰ ਸਰਕਾਰ ਅਤੇ ਕੋਟਾ ਦੇ ਕੋਚਿੰਗ ਸੰਸਥਾ ਦਾ ਧੰਨਵਾਦ ਕੀਤਾ। ਕੁਪਵਾੜਾ ਦੇ ਹੀ ਇਕ ਹੋਰ ਨੀਟ ਵਿਦਿਆਰਥੀ ਨੇ ਕਿਹਾ ਕਿ ਮੈਨੂੰ ਇਸ ਕੋਵਿਡ-19 ਦੀ ਆਫਤ 'ਚ ਘਰ ਪਰਤਣ 'ਤੇ ਰਾਹਤ ਮਿਲੇਗੀ।


Tanu

Content Editor

Related News