ਕਿਸਾਨਾਂ ਨੂੰ ਆਧੁਨਿਕ ਸਾਜ਼ੋ-ਸਮਾਨ ਦਿਖਾਉਣਗੀਆਂ 350 ਦੇਸ਼ੀ-ਵਿਦੇਸ਼ੀ ਕੰਪਨੀਆਂ

Saturday, Mar 24, 2018 - 03:25 PM (IST)

ਰੋਹਤਕ — ਹਰਿਆਣਾ ਦੇ ਰੋਹਤਕ ਵਿਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਤੀਸਰੇ ਐਗ੍ਰੀ ਸਮਿਟ ਦਾ ਉਦਘਾਟਨ ਕੀਤਾ। ਇਸ ਦੌਰਾਨ ਆਯੋਜਨ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਗਈਆਂ। ਜਾਣਕਾਰੀ ਅਨੁਸਾਰ ਇਸ ਆਯੋਜਨ 'ਚ ਦੇਸ਼ੀ-ਵਿਦੇਸ਼ੀ ਡੈਲੀਗੇਟਾਂ ਸਮੇਤ 1 ਲੱਖ ਦੇ  ਕਰੀਬ ਕਿਸਾਨ ਵੀ ਆਏ। ਜਿਨ੍ਹਾਂ ਲਈ ਰੋਡਵੇਜ਼ ਦੀਆਂ 600 ਬੱਸਾਂ ਵੀ ਬੁੱਕ ਕੀਤੀਆਂ ਗਈਆਂ ।
26 ਮਾਰਚ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਲਈ ਏਅਰਕੰਡੀਸ਼ਨਰ ਹਾਲ ਤਿਆਰ ਕੀਤੇ ਗਏ ਹਨ। ਅਜਿਹੇ 'ਚ 5 ਏਕੜ ਜ਼ਮੀਨ 'ਤੇ 6 ਪ੍ਰਦਰਸ਼ਨੀ ਹਾਲ ਬਣਾਏ ਗਏ ਹਨ। ਇਸ ਪ੍ਰੋਗਰਾਮ ਵਿਚ ਕਿਸਾਨਾਂ ਲਈ ਲਾਟਰੀ ਵੀ ਲਗਾਈ ਜਾਵੇਗੀ। ਪਹਿਲਾ ਇਨਾਮ 5 ਲੱਖ ਦਾ ਟਰੈਕਟਰ, ਦੂਸਰਾ 4 ਲੱਖ ਦਾ ਅਤੇ ਤੀਸਰਾ ਇਨਾਮ ਇਕ ਬੁਲਟ ਮੋਟਰਸਾਈਕਲ ਹੋਵੇਗਾ।

 


Related News