ਆ ਗਿਆ ਨਵਾਂ ਵਾਇਰਸ, ਹਾਈ ਰਿਸਕ ''ਤੇ 34 ਦੇਸ਼, ਹੁਣ ਤਕ ਸੈਂਕੜੇ ਮੌਤਾਂ

Saturday, Aug 10, 2024 - 03:42 PM (IST)

ਆ ਗਿਆ ਨਵਾਂ ਵਾਇਰਸ, ਹਾਈ ਰਿਸਕ ''ਤੇ 34 ਦੇਸ਼, ਹੁਣ ਤਕ ਸੈਂਕੜੇ ਮੌਤਾਂ

ਇੰਟਰਨੈਸ਼ਨਲ ਡੈਸਕ : ਅਫਰੀਕਾ ਵਿੱਚ ਤੇਜ਼ੀ ਨਾਲ ਫੈਲ ਰਿਹਾ ਮੰਕੀਪੌਕਸ ਜਾਂ ਐਮਪੌਕਸ ਵਾਇਰਸ ਦੁਨੀਆ ਲਈ ਖਤਰਾ ਬਣ ਸਕਦਾ ਹੈ। ਵਿਸ਼ਵ ਸਿਹਤ ਸੰਸਥਾ (WHO) ਇਸਦੇ ਬਾਰੇ ਐਮਰਜੈਂਸੀ ਕਮੇਟੀ ਬਣਾਉਣ ਦੀ ਤਿਆਰੀ ਕਰ ਰਹੀ ਹੈ। ਸ਼ੁਰੂਆਤ ਵਿੱਚ ਇਸਨੂੰ ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਵਿੱਚ ਰਿਪੋਰਟ ਕੀਤਾ ਗਿਆ ਸੀ, ਪਰ ਹੁਣ ਇਹ ਗੁਆਂਢੀ ਦੇਸ਼ ਯੂਗਾਂਡਾ ਅਤੇ ਕੀਨਿਆ ਤੱਕ ਪਹੁੰਚ ਗਿਆ ਹੈ। ਇਸਦੇ ਤੇਜ਼ੀ ਨਾਲ ਵਧਣ ਦੇ ਕਾਰਨ ਚਿੰਤਾ ਜਤਾਈ ਜਾ ਰਹੀ ਹੈ ਕਿ ਇਹ ਜਲਦੀ ਹੀ ਗਲੋਬਲ ਪੈਂਡੇਮਿਕ ਦਾ ਰੂਪ ਲੈ ਸਕਦਾ ਹੈ। WHO ਦੇ ਡਾਇਰੈਕਟਰ-ਜਨਰਲ ਟੈਡਰੋਸ ਐਡਨੌਮ ਘੈਬਰਸਸ ਨੇ ਇਸ 'ਤੇ ਗੰਭੀਰ ਚਿੰਤਾ ਜਤਾਈ ਹੈ ਅਤੇ ਐਕਸ 'ਤੇ ਲਿਖਿਆ ਕਿ ਉਨ੍ਹਾਂ ਨੇ ਇੰਟਰਨੈਸ਼ਨਲ ਹੈਲਥ ਰੈਗੂਲੇਸ਼ਨ ਐਮਰਜੈਂਸੀ ਕਮੇਟੀ ਸੱਦੀ ਹੈ।

ਉਨ੍ਹਾਂ ਲਿਖਿਆ, 'ਕਾਂਗੋ ਦੇ ਬਾਹਰ ਐਮਪੌਕਸ ਦੇ ਪ੍ਰਸਾਰ ਅਤੇ ਅਫਰੀਕਾ ਦੇ ਅੰਦਰ ਅਤੇ ਬਾਹਰ ਅਗਲੇ ਅੰਤਰਰਾਸ਼ਟਰੀ ਪ੍ਰਸਾਰ ਦੀ ਸੰਭਾਵਨਾ ਨੂੰ ਮੱਦੇ ਨਜ਼ਰ ਰੱਖਦਿਆਂ ਮੈਂ ਇੰਟਰਨੈਸ਼ਨਲ ਹੈਲਥ ਰੀਗੂਲੇਸ਼ਨ ਦੇ ਤਹਿਤ ਇੱਕ ਐਮਰਜੈਂਸੀ ਕਮੇਟੀ ਸੱਦਣ ਦਾ ਫੈਸਲਾ ਕੀਤਾ ਹੈ, ਜੋ ਮੈਨੂੰ ਸਲਾਹ ਦੇ ਸਕੇ ਕਿ ਕੀ ਇਹ ਵਾਇਰਸ ਅੰਤਰਰਾਸ਼ਟਰੀ ਸਿਹਤ ਐਮਰਜੈਂਸੀ ਹੈ।' ਟੈਡਰੋਸ ਨੇ ਦੱਸਿਆ ਕਿ WHO ਅਫਰੀਕਾ ਦੇ ਰੋਗ ਕੰਟਰੋਲ ਅਤੇ ਰੋਕਥਾਮ ਸੈਂਟਰਾਂ ਨਾਲ ਮਿਲ ਕੇ ਐਮਪੌਕਸ ਦੇ ਕਹਿਰ ਅਤੇ ਵਾਇਰਸ ਦੇ ਸੰਕਰਮਣ ਨੂੰ ਰੋਕਣ ਲਈ ਕੰਮ ਕਰ ਰਿਹਾ ਹੈ।

ਹਾਈ ਰਿਸਕ 'ਤੇ 34 ਦੇਸ਼ 

ਇੱਥੇ ਜਾਣਨਾ ਜਰੂਰੀ ਹੈ ਕਿ ਅਫਰੀਕਾ ਰੋਗ ਕੰਟਰੋਲ ਅਤੇ ਰੋਕਥਾਮ ਸੈਂਟਰ (ਅਫਰੀਕਾ CDC) ਦੀ ਬ੍ਰੀਫਿੰਗ ਵਿੱਚ ਕਿਹਾ ਗਿਆ ਹੈ ਕਿ 34 ਅਫਰੀਕੀ ਦੇਸ਼ ਜਾਂ ਤਾਂ ਵਾਇਰਸ ਦੇ ਮਾਮਲੇ ਰਿਪੋਰਟ ਕਰ ਰਹੇ ਹਨ ਜਾਂ ਹਾਈ ਰਿਸਕ ਦੇ ਕਗਾਰ 'ਤੇ ਹਨ। ਗਾਰਡੀਅਨ ਦੀ ਰਿਪੋਰਟ ਦੇ ਅਨੁਸਾਰ, ਕਾਂਗੋ ਵਿੱਚ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਐਮਪੌਕਸ ਦੇ ਖ਼ਤਰਨਾਕ ਪ੍ਰਕੋਪ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ 14,000 ਤੋਂ ਵੱਧ ਮਾਮਲੇ ਅਤੇ ਵਾਇਰਸ ਕਾਰਨ 511 ਮੌਤਾਂ ਹੋ ਚੁਕੀਆਂ ਹਨ। ਕਾਂਗੋ ਵਿੱਚ ਐਮਪੌਕਸ ਦੇ ਮਾਮਲੇ ਨਵੇਂ ਨਹੀਂ ਹਨ, ਪਰ ਸਿਹਤ ਅਧਿਕਾਰੀਆਂ ਦੀ ਚਿੰਤਾ ਇਸ ਗੱਲ ਦੀ ਹੈ ਕਿ ਇਸ ਸਾਲ ਰਿਪੋਰਟ ਕੀਤੇ ਗਏ ਮਾਮਲੇ ਅਤੇ ਮੌਤਾਂ ਦੇ ਅੰਕੜੇ ਸਾਰੇ ਸਾਲ 2023 ਦੇ ਅੰਕੜਿਆਂ ਦੇ ਬਰਾਬਰ ਹਨ।


author

DILSHER

Content Editor

Related News