ਭਾਰਤ ''ਚ ਬੀਤੇ 3 ਸਾਲਾਂ ''ਚ 329 ਸ਼ੇਰਾਂ ਦੀ ਹੋਈ ਮੌਤ

Wednesday, Jul 27, 2022 - 12:28 PM (IST)

ਨਵੀਂ ਦਿੱਲੀ (ਭਾਸ਼ਾ)- ਸਰਕਾਰ ਨੇ ਦੱਸਿਆ ਕਿ ਭਾਰਤ 'ਚ ਪਿਛਲੇ 3 ਸਾਲਾਂ 'ਚ 329 ਸ਼ੇਰਾਂ ਦੀ ਮੌਤ ਸ਼ਿਕਾਰ, ਕੁਦਰਤੀ ਅਤੇ ਗੈਰ-ਕੁਦਰਤੀ ਕਾਰਨਾਂ ਕਰਕੇ ਹੋ ਗਈ। ਉਸ ਨੇ ਇਹ ਵੀ ਕਿਹਾ ਕਿ ਇਸੇ ਮਿਆਦ 'ਚ ਸ਼ਿਕਾਰ, ਬਿਜਲੀ ਦਾ ਕਰੰਟ ਲਗਣ, ਜ਼ਹਿਰੀਲੇ ਪਦਾਰਥ ਦਾ ਸੇਵਨ ਕਰਨ ਅਤੇ ਰੇਲ ਹਾਦਸਿਆਂ ਕਾਰਨ 307 ਹਾਥੀਆਂ ਦੀ ਮੌਤ ਹੋ ਗਈ। ਕੇਂਦਰੀ ਵਾਤਾਵਰਣ ਰਾਜ ਮੰਤਰੀ ਅਸ਼ਵਨੀ ਕੁਮਾਰ ਚੌਬੇ ਨੇ ਸੋਮਵਾਰ ਨੂੰ ਲੋਕ ਸਭਾ ਵਿਚ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 2019 'ਚ 96 ਸ਼ੇਰਾਂ ਦੀ ਮੌਤ ਹੋ ਗਈ, 2020 'ਚ 106 ਅਤੇ 2021 'ਚ 127 ਸ਼ੇਰ ਮਾਰੇ ਗਏ। ਚੌਬੇ ਅਨੁਸਾਰ 68 ਸ਼ੇਰ ਕੁਦਰਤੀ ਕਾਰਨਾਂ ਕਰਕੇ, 5 ਗੈਰ-ਕੁਦਰਤੀ ਕਾਰਨਾਂ ਕਰਕੇ ਅਤੇ 29 ਸ਼ੇਰ ਸ਼ਿਕਾਰੀਆਂ ਦੇ ਹਮਲਿਆਂ 'ਚ ਮਾਰੇ ਗਏ।

ਇਹ ਵੀ ਪੜ੍ਹੋ : ਚੋਣਾਂ ’ਚ 'ਮੁਫ਼ਤ ਚੀਜ਼ਾਂ' ਦੇ ਵਾਅਦਿਆਂ 'ਤੇ ਸੁਪਰੀਮ ਕੋਰਟ ਸਖ਼ਤ

ਮੰਤਰੀ ਦੇ ਜਵਾਬ 'ਚ ਪੇਸ਼ ਅੰਕੜਿਆਂ ਅਨੁਸਾਰ ਸ਼ਿਕਾਰ ਦੇ ਮਾਮਲਿਆਂ ਦੀ ਗਿਣਤੀ 'ਚ ਘਾਟ ਆਈ ਹੈ, ਜੋ 2019 'ਚ 17 ਤੋਂ 2021 'ਚ ਘਟ ਕੇ 4 ਰਹਿ ਗਈ ਹੈ। ਅੰਕੜਿਆਂ ਅਨੁਸਾਰ ਇਸ ਮਿਆਦ 'ਚ ਸ਼ੇਰਾਂ ਦੇ ਹਮਲਿਆਂ 'ਚ 125 ਮਾਰੇ ਗਏ, ਜਿਨ੍ਹਾਂ 'ਚੋਂ 61 ਮਹਾਰਾਸ਼ਟਰ 'ਚ ਅਤੇ 25 ਉੱਤਰ ਪ੍ਰਦੇਸ਼ 'ਚ ਮਾਰੇ ਗਏ। ਚੌਬੇ ਨੇ ਕਿਹ ਕਿ ਪਿਛਲੇ 3 ਸਾਲ 'ਚ ਦੇਸ਼ 'ਚ 222 ਹਾਥੀਆਂ ਦੀ ਮੌਤ ਹੋ ਗਈ, ਜਿਨ੍ਹਾਂ 'ਚ ਓਡੀਸ਼ਾ 'ਚ 41, ਤਾਮਿਲਨਾਡੂ 'ਚ 34 ਅਤੇ ਆਸਾਮ 'ਚ 33 ਹਾਥੀ ਮਾਰੇ ਗਏ। ਜਵਾਬ ਅਨੁਸਾਰ 45 ਹਾਥੀਆਂ ਦੀ ਮੌਤ ਰੇਲ ਹਾਦਸਿਆਂ 'ਚ ਹੋਈ, ਜਿਸ 'ਚ 12 ਓਡੀਸ਼ਾ 'ਚ ਅਤੇ 11 ਪੱਛਮੀ ਬੰਗਾਲ 'ਚ ਮਾਰੇ ਗਏ। ਅੰਕੜੇ ਦੱਸਦੇ ਹਨ ਕਿ 29 ਹਾਥੀਆਂ ਦੀ ਮੌਤ ਸ਼ਿਕਾਰ ਕਾਰਨ ਹੋਈ, ਜਿਸ 'ਚ ਮੇਘਾਲਿਆ 'ਚ 12 ਅਤੇ ਓਡੀਸ਼ਾ 'ਚ 7 ਹਾਥੀ ਮਾਰੇ ਗਏ, ਉੱਥੇ ਹੀ ਇਸੇ ਮਿਆਦ 'ਚ 11 ਹਾਥੀ ਜ਼ਹਿਰੀਲੇ ਪਦਾਰਥ ਦਾ ਸੇਵਨ ਕਰਨ ਕਾਰਨ ਮਾਰੇ ਗਏ ਅਤੇ ਇਨ੍ਹਾਂ 'ਚ 9 ਮਾਮਲੇ ਆਸਾਮ ਦੇ ਸਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News