32 ਹਜ਼ਾਰ ਪੇਜ਼ ''ਚ ਮਿਲਿਆ ਆਰ.ਟੀ.ਆਈ. ਦਾ ਜਵਾਬ
Sunday, Aug 19, 2018 - 02:40 PM (IST)

ਨਵੀਂ ਦਿੱਲੀ— ਹੈਫੇਡ ਦੇ ਸਿਰਸਾ ਸਥਿਤ ਦਫਤਰ ਨੇ ਜ਼ਿਲੇ ਦੇ ਦਬੜਾਕਲਾਂ ਵਾਸੀ ਇਕ ਵਿਅਕਤੀ ਨੂੰ ਆਰ.ਟੀ.ਆਈ. ਅਰਜ਼ੀ 'ਤੇ 32017 ਪੇਜ਼ ਦਾ ਜਵਾਬ ਭੇਜਿਆ ਹੈ। ਇਨ੍ਹਾਂ ਪੇਜ਼ਾਂ ਦਾ ਵਜ਼ਨ ਕਰੀਬ 150 ਕਿਲੋਗ੍ਰਾਮ ਹੈ। ਦਬੜਾਕਲਾਂ ਪੋਸਟ ਆਫਿਸ 'ਚ ਇਨ੍ਹਾਂ ਦਸਤਾਵੇਜ਼ਾਂ ਦੇ 11 ਰਜਿਸਟਰਡ ਬੰਡਲ ਆਏ ਹਨ ਅਤੇ ਇਨ੍ਹਾਂ ਨੂੰ ਮੰਗਲਵਾਰ ਨੂੰ ਆਰ.ਟੀ.ਆਈ. ਪਟੀਸ਼ਨਕਰਤਾ ਅਨਿਲ ਕਾਸਵਾਂ ਨੂੰ ਸੌਂਪਿਆ ਜਾਵੇਗਾ। ਗੱਲਬਾਤ 'ਚ ਅਨਿਲ ਕਾਸਵਾਂ ਨੇ ਦੱਸਿਆ ਕਿ ਉਹ ਕਿਸਾਨ ਹਨ ਅਤੇ ਨਾਲ ਸਮਾਜ ਸੇਵਾ ਵੀ ਕਰਦੇ ਹਨ। ਉਨ੍ਹਾਂ ਨੇ ਸਿਰਸਾ ਦੇ ਜ਼ਿਲਾ ਮੈਜਿਸਟ੍ਰੇਟ ਨੂੰ ਆਰ.ਟੀ.ਆਈ. ਪਟੀਸ਼ਨ ਦੇ ਕੇ 2018 'ਚ ਕਣਕ ਅਤੇ ਸਰ੍ਹੋਂ ਦੀ ਖਰੀਦ, ਇਸ ਦੇ ਬਾਰੇ 'ਚ ਸਰਕਾਰੀ ਨਿਗਮਾਂ ਅਤੇ ਕਿਸਾਨਾਂ ਨੂੰ ਭੁਗਤਾਨ ਦੇ ਬਾਰੇ 'ਚ ਜਾਣਕਾਰੀ ਮੰਗੀ ਸੀ। ਸਰ੍ਹੋਂ ਦੀ ਖਰੀਦ 'ਚ ਅਸਥਿਰਤਾ ਅਤੇ ਪੇਮੇਂਟ 'ਚ ਦੇਰੀ ਨੂੰ ਦੇਖਦੇ ਹੋਏ ਮੈਂ ਇਹ ਪਟੀਸ਼ਨ ਪਾਈ ਸੀ। ਇਸ 'ਤੇ ਕਾਰਵਾਈ ਕਰਦੇ ਹੋਏ ਡੀ.ਸੀ. ਆਫਿਸ ਨੇ ਹੈਫੇਡ ਨੂੰ ਇਹ ਪਟੀਸ਼ਨ ਟ੍ਰਾਂਸਫਰ ਕਰ ਦਿੱਤਾ ਸੀ। ਕਾਸਵਾਂ ਨੇ ਇਹ ਜਾਣਕਾਰੀ ਹਾਸਲ ਕਰ ਲਈ 68.834 ਰੁਪਏ ਦੀ ਰਾਸ਼ੀ ਦਾ ਭੁਗਤਾਨ ਕੀਤਾ।