31 ਉਂਗਲਾਂ ਵਾਲੀ ਇਸ ਔਰਤ ਨੂੰ ਲੋਕ ਕਹਿੰਦੇ ਸਨ ਚੁੜੈਲ, ਹੁਣ ਗਿਨੀਜ਼ ਬੁੱਕ ''ਚ ਨਾਂ ਦਰਜ

02/03/2020 1:13:44 PM

ਓਡੀਸ਼ਾ— ਹੱਥਾਂ ਅਤੇ ਪੈਰਾਂ 'ਚ 31 ਉਂਗਲਾਂ ਵਾਲੀ ਭਾਰਤ ਦੀ ਇਕ ਔਰਤ ਦਾ ਗਿਨੀਜ਼ ਵਰਲਡ ਰਿਕਾਰਡ ਬੁੱਕ 'ਚ ਨਾਂ ਦਰਜ ਕੀਤਾ ਗਿਆ ਹੈ। ਓਡੀਸ਼ਾ ਦੇ ਗੰਜਮ ਜ਼ਿਲੇ 'ਚ ਰਹਿਣ ਵਾਲੀ ਇਸ ਔਰਤ ਦਾ ਨਾਂ ਨਾਇਕ ਕੁਮਾਰੀ ਹੈ। ਗੰਜਮ ਜ਼ਿਲੇ ਦੇ ਜਿਸ ਪਿੰਡ 'ਚ ਨਾਇਕ ਕੁਮਾਰ ਰਹਿੰਦੀ ਹੈ, ਉੱਥੇ ਦੇ ਲੋਕ ਉਨ੍ਹਾਂ ਕੋਲ ਨਹੀਂ ਆਉਂਦੇ ਸਨ। ਲੋਕਾਂ ਨੇ ਉਨ੍ਹਾਂ ਦੀਆਂ ਉਂਗਲਾਂ ਕਾਰਨ ਉਨ੍ਹਾਂ ਨੂੰ ਚੁੜੈਲ ਕਹਿਣਾ ਸ਼ੁਰੂ ਕਰ ਦਿੱਤਾ ਸੀ। ਇੰਨਾ ਹੀ ਨਹੀਂ ਉਨ੍ਹਾਂ ਨੂੰ ਪਿੰਡ ਤੋਂ ਬਾਹਰ ਭੇਜ ਦਿੱਤਾ ਸੀ। ਜੇਕਰ ਉਹ ਕਿਸੇ ਕੋਲ ਜਾਂਦੀ ਸੀ ਤਾਂ ਲੋਕ ਉਨ੍ਹਾਂ ਨੂੰ ਮਾਰਦੇ-ਕੁੱਟਦੇ ਸਨ।

PunjabKesariਗਰੀਬ ਹੋਣ ਕਾਰਨ ਨਹੀਂ ਕਰਵਾ ਸਕੀ ਇਲਾਜ
ਨਾਇਕ ਕੁਮਾਰੀ ਪਿੰਡ ਤੋਂ ਬਾਹਰ ਇਕ ਝੌਂਪੜੀ 'ਚ ਰਹਿੰਦੀ ਹੈ। ਗਰੀਬ ਹੋਣ ਕਾਰਨ ਆਪਣਾ ਇਲਾਜ ਨਹੀਂ ਕਰਵਾ ਸਕੀ। ਪਰਿਵਾਰ ਦੇ ਲੋਕ ਵੀ ਉਨ੍ਹਾਂ ਨੂੰ ਛੱਡ ਕੇ ਜਾ ਚੁਕੇ ਹਨ। ਨਾਇਕ ਕੁਮਾਰ ਨਾਲ ਪਿੰਡ ਦਾ ਕੋਈ ਵਿਅਕਤੀ ਗੱਲ ਨਹੀਂ ਕਰਦਾ। ਵਿਗਿਆਨ ਦੀ ਭਾਸ਼ਾ 'ਚ ਇਸ ਬੀਮਾਰੀ ਨੂੰ ਪਾਲੀਡੈਕਟਿਲੀ ਕਹਿੰਦੇ ਹਨ। ਇਹ ਬੇਹੱਦ ਆਮ ਬੀਮਾਰੀ ਹੈ। ਇਹ ਬੀਮਾਰੀ 5 ਹਜ਼ਾਰ ਲੋਕਾਂ 'ਚੋਂ ਕਿਸੇ ਇਕ ਵਿਅਕਤੀ ਨੂੰ ਹੁੰਦੀ ਹੈ ਪਰ ਇੰਨੀ ਜ਼ਿਆਦਾ ਗਿਣਤੀ 'ਚ ਉਂਗਲਾਂ ਹੋਣਾ ਥੋੜ੍ਹਾ ਅਸਾਧਾਰਣ ਹੈ।

ਹੁਣ ਸੁਧਰ ਸਕਦਾ ਹੈ ਨਾਇਕ ਕੁਮਾਰੀ ਦਾ ਜੀਵਨ
ਹੁਣ ਲੋਕਾਂ ਨੇ ਉਮੀਦ ਜਤਾਈ ਹੈ ਕਿ ਗਿਨੀਜ਼ ਬੁੱਕ 'ਚ ਨਾਂ ਆਉਣ ਤੋਂ ਬਾਅਦ ਨਾਇਕ ਕੁਮਾਰੀ ਦੀ ਗਰੀਬੀ ਘੱਟ ਹੋ ਸਕਦੀ ਹੈ। ਗੈਰ-ਸਰਕਾਰੀ ਸੰਸਥਾਵਾਂ ਅਤੇ ਸਰਕਾਰ ਵਲੋਂ ਹੁਣ ਉਨ੍ਹਾਂ ਕੋਲ ਮਦਦ ਮਿਲਣ ਦਾ ਐਲਾਨ ਵੀ ਕੀਤਾ ਜਾ ਰਿਹਾ ਹੈ। ਪਹਿਲੀ ਵਾਰ ਸਰਕਾਰ ਨੇ ਉਨ੍ਹਾਂ ਵੱਲ ਧਿਆਨ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਓਡੀਸ਼ਾ ਸਰਕਾਰ ਨਾਇਕ ਕੁਮਾਰੀ ਨੂੰ ਮਕਾਨ ਦੇਣ ਦੇ ਨਾਲ ਹੀ ਪੈਨਸ਼ਨ ਵੀ ਦੇ ਸਕਦੀ ਹੈ। ਅਜਿਹਾ ਹੁੰਦਾ ਹੈ ਤਾਂ 63 ਸਾਲਾ ਨਾਇਕ ਕੁਮਾਰੀ ਜਿਨ੍ਹਾਂ ਦੀਆਂ 31 ਉਂਗਲੀਆਂ ਹਨ, ਉਨ੍ਹਾਂ ਦਾ ਜੀਵਨ ਸੁਧਰ ਸਕਦਾ ਹੈ।


DIsha

Content Editor

Related News