ਤੇਲੰਗਾਨਾ ’ਚ 300 ਹੋਰ ਅਵਾਰਾ ਕੁੱਤਿਆਂ ਨੂੰ ਜ਼ਹਿਰੀਲੇ ਟੀਕੇ ਲਾ ਕੇ ਮਾਰ ਦਿੱਤਾ
Sunday, Jan 25, 2026 - 04:05 AM (IST)
ਹੈਦਰਾਬਾਦ (ਭਾਸ਼ਾ) - ਤੇਲੰਗਾਨਾ ’ਚ ਇਕ ਹੋਰ ਘਟਨਾ ਸਾਹਮਣੇ ਆਈ ਹੈ ਜਿੱਥੇ 300 ਅਵਾਰਾ ਕੁੱਤਿਆਂ ਨੂੰ ਕਥਿਤ ਤੌਰ ’ਤੇ ਜ਼ਹਿਰੀਲੇ ਟੀਕੇ ਲਾ ਕੇ ਮਾਰ ਦਿੱਤਾ ਗਿਆ। ਪਸ਼ੂ ਅਧਿਕਾਰ ਵਰਕਰਾਂ ਦਾ ਦਾਅਵਾ ਹੈ ਕਿ ਇਹ ਘਟਨਾ ਜਗਤਿਆਲ ਜ਼ਿਲੇ ’ਚ ਵਾਪਰੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਤਾਜ਼ਾ ਘਟਨਾ ਨਾਲ ਸੂਬੇ ’ਚ ਅਜਿਹੀਆਂ ਘਟਨਾਵਾਂ ’ਚ ਮਰਨ ਵਾਲੇ ਕੁੱਤਿਆਂ ਦੀ ਕੁੱਲ ਗਿਣਤੀ ਵੱਧ ਕੇ 900 ਹੋ ਗਈ ਹੈ।
ਦੋਸ਼ ਲਾਇਆ ਜਾ ਰਿਹਾ ਹੈ ਕਿ ਇਹ ਹੱਤਿਆਵਾਂ ਸਰਪੰਚ ਸਮੇਤ ਕੁਝ ਚੁਣੇ ਹੋਏ ਨੁਮਾਇੰਦਿਆਂ ਦੇ ਇਸ਼ਾਰੇ ‘ਤੇ ਕੀਤੀਆਂ ਗਈਆਂ ਹਨ। ਕਿਹਾ ਜਾ ਰਿਹਾ ਹੈ ਕਿ ਇਹ ਕਾਰਵਾਈ ਦਸੰਬਰ ’ਚ ਗ੍ਰਾਮ ਪੰਚਾਇਤ ਚੋਣਾਂ ਤੋਂ ਪਹਿਲਾਂ ਪਿੰਡ ਵਾਸੀਆਂ ਨਾਲ ਕੀਤੇ ਗਏ ਵਾਅਦਿਆਂ ਦੇ ਹਿੱਸੇ ਵਜੋਂ ਅਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਕੀਤੀ ਗਈ ਸੀ। ਤਾਜ਼ਾ ਘਟਨਾ 22 ਜਨਵਰੀ ਨੂੰ ਪੇਗਡਾਪੱਲੀ ਪਿੰਡ ’ਚ ਵਾਪਰੀ।
