ਕਟਿਆ ਹੱਥ ਲੈ ਕੇ 30 ਮਿੰਟ ਤੱਕ ਤੁਰਦੀ ਰਹੀ ਮਾਸੂਮ, ਕਿਸੇ ਨੇ ਨਹੀਂ ਕੀਤੀ ਮਦਦ

10/14/2017 5:00:31 PM

ਮਹਾਰਾਸ਼ਟਰ— ਇੱਥੇ ਸੋਸਾਇਟੀ ਦੀ ਲਾਪਰਵਾਹੀ ਕਾਰਨ 8 ਸਾਲ ਦੀ ਲੜਕੀ (ਅਰਚਨਾ) ਨੇ ਆਪਣਾ ਇਕ ਹੱਥ ਗਵਾ ਦਿੱਤਾ। ਇੰਨਾ ਹੀ ਨਹੀਂ ਲੜਕੀ ਪੈਦਲ ਤੁਰ ਕੇ ਆਪਣੇ ਘਰ ਆਈ, ਜਿਸ 'ਚ ਉਸ ਨੂੰ ਪੂਰੇ 30 ਮਿੰਟ ਲੱਗੇ ਪਰ ਰਸਤੇ 'ਚ ਕਿਸੇ ਨੇ ਵੀ ਉਸ ਦੀ ਮਦਦ ਨਹੀਂ ਕੀਤੀ। ਅਰਚਨਾ ਦੀ ਮਾਂ ਨੇ ਕਿਹਾ ਕਿ ਉਹ ਘਰ ਆ ਕੇ ਸਿਰਫ ਇਕ ਗੱਲ ਬੋਲ ਰਹੀ ਸੀ ਕਿ ਮੰਮੀ ਮੇਰਾ ਹੱਥ ਟੁੱਟ ਗਿਆ ਹੈ, ਮੈਨੂੰ ਡਾਕਟਰ ਕੋਲ ਲੈ ਚਲੋ। ਮਾਂ ਨੂੰ ਵੀ ਇਸ ਗੱਲ ਦਾ ਕਾਫੀ ਦੁਖ ਅਤੇ ਹੈਰਾਨੀ ਹੈ ਕਿ ਕਿਸੇ ਨੇ ਬੱਚੀ ਦੀ ਮਦਦ ਨਹੀਂ ਕੀਤੀ।
ਅਰਚਨਾ ਨਾਲ ਇਹ ਹਾਦਸਾ ਉਸ ਦੀ ਟਿਊਸ਼ਨ ਵਾਲੀ ਬਿਲਡਿੰਗ 'ਚ ਹੋਇਆ। ਉਸ ਨੇ ਪੁਲਸ ਨੂੰ ਦੱਸਿਆ ਕਿ ਲਿਫਟ 'ਚ ਚੜ੍ਹਦੇ ਸਮੇਂ ਉਸ ਦੀ ਚੱਪਲ ਉਤਰ ਗਈ ਸੀ, ਜਿਸ ਨੂੰ ਉਹ ਲਿਫਟ ਦੇ ਗੇਟ 'ਤੇ ਹੱਥ ਰੱਖ ਕੇ ਚੁਕਣ ਲੱਗੀ, ਉਦੋਂ ਹੀ ਲਿਫਟ 'ਚ ਉਸ ਨਾਲ ਮੌਜੂਦ ਸ਼ਖਸ ਨੇ ਲਿਫਟ ਚੱਲਾ ਦਿੱਤੀ, ਜਿਸ ਕਾਰਨ ਦਰਵਾਜ਼ਾ ਬੰਦ ਹੁੰਦੇ ਸਮੇਂ ਉਸ ਦਾ ਹੱਥ ਕੱਟ ਗਿਆ। ਖਬਰ ਅਨੁਸਾਰ ਉਸ ਸ਼ਖਸ ਨੇ ਵੀ ਅਰਚਨਾ ਦੀ ਕੋਈ ਮਦਦ ਨਹੀਂ ਕੀਤੀ ਸੀ। ਅਰਚਨਾ ਨੂੰ ਫਿਲਹਾਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਹ ਇਕਲੌਤਾ ਹਸਪਤਾਲ ਹੈ, ਜੋ ਹੱਥ ਟਰਾਂਸਪਲਾਂਟ ਕਰ ਸਕਦਾ ਹੈ। ਹਾਲਾਂਕਿ ਅਜੇ ਡਾਕਟਰਾਂ ਨੇ ਉਸ ਲਈ ਮਨ੍ਹਾ ਕਰ ਦਿੱਤਾ ਹੈ। ਲੜਕੀ ਦਾ ਕਟਿਆ ਹੋਇਆ ਹੱਥ ਲਿਫਟ 'ਚ ਹੀ ਪਿਆ ਮਿਲਿਆ, ਜਿਸ ਨੂੰ ਹਸਪਤਾਲ 'ਚ ਹੀ ਦੇ ਦਿੱਤਾ ਗਿਆ। ਪੁਲਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਹੁਣ ਬਿਲਡਿੰਗ ਦੇ ਸਕੱਤਰ ਤੋਂ ਪੁੱਛ-ਗਿੱਛ ਕੀਤੀ ਜਾਵੇਗੀ ਕਿ ਲਿਫਟ ਨੂੰ ਆਪਰੇਟ ਕਰਨ ਵਾਲਾ ਉੱਥੇ ਕੋਈ ਮੌਜੂਦ ਕਿਉਂ ਨਹੀਂ ਸੀ।


Related News