2020 'ਚ ਭਾਰਤ 'ਚ 30 ਲੱਖ ਤੋਂ ਵਧੇਰੇ ਬੱਚਿਆਂ ਦਾ ਸਮੇਂ ਤੋਂ ਪਹਿਲਾਂ ਜਨਮ, ਪੂਰੀ ਦੁਨੀਆ 'ਚ ਸਭ ਤੋਂ ਵੱਧ

Monday, Oct 09, 2023 - 06:05 PM (IST)

ਨਵੀਂ ਦਿੱਲੀ- ਸਮੇਂ ਤੋਂ ਪਹਿਲਾਂ ਜਨਮ ਲੈਣ ਵਾਲੇ ਬੱਚਿਆਂ ਨੂੰ ਜਨਮ ਤੋਂ ਹੀ ਵੱਡੀਆਂ ਬੀਮਾਰੀਆਂ, ਦਿਵਿਆਂਗ ਅਤੇ ਵਿਕਾਸ ਸਬੰਧੀ ਦੇਰੀ ਦੀ ਸਮੱਸਿਆਂ ਨਾਲ ਦੋ-ਚਾਰ ਹੋਣਾ ਪੈਂਦਾ ਹੈ। ਇੱਥੋਂ ਤੱਕ ਕਿ ਜੇਕਰ ਉਹ ਬਾਲਗ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਸ਼ੂਗਰ ਅਤੇ ਦਿਲ ਵਰਗੀਆਂ ਪੁਰਾਣੀਆਂ ਬੀਮਾਰੀਆਂ ਨਾਲ ਪੀੜਤ ਹੋਣ ਦੀ ਸੰਭਾਵਨ ਵੀ ਕਾਫੀ ਵੱਧ ਜਾਂਦੀ ਹੈ। ਸਾਲ 2020 'ਚ ਭਾਰਤ ਵਿਚ 3.02 ਮਿਲੀਅਨ ਬੱਚਿਆਂ ਦਾ ਜਨਮ ਸਮੇਂ ਤੋਂ ਪਹਿਲਾਂ ਹੋ ਗਿਆ। ਇਹ ਪੂਰੀ ਦੁਨੀਆ ਵਿਚ ਸਭ ਤੋਂ ਵੱਧ ਹੈ। 

ਇਹ ਵੀ ਪੜ੍ਹੋ- 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਵੱਜਿਆ 'ਬਿਗੁਲ', ਚੋਣ ਕਮਿਸ਼ਨ ਵਲੋਂ ਤਾਰੀਖ਼ਾਂ ਦਾ ਐਲਾਨ

ਇਹ ਗੱਲ ਦਿ ਲੈਂਸੇਟ ਜਰਨਲ 'ਚ  ਪ੍ਰਕਾਸ਼ਿਤ ਇਕ ਰਿਪੋਰਟ, ਜਿਸ ਨੂੰ ਲੰਡਨ ਸਕੂਲ ਆਫ ਹਾਈਜੀਨ ਐਂਡ ਟ੍ਰੋਪੀਕਲ ਮੈਡੀਸਨ ਨਾਲ ਜੁੜੇ ਖੋਜਕਰਤਾਵਾਂ ਵਲੋਂ ਲਿਖਿਆ ਗਿਆ ਹੈ। ਇਹ ਅਧਿਐਨ ਵਿਸ਼ਵ ਸਿਹਤ ਸੰਗਠਨ (WHO) ਅਤੇ ਸੰਯੁਕਤ ਰਾਸ਼ਟਰ ਬਾਲ ਫੰਡ (ਮੂਲ ਰੂਪ ਤੋਂ ਸੰਯੁਕਤ ਰਾਸ਼ਟਰ ਕੌਮਾਂਤਰੀ ਬਾਲ ਐਮਰਜੈਂਸੀ ਫੰਡ, UNICEF) ਦੇ ਸਹਿਯੋਗ ਨਾਲ ਕੀਤੀ ਗਈ ਸੀ।

ਇਹ ਵੀ ਪੜ੍ਹੋ-  ਸਨਸਨੀਖੇਜ਼ ਵਾਰਦਾਤ: ਸਬ-ਇੰਸਪੈਕਟਰ ਨੇ ਗਰਭਵਤੀ ਪਤਨੀ ਨੂੰ ਮਾਰੀਆਂ ਗੋਲੀਆਂ, ਵਜ੍ਹਾ ਕਰੇਗੀ ਹੈਰਾਨ

7 ਅਕਤੂਬਰ ਨੂੰ ਪ੍ਰਕਾਸ਼ਿਤ ਸਟੱਡੀ ਮੁਤਾਬਕ ਦੇਸ਼ ਵਿਚ ਕੁੱਲ 30,16,700 ਬੱਚੇ ਗਰਭ ਅਵਸਥਾ ਦੇ 37 ਹਫ਼ਤੇ ਪੂਰੇ ਹੋਣ ਤੋਂ ਪਹਿਲਾਂ ਹੀ ਪੈਦਾ ਹੋ ਗਏ। WHO ਮੁਤਾਬਕ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਸਮੇਂ ਤੋਂ ਪਹਿਲਾਂ ਜਨਮ ਮੌਤ ਦਾ ਸਭ ਤੋਂ ਮੁੱਖ ਕਾਰਨ ਹੈ। ਇਸ ਲਈ ਬਚਪਨ 'ਚ ਸੁਧਾਰ ਲਈ ਸਮੇਂ ਤੋਂ ਪਹਿਲਾਂ ਜਨਮੇ ਬੱਚਿਆਂ ਦੀ ਦੇਖਭਾਲ ਦੇ ਨਾਲ-ਨਾਲ ਉਸ ਦੀ ਸਿਹਤ ਅਤੇ ਪੋਸ਼ਣ 'ਤੇ ਧਿਆਨ ਦੇਣ ਦੀ ਤੁਰੰਤ ਜ਼ਰੂਰਤ ਹੈ। 

ਇਹ ਵੀ ਪੜ੍ਹੋ- 10ਵੀਂ ਅਤੇ 12ਵੀਂ ਦੇ ਬੋਰਡ ਇਮਤਿਹਾਨਾਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਦਾ ਵੱਡਾ ਬਿਆਨ

ਅਧਿਐਨ ਮੁਤਾਬਕ ਗਲੋਬਲ ਪੱਧਰ 'ਤੇ ਅੰਦਾਜ਼ਨ 13.4 ਮਿਲੀਅਨ ਬੱਚੇ ਸਮੇਂ ਤੋਂ ਪਹਿਲਾਂ ਪੈਦਾ ਹੋਏ। ਇਸ ਦਾ ਅਰਥ ਹੈ ਕਿ ਜਨਮ ਲੈਣ ਵਾਲੇ ਜਿਊਂਦੇ ਬੱਚਿਆਂ ਵਿਚੋਂ 10 'ਚੋਂ ਲੱਗਭਗ 1 ਸਮੇਂ ਤੋਂ ਪਹਿਲਾਂ ਜਨਮੇ। ਅਧਿਐਨ ਦੇ ਲੇਖਕਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਭਾਰਤ 'ਚ 2020 'ਚ ਸਮੇਂ ਤੋਂ ਪਹਿਲਾਂ ਜਨਮ ਲੈਣ ਦੀ ਸਭ ਤੋਂ ਵੱਧ ਗਿਣਤੀ (3.02 ਮਿਲੀਅਨ) ਅਤੇ ਦੁਨੀਆ ਭਰ  ਵਿਚ ਸਮੇਂ ਤੋਂ ਪਹਿਲਾਂ ਜਨਮ ਦਾ 20 ਫ਼ੀਸਦੀ ਤੋਂ ਵੱਧ ਭਾਰਤ ਵਿਚ ਸੀ। ਇਸ ਤੋਂ ਬਾਅਦ ਪਾਕਿਸਤਾਨ, ਨਾਈਜੀਰੀਆ, ਚੀਨ, ਇਥੋਪੀਆ, ਬੰਗਲਾਦੇਸ਼, ਕਾਂਗੋ ਲੋਕਤੰਤਰ ਗਣਰਾਜ ਅਤੇ ਸੰਯੁਕਤ ਰਾਜ ਅਮਰੀਕਾ ਦਾ ਨੰਬਰ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News