3 ਸਾਲ ਦੇ ਬੱਚੇ ਨੇ ਚਬਾ-ਚਬਾ ਕੇ ਮਾਰ ਦਿੱਤਾ ਸੱਪ, ਡਾਕਟਰਾਂ ਨੇ ਕਿਹਾ-ਬੱਚੇ ਨੂੰ ਨਹੀਂ ਕੋਈ ਖ਼ਤਰਾ

Monday, Jun 05, 2023 - 10:58 AM (IST)

3 ਸਾਲ ਦੇ ਬੱਚੇ ਨੇ ਚਬਾ-ਚਬਾ ਕੇ ਮਾਰ ਦਿੱਤਾ ਸੱਪ, ਡਾਕਟਰਾਂ ਨੇ ਕਿਹਾ-ਬੱਚੇ ਨੂੰ ਨਹੀਂ ਕੋਈ ਖ਼ਤਰਾ

ਫਰੂਖਾਬਾਦ (ਏਜੰਸੀ)- ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਜ਼ਿਲ੍ਹੇ 'ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ 3 ਸਾਲਾ ਇਕ ਬੱਚੇ ਨੇ ਸੱਪ ਨੂੰ ਚਬਾ ਕੇ ਮਾਰ ਦਿੱਤਾ। ਘਟਨਾ ਜ਼ਿਲ੍ਹੇ ਦੇ ਮੁਹੰਮਦਾਬਾਦ ਖੇਤਰ ਦੇ ਮਦਨਾਪੁਰ ਪਿੰਡ ਦੀ ਹੈ। ਉਸ ਦੇ ਡਰੇ ਹੋਏ ਮਾਤਾ-ਪਿਤਾ ਨੇ ਸੱਪ ਨੂੰ ਇਕ ਲਿਫ਼ਾਫ਼ੇ 'ਚ ਪਾ ਦਿੱਤਾ ਅਤੇ ਬੱਚੇ ਨੂੰ ਲੈ ਕੇ ਹਸਪਤਾਲ ਪਹੁੰਚੇ। ਐਤਵਾਰ ਨੂੰ ਡਾਕਟਰਾਂ ਨੇ ਬੱਚੇ ਨੂੰ 24 ਘੰਟੇ ਨਿਗਰਾਨੀ 'ਚ ਰੱਖਣ ਤੋਂ ਬਾਅਦ ਖ਼ਤਰੇ ਤੋਂ ਬਾਹਰ ਐਲਾਨ ਕਰ ਦਿੱਤਾ। ਦਿਨੇਸ਼ ਕੁਮਾਰ ਦਾ ਪੁੱਤ ਆਯੂਸ਼ ਆਪਣੇ ਘਰ ਦੇ ਵੇਹੜੇ 'ਚ ਖੇਡ ਰਿਹਾ ਸੀ, ਉਦੋਂ ਉਹ ਚੀਕਣ ਲੱਗਾ। ਉਸ ਦੀ ਦਾਦੀ ਦੌੜੀ ਅਤੇ ਉਸ ਦੇ ਮੂੰਹ 'ਚ ਮਰਿਆ ਹੋਇਆ ਸੱਪ ਦੇਖ ਕੇ ਹੈਰਾਨ ਰਹਿ ਗਈ।

PunjabKesari

ਬੱਚੇ ਦੀ ਦਾਦੀ ਸੁਨੀਤਾ ਨੇ ਕਿਹਾ,''ਮੈਂ ਉਸ ਨੂੰ ਬਾਹਰ ਕੱਢਿਆ ਅਤੇ ਉਸ ਦਾ ਮੂੰਹ ਸਾਫ਼ ਕੀਤਾ ਅਤੇ ਬੱਚੇ ਦੇ ਮਾਤਾ-ਪਿਤਾ ਨੂੰ ਸੂਚਿਤ ਕੀਤਾ, ਜੋ ਉਸ ਨੂੰ ਡਾ. ਰਾਮ ਮਨੋਹਰ ਲੋਹੀਆ ਜ਼ਿਲ੍ਹਾ ਹਸਪਤਾਲ ਲੈ ਗਏ।'' ਸੱਪ ਦਾ ਬੱਚਾ ਵੀ ਉਹ ਆਪਣੇ ਨਾਲ ਲੈ ਗਏ ਸਨ ਤਾਂ ਕਿ ਡਾਕਟਰਾਂ ਨੂੰ ਸਮਝਾਉਣ 'ਚ ਆਸਾਨੀ ਹੋਵੇ। ਜ਼ਿਲ੍ਹਾ ਹਸਪਤਾਲ ਦੇ ਐਮਰਜੈਂਸੀ 'ਚ ਡਿਊਟੀ 'ਤੇ ਤਾਇਨਾਤ ਡਾਕਟਰ ਮੁਹੰਮਦ ਸਲੀਮ ਅੰਸਾਰੀ, ਜਿਨ੍ਹਾਂ ਨੇ ਬੱਚੇ ਨੂੰ ਦੇਖਿਆ ਅਤੇ ਜ਼ਰੂਰੀ ਦਵਾਈਆਂ ਦਿੱਤੀਆਂ ਗਈਆਂ। ਬੱਚਾ ਠੀਕ ਸੀ ਅਤੇ ਉਸ ਨੂੰ ਛੁੱਟੀ ਦੇ ਦਿੱਤੀ ਗਈ ਸੀ। ਡਾਕਟਰ ਨੇ ਕਿਹਾ,''ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸੱਪ ਜ਼ਹਿਰੀਲੀ ਪ੍ਰਜਾਤੀ ਦਾ ਨਹੀਂ ਸੀ।''

PunjabKesari


author

DIsha

Content Editor

Related News