ਬੱਸ ਨੇ 3 ਸਾਲਾ ਬੱਚੀ ਨੂੰ ਕੁਚਲਿਆ, ਹੋਈ ਦਰਦਨਾਕ ਮੌਤ
Tuesday, Jan 24, 2017 - 09:48 AM (IST)
ਨਵੀਂ ਦਿੱਲੀ— ਨਹਿਰੂ ਪਲੇਸ ਫਲਾਈਓਵਰ ਕੋਲ ਸੋਮਵਾਰ ਦੀ ਸ਼ਾਮ ਇਕ ਨਿੱਜੀ ਚਾਰਟਡ ਬੱਸ ਦੀ ਟੱਕਰ ਲੱਗਣ ਨਾਲ 3 ਸਾਲਾ ਬੱਚੀ ਦੀ ਮੌਤ ਹੋ ਗਈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਲਕਸ਼ਮੀ ਨਾਮੀ ਇਹ ਬੱਚੀ ਫਲਾਈਓਵਰ ਹੇਠਾਂ ਖੇਡਦੀ-ਖੇਡਦੀ ਸੜਕ ''ਤੇ ਆ ਗਈ ਸੀ, ਜਿੱਥੇ ਉਸ ਨੂੰ ਇਕ ਬੱਸ ਨੇ ਟੱਕਰ ਮਾਰ ਦਿੱਤੀ। ਹਾਦਸਾ ਸੋਮਵਾਰ ਦੀ ਸ਼ਾਮ ਕਰੀਬ 6.30 ਵਜੇ ਦੇ ਨੇੜੇ-ਤੇੜੇ ਹੋਇਆ। ਉਨ੍ਹਾਂ ਨੇ ਦੱਸਿਆ ਕਿ ਬੱਚੀ ਨੂੰ ਤੁਰੰਤ ਹੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਘਟਨਾ ਦੇ ਤੁਰੰਤ ਬਾਅਦ ਹੀ ਉੱਥੇ ਭੀੜ ਇਕੱਠੀ ਹੋ ਗਈ ਸੀ ਪਰ ਬੱਸ ਚਾਲਕ ਉੱਥੋਂ ਫਰਾਰ ਹੋ ਗਿਆ। ਪੁਲਸ ਨੇ ਦੱਸਿਆ ਕਿ ਲਕਸ਼ਮੀ ਦੇ ਪਿਤਾ ਇਕ ਮਜ਼ਦੂਰ ਹਨ, ਜੋ ਫਲਾਈਓਵਰ ਹੇਠਾਂ ਰਹਿੰਦੇ ਹਨ।
